ਨਵੀਂ ਦਿੱਲੀ- ਗੋਆ ਤੱਟ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਜਲ ਸੈਨਾ ਦੇ ਡੋਨੀਅਰ ਜਹਾਜ਼ ਦੇ ਮਲਬੇ ਤੋਂ ਲੈਫਟੀਨੈਂਟ ਅਭਿਨਵ ਨਾਗੋਰੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੀ ਸਾਥੀ ਲੈਫਟੀਨੈਂਟ ਕਿਰਨ ਸ਼ੇਖਾਵਤ ਦੀ ਲਾਸ਼ ਨੂੰ ਵੀਰਵਾਰ ਨੂੰ ਹੀ ਮਿਲ ਗਈ ਸੀ। ਉਨ੍ਹਾਂ ਦੀ ਸਾਥੀ ਪਾਇਲਟ ਕਮਾਂਡਰ ਨਿਖਿਲ ਜੋਸ਼ੀ ਨੂੰ ਹਾਦਸੇ ਦੇ ਦਿਨ ਮੰਗਲਵਾਰ ਨੂੰ ਹੀ ਮਛੇਰਿਆਂ ਨੇ ਬਚਾ ਲਿਆ ਸੀ, ਜਦੋਂ ਕਿ ਦੋ ਹੋਰ ਅਧਿਕਾਰੀ ਲਾਪਤਾ ਸੀ।
ਜਲ ਸੈਨਾ ਦੇ ਬੁਲਾਰੇ ਕੈਪਟਨ ਡੀ. ਕੇ. ਸ਼ਰਮਾ ਨੇ ਦੱਸਿਆ ਕਿ ਜਹਾਜ਼ ਦਾ ਡਾਟਾ ਰਿਕਾਰਡਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਲੈਫਟੀਨੈਂਟ ਨਾਗੋਰੀ ਦੀ ਲਾਸ਼ ਨੂੰ ਗੋਆ ਲਿਆਂਦਾ ਜਾ ਰਿਹਾ ਹੈ। ਤਲਾਸ਼ੀ ਅਤੇ ਬਚਾਅ ਮੁਹਿੰਮ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਿਯਮਿਤ ਟ੍ਰੇਨਿੰਗ ਉਡਾਣ 'ਤੇ ਗਿਆ ਜਲ ਸੈਨਾ ਦਾ ਡੋਨੀਅਰ ਜਹਾਜ਼ ਗੋਆ ਤੱਟ ਤੋਂ 25 ਸਮੁੰਦਰੀ ਮੀਲ ਦੱਖਣੀ-ਪੱਛਮ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਗੈਸ ਕੀਮਤਾਂ 'ਚ ਹੋ ਸਕਦੀ ਹੈ 9 ਫੀਸਦੀ ਦੀ ਕਟੌਤੀ
NEXT STORY