ਨਵੀਂ ਦਿੱਲੀ- ਸੂਤਰਾਂ ਅਨੁਸਾਰ 1 ਅਪ੍ਰੈਲ ਤੋਂ ਗ੍ਰਾਸ ਕਲੈਰੋਫਿਕ ਵੈਲਿਊ (ਜੀ.ਸੀ.ਵੀ.) ਦੇ ਆਧਾਰ 'ਤੇ ਕੁਦਰਤੀ ਗੈਸ ਦੀ ਕੀਮਤ 4.56 ਐਮ.ਬੀ.ਟੀ.ਯੂ. 'ਤੇ ਆ ਸਕਦੀ ਹੈ। ਕੌਮਾਂਤਰੀ ਬਾਜ਼ਾਰ ਵਿਚ ਕੁਦਰਤੀ ਗੈਸ ਦੀ ਕੀਮਤ 'ਚ ਕਮੀ ਆਉਣ ਨਾਲ ਘਰੇਲੂ ਬਾਜ਼ਾਰ 'ਚ ਵੀ ਇਸ ਦੀਆਂ ਕੀਮਤਾਂ 9 ਫੀਸਦੀ ਤੱਕ ਘੱਟ ਕੇ 4.56 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (ਐਮ.ਬੀ.ਟੀ.ਯੂ.) ਕੀਤੀਆਂ ਜਾ ਸਕਦੀਆਂ ਹਨ।
ਦੇਸ਼ 'ਚ ਗੈਸ ਦੀ ਕੀਮਤ 'ਚ ਇਹ ਪਹਿਲੀ ਕਟੌਤੀ ਹੋਵੇਗੀ। ਹਾਲਾਂਕਿ ਇਸ ਨਾਲ ਤੇਲ ਅਤੇ ਗੈਸ ਖੋਜ ਆਦਿ ਖੇਤਰ ਦੀਆਂ ਓ.ਐਨ.ਜੀ.ਸੀ. ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲੀਏ 'ਚ ਕਮੀ ਆਏਗੀ, ਪਰ ਬਿਜਲੀ ਅਤੇ ਖਾਦ ਖੇਤਰ ਦੀਆਂ ਕੰਪਨੀਆਂ ਦਾ ਕਾਫੀ ਫਾਇਦਾ ਹੋਵੇਗਾ। ਇਸ ਤਰ੍ਹਾਂ ਕੌਮਾਂਤਰੀ ਹੱਬ 'ਚ ਜਨਵਰੀ ਤੋਂ ਦਸੰਬਰ 2014 ਦੀ ਔਸਤ ਕੀਮਤ ਦੇ ਆਧਾਰ 'ਤੇ ਘਰੇਲੂ ਬਾਜ਼ਾਰ 'ਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਲਈ ਕੀਮਤ ਨਿਰਧਾਰਤ ਹੋਵੇਗੀ।
ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿਚ ਕੁਦਰਤੀ ਗੈਸ ਦੀ ਕੀਮਤ ਗਲੋਬਲ ਔਸਤ ਪੱਧਰ ਦੇ ਅਨੁਸਾਰ ਬਣਾਉਂਦੇ ਹੋਏ 5.05 ਡਾਲਰ ਪ੍ਰਤੀ ਐਮ.ਬੀ.ਟੀ.ਯੂ. ਨਿਰਧਾਰਤ ਕੀਤੀ ਸੀ। ਇਸੇ ਤਰ੍ਹਾਂ ਨੈਟ ਕਲੈਰੋਫਿਕ ਵੈਲਿਊ (ਐਨ.ਸੀ.ਵੀ.) ਦੇ ਆਧਾਰ 'ਤੇ ਗਣਨਾ ਕਰਨ ਨਾਲ ਇਸ ਦੀ ਕੀਮਤ ਮੌਜੂਦਾ 5.61 ਐਮ.ਬੀ.ਟੀ.ਯੂ. ਤੋਂ ਘੱਟ ਕੇ 5.01 ਐਮ.ਬੀ.ਟੀ.ਯੂ. 'ਤੇ ਆਉਣੀ ਚਾਹੀਦੀ ਹੈ।
ਹੈਂ! ਸਿਰਫ 3 ਤੋਂ 5 ਹਜ਼ਾਰ ਰੁਪਏ 'ਚ ਮਿਲ ਰਿਹੈ 'ਲੰਡਨ, ਪੈਰਿਸ, ਨਿਊਯਾਰਕ' (ਦੇਖੋ ਤਸਵੀਰਾਂ)
NEXT STORY