ਅਮਰੀਕੀ ਕੰਪਨੀ ਐਪਲ ਇੰਕ ਇਸ ਸਾਲ ਵੱਡਾ ਧਮਾਕਾ ਕਰਨ ਜਾ ਰਹੀ ਹੈ। ਇਸ ਸਾਲ ਕੰਪਨੀ ਪਹਿਲੀ ਵਾਰ ਇਕ ਸਾਥ ਤਿੰਨ-ਤਿੰਨ ਸਮਾਰਟਫੋਨ ਲਾਂਚ ਕਰੇਗੀ। ਇਹ ਖਬਰ ਡਿਜੀਟਾਈਮਸ ਨੇ ਦਿੱਤੀ ਹੈ। ਇਹ ਫੋਨ ਹੋਣਗੇ ਆਈਫੋਨ 6ਐਸ, ਆਈਫੋਨ 6ਐਸ ਪਲੱਸ ਤੇ ਚਾਰ ਇੰਚ ਵਾਲਾ ਆਈਫੋਨ 6ਸੀ।
ਇਸ ਰਿਪੋਰਟ ਅਨੁਸਾਰ ਆਈਫੋਨ 6ਸੀ ਅਸੈਂਬਲ ਕਰਨ ਲਈ ਐਪਲ ਵਿਸਟ੍ਰਾਨ ਨਾਲ ਸਾਂਝੇਦਾਰੀ ਕਰੇਗੀ, ਜਦਕਿ ਫਾਕਸਕਾਨ ਅਤੇ ਪੈਗਾਟ੍ਰਾਨ ਦੋਵੇਂ ਹੋਰ ਸੈਟ ਬਣਾਉਣਗੀਆਂ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ 'ਚ ਗੋਰਿਲਾ ਗਲਾਸ ਪ੍ਰੋਟੈਕਸ਼ਨ ਹੋਵੇਗਾ। ਇਸ ਨਾਲ ਸਕਰੀਨ ਨੂੰ ਟੁੱਟਣ ਤੇ ਸਕੈਰਚਿਸ ਤੋਂ ਪ੍ਰੋਟੈਕਸ਼ਨ ਮਿਲੇਗੀ। ਕੰਪਨੀ ਆਈਫੋਨ 6ਐਸ ਦੇ ਦੋਵਾਂ ਸੰਸਕਰਣਾਂ 'ਚ ਨਵੀਂ ਏ9 ਚਿਪ ਦੀ ਵਰਤੋਂ ਕਰੇਗੀ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਇਨ੍ਹਾਂ ਤਿੰਨਾਂ 'ਚ ਐਨ.ਐਫ.ਸੀ. ਤੇ ਫਿੰਗਰਪ੍ਰਿੰਟ ਟੈਕਨਾਲੋਜੀ ਵੀ ਹੋਵੇਗੀ।
ਡਿਸਪਲੇ ਐਲ.ਜੀ. ਮੁਹੱਇਆ ਕਰਵਾਏਗੀ ਜਦਕਿ ਸ਼ਾਰਪ ਆਈਫੋਨ 6ਐਸ ਪਲੱਸ ਲਈ ਸਕਰੀਨ ਦੇਵੇਗੀ। ਕੰਪਨੀ ਇਨ੍ਹਾਂ 'ਚ ਨਵੀਂ ਕੈਮਰਾ ਟੈਕਨਾਲੋਜੀ ਦੀ ਵਰਤੋਂ ਕਰੇਗੀ ਜਿਸ 'ਚ ਤਿੰਨ ਸੈਂਸਰ ਹੋਣਗੇ। ਐਪਲ ਨੇ ਹਾਲ ਹੀ 'ਚ ਲਾਈਟ ਸਪਿਲਟਰ ਦੇ ਨਾਲ ਡਿਜੀਟਲ ਕੈਮਰਾ ਨੂੰ ਪੇਟੈਂਟ ਕਰਵਾਇਆ ਹੈ। ਇਸ 'ਚ ਤਸਵੀਰਾਂ ਸਾਫ ਆਉਣਗੀਆਂ।
ਜਲ ਸੈਨਾ ਜਹਾਜ਼ ਹਾਦਸਾ : ਦੂਜੇ ਅਧਿਕਾਰੀ ਦੀ ਲਾਸ਼ ਤੇ ਬਲੈਕ ਬਾਕਸ ਮਿਲਿਆ
NEXT STORY