ਗਾਜ਼ੀਆਬਾਦ- ਕਾਗਜ ਦੇ ਕੱਪ ਦੀ ਵਰਤੋਂ ਕਰਨ ਵਾਲਿਆਂ ਲਈ ਹੈਰਾਨ ਕਰਨ ਵਾਲੀ ਖਬਰ ਹੈ। ਜਿਸ ਕੱਪ ਨੂੰ ਪੇਪਰ ਮੰਨ ਕੇ ਤੁਸੀਂ ਸੁਰੱਖਿਅਤ ਸਮਝਦੇ ਹੋ, ਉਹ ਤੁਹਾਡੇ ਲਈ ਬੇਹੱਦ ਖਤਰਨਾਕ ਹੈ। ਸਿਹਤ ਮਾਪਦੰਡਾਂ ਦੀ ਮੰਨੀਏ ਤਾਂ ਕਾਗਜ ਦੇ ਕੱਪਾਂ 'ਚ ਚਾਹ ਜਾਂ ਕੌਫੀ ਪੀਣਾ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਨ੍ਹਾਂ ਕਾਗਜ ਦੇ ਕੱਪਾਂ ਵਿਚ ਗੋਂਦ ਅਤੇ ਕੈਮੀਕਲ ਲੱਗੇ ਹੁੰਦੇ ਹਨ।
ਮਾਹਰਾਂ ਮੁਤਾਬਕ ਇਨ੍ਹਾਂ ਕੱਪਾਂ ਨੂੰ ਬਣਾਉਣ ਲਈ ਰਿਸਾਈਕਲ ਕਰ ਕੇ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ। ਪੇਪਰ 'ਤੇ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੇਘਾਤਕ ਕੈਮੀਕਲ ਲੱਗੇ ਹੁੰਦੇ ਹਨ। ਇਨ੍ਹਾਂ ਕੱਪਾਂ ਨੂੰ ਮਸ਼ੀਨਾਂ ਨਾਲ ਜੋੜਿਆ ਜਾਂਦਾ ਹੈ ਅਤੇ ਗੋਂਦ ਲਾਈ ਜਾਂਦੀ ਹੈ। ਜਦੋਂ ਇਨ੍ਹਾਂ ਕੱਪਾਂ ਵਿਚ ਚਾਹ-ਕੌਫੀ ਆਦਿ ਗਰਮ ਪੀਣ ਯੋਗ ਪਦਾਰਥ ਪਾਏ ਜਾਂਦੇ ਹਨ ਤਾਂ ਇਹ ਸਭ ਪਦਾਰਥ ਰਸਾਇਣਾਂ ਨਾਲ ਘੁਲ ਜਾਂਦੇ ਹਨ, ਜੋ ਕਿ ਸਾਡੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ। ਜਿਸ ਕਾਰਨ ਕੈਂਸਰ, ਐਲਰਜੀ, ਗੁਰਦਿਆਂ ਵਿਚ ਸੋਜ ਦਾ ਖਤਰਾ ਵਧ ਜਾਂਦਾ ਹੈ। ਪੇਪਰ ਦਾ ਕੱਪ, ਪਲਾਸਟਿਕ ਦੇ ਕੱਪ ਦਾ ਬਦਲਿਆ ਹੋਇਆ ਰੂਪ ਹੈ। ਇਸ ਵਿਚ ਕਈ ਘਾਤਕ ਰਸਾਇਣ ਅਤੇ ਕੀਟਨਾਸ਼ਕ ਮਿਲੇ ਹੋਏ ਹੁੰਦੇ ਹਨ।
ਜੰਮੂ-ਕਸ਼ਮੀਰ ਹੜ੍ਹ 'ਚ 300 ਲੋਕਾਂ ਦੀ ਮੌਤ, 25 ਜ਼ਖਮੀ- ਸਰਕਾਰ
NEXT STORY