ਜੰਮੂ- ਜੰਮੂ-ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਸਾਲ ਸਤੰਬਰ 'ਚ ਰਾਜ 'ਚ ਆਏ ਹੜ੍ਹ 'ਚ 300 ਲੋਕਾਂ ਦੀ ਮੌਤ ਹੋਈ ਅਤੇ 25 ਹੋਰ ਜ਼ਖਮੀ ਹੋਏ। ਵਿਧਾਨ ਪ੍ਰੀਸ਼ਦ ਨੇ ਨੈਸ਼ਨਲ ਕਾਨਫਰੰਸ ਦੇ ਮੈਂਬਰ ਸ਼ਹਿਨਾਜ ਗਨਾਈ ਦੇ ਸਵਾਲ ਦੇ ਲਿਖਤੀ ਜਵਾਬ 'ਚ ਰਾਹਤ ਅਤੇ ਮੁੜ ਵਸੇਬਾ ਮੰਤਰੀ ਬਸ਼ਾਰਤ ਬੁਖਾਰੀ ਨੇ ਕਿਹਾ ਕਿ ਰਾਜ 'ਚ 2014 'ਚ ਆਏ ਹੜ੍ਹ ਕਾਰਨ 300 ਲੋਕਾਂ ਦੀ ਮੌਤ ਹੋਈ ਅਤੇ 25 ਲੋਕ ਜ਼ਖਮੀ ਹੋਏ। ਉਨ੍ਹਾਂ ਨੇ ਦੱਸਿਆ ਕਿ 3.27 ਲੱਖ ਹੈਕਟੇਅਰ ਖੇਤੀ ਭੂਮੀ ਅਤੇ 3.96 ਲੱਖ ਹੈਕਟੇਅਰ ਬਾਗਵਾਨੀ ਦੀ ਜ਼ਮੀਨ ਨੂੰ ਵੀ ਨੁਕਸਾਨ ਪੁੱਜਿਆ।
ਜਨਤਕ ਖੇਤਰ 'ਚ 6,910 ਕਿਲੋਮੀਟਰ ਲੰਬੀ ਸੜਕ, 559 ਪੁੱਲ, 6,423 ਸਿੰਚਾਈ ਕੰਮ ਅਤੇ ਯੋਜਨਾਵਾਂ, 4202 ਸਬ ਸਟੇਸ਼ਨ, 11,671 ਕਿਲੋਮੀਟਰ ਇਲੈਕਟ੍ਰਿਕ ਕਡੰਕਟਰ ਤੋਂ ਇਲਾਵਾ 6,466 ਹੋਰ ਭਵਨਾਂ ਨੂੰ ਵੀ ਨੁਕਸਾਨ ਪੁੱਜਿਆ। ਵਿਸ਼ਵ ਬੈਂਕ ਸਮਰੱਥਾ ਨਿਰਮਾਣ ਲਈ ਐਮਰਜੈਂਸੀ ਸੰਚਾਲਨ ਪ੍ਰਣਾਲੀ ਦੀ ਸਥਾਪਨਾ ਅਤੇ ਰਾਜ ਆਫਤ ਪ੍ਰਬੰਧਨ ਅਥਾਰਟੀ ਨੂੰ ਮਜ਼ਬੂਤ ਕਰਨ ਲਈ 2.5 ਕਰੋੜ ਡਾਲਰ ਦਾ ਫੰਡ ਮੁਹੱਈਆ ਕਰਨ ਲਈ ਰਾਜੀ ਹੋਇਆ ਹੈ।
ਫਿਰ ਵਧੀਆਂ ਸੋਨੇ ਦੀਆਂ ਕੀਮਤਾਂ, ਹੋਇਆ 27 ਹਜ਼ਾਰੀ
NEXT STORY