ਮੁੰਗੇਰ (ਬਿਹਾਰ)- ਬਿਹਾਰ ਦੇ ਮੁੰਗੇਰ ਜ਼ਿਲੇ ਦੇ ਕੋਤਵਾਲੀ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਦਿਨਦਿਹਾੜੇ ਭਾਰਤੀ ਜਨਤਾ ਨੌਜਵਾਨ ਮੋਰਚਾ (ਭਾਜਯੁਮੋ) ਦੇ ਜ਼ਿਲਾ ਉਪ ਪ੍ਰਧਾਨ ਉਤਮ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਤਮ ਇਕ ਰੇਸਤਰਾਂ ਦੇ ਮਾਲਕ ਵੀ ਸਨ। ਪੁਲਸ ਅਨੁਸਾਰ, ਉਤਮ ਦੁਪਹਿਰ ਨੂੰ ਪੁਲਸ ਕਮਿਸ਼ਨਰ ਦਫਤਰ ਨੇੜੇ ਸਥਿਤ ਆਪਣੇ ਰੇਸਤਰਾਂ 'ਚ ਬੈਠੇ ਸਨ, ਉਦੋਂ ਅਣਪਛਾਤੇ ਅਪਰਾਧੀ ਨੇ ਆ ਕੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਹ ਫਰਾਰ ਹੋ ਗਿਆ। ਘਟਨਾ ਦੇ ਸਮੇਂ ਉਸ ਦਾ ਸੁਰੱਖਿਆ ਕਰਮਚਾਰੀ ਹੋਟਲ ਦੇ ਬਾਹਰ ਬੈਠਾ ਹੋਇਆ ਸੀ। ਗੋਲੀ ਲੱਗਣ ਤੋਂ ਬਾਅਦ ਸ਼ਰਮਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਚਸ਼ਮਦੀਦਾਂ ਅਨੁਸਾਰ, ਅਪਰਾਧੀਆਂ ਦੀ ਗਿਣਤੀ ਇਕ ਤੋਂ 2 ਦੱਸੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਸ਼ਰਮਾ ਕਿਸਾਨ ਮੋਰਚਾ ਦੇ ਚੇਅਰਮੈਨ ਪੰਕਜ ਵਰਮਾ ਕਤਲਕਾਂਡ ਮਾਮਲੇ ਦੇ ਗਵਾਹ ਵੀ ਸਨ। ਮੁੰਗੇਰ ਦੇ ਪੁਲਸ ਕਮਿਸ਼ਨਰ ਵਰੁਣ ਕੁਮਾਰ ਸਿਨਹਾ ਨੇ ਦੱਸਿਆ ਕਿ ਸ਼ਰਮਾ 'ਤੇ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀ ਉਪਲੱਬਧ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ 2 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਜੇਕਰ ਤੁਸੀਂ ਵੀ ਕਾਗਜ ਦੇ ਕੱਪ 'ਚ ਪੀਂਦੇ ਹੋ ਚਾਹ ਤਾਂ ਹੋ ਜਾਓ ਸਾਵਧਾਨ,ਕਿਉਂਕਿ...
NEXT STORY