ਨਵੀਂ ਦਿੱਲੀ- ਕਰਿਸ਼ਮਾਈ ਨੇਤਾ, ਤੇਜ਼ਸਵੀ ਬੁਲਾਰੇ, ਮੁਖ ਕਵੀ ਅਤੇ ਵਿਰੋਧੀਆਂ ਵਿਚ ਵੀ ਸਨਮਾਨ ਦੇ ਪਾਤਰ ਰਹੇ ਰਾਜਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ੁੱਕਰਵਾਰ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪ੍ਰੋਟੋਕਾਲ ਨੂੰ ਇਕ ਪਾਸੇ ਕਰ ਕੇ ਇਨ੍ਹਾਂ ਦਿਨੀਂ ਖਰਾਬ ਸਿਹਤ ਦੇ ਚਲਦੇ ਵਾਜਪਾਈ ਦੇ ਇੱਥੇ ਕ੍ਰਿਸ਼ਨ ਮੇਨਨ ਮਾਰਗ ਸਥਿਤ ਘਰ 'ਤੇ ਖੁਦ ਜਾ ਕੇ ਉਨ੍ਹਾਂ ਨੂੰ ਪੁਰਸਕਾਰ ਨਾਲ ਨਵਾਜ਼ਿਆ।
ਇਸ ਮੌਕੇ 'ਤੇ ਵਾਜਪਾਈ ਦੇ ਕੁਝ ਨਜ਼ਦੀਕੀ ਸਬੰਧੀ, ਉੱਪ ਰਾਸ਼ਟਰਪਤੀ ਆਹਿਮ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ ਕਿ ਕਰੋੜਾਂ ਭਾਰਤ ਵਾਸੀਆਂ ਲਈ ਅੱਜ ਇਤਿਹਾਸਕ ਦਿਨ ਹੈ, ਜਦੋਂ ਅਟਲ ਜੀ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਵੇਗਾ। ਵਾਜਪਾਈ ਨੂੰ ਉਨ੍ਹਾਂ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ 24 ਦਸੰਬਰ ਨੂੰ ਭਾਰਤ ਰਤਨ ਦੇਣ ਸਬੰਧੀ ਫੈਸਲੇ ਦਾ ਐਲਾਨ ਕੀਤਾ ਗਿਆ ਸੀ। ਵਾਜਪਾਈ ਬੀਤੇ ਸਾਲ 25 ਦਸੰਬਰ ਨੂੰ 90 ਸਾਲ ਦੇ ਹੋ ਗਏ ਹਨ।
ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ
NEXT STORY