ਲਖਨਊ- ਸਾਬਕਾ ਪ੍ਰਧਾਨ ਮੰਤਰੀ ਅੇਤ ਲੋਕ ਸਭਾ 'ਚ ਲਖਨਊ ਦਾ 5 ਵਾਰ ਪ੍ਰਤੀਨਿਧੀਤੱਵ ਕਰ ਚੁੱਕੇ ਅਟਲ ਬਿਹਾਰੀ ਵਾਜਪੇਈ ਨੂੰ 'ਭਾਰਤ ਰਤਨ' ਨਾਲ ਸਨਮਾਨਤ ਕੀਤੇ ਜਾਣ 'ਤੇ ਇੱਥੋਂ ਦੇ ਨਾਗਰਿਕ ਫੁੱਲੇ ਨਹੀਂ ਸਮਾ ਰਹੇ ਹਨ। ਸ਼੍ਰੀ ਵਾਜਪੇਈ ਲਖਨਊ ਸੰਸਦੀ ਖੇਤਰ ਤੋਂ 1991, 1996, 1998, 1999 ਅਤੇ 2004 'ਚ ਸੰਸਦ ਮੈਂਬਰ ਚੁਣੇ ਗਏ ਸਨ। ਆਪਣੇ ਤਿੰਨੋਂ ਪ੍ਰਧਾਨ ਮੰਤਰੀ ਕਾਲ 'ਚ ਉਹ ਇੱਥੋਂ ਸੰਸਦ ਮੈਂਬਰ ਸਨ। ਪਰੰਪਰਾਵਾਂ ਨੂੰ ਤੋੜ ਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼੍ਰੀ ਵਾਜਪੇਈ ਨੂੰ ਦਿੱਲੀ ਸਥਿਤ ਉਨ੍ਹਾਂ ਦੇ ਘਰ ਜਾ ਕੇ 'ਭਾਰਤ ਰਤਨ' ਨਾਲ ਸਨਮਾਨਤ ਕੀਤਾ। ਸ਼੍ਰੀ ਵਾਜਪੇਈ ਦੇ ਸਹਿਯੋਗੀ ਰਹੇ ਸਾਬਕਾ ਸੰਸਦ ਮੈਂਬਰ ਲਾਲਜੀ ਟੰਡਨ ਨੇ ਕਿਹਾ ਕਿ 'ਲਖਨਊ ਵਾਲਿਆਂ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਸੰਸਦ 'ਚ ਇੱਥੋਂ ਦਾ 5 ਵਾਰ ਲਗਾਤਾਰ ਪ੍ਰਤੀਨਿਧੀਤੱਵ ਕਰਨ ਵਾਲੇ ਜਨਨੇਤਾ ਨੂੰ ਅੱਜ ਦੇਸ਼ ਦੇ ਸਰਵਉੱਚ ਸਨਮਾਨ ਨਾਲ ਨਵਾਜਿਆ ਜਾ ਰਿਹਾ ਹੈ।
ਨਰਹੀ 'ਚ ਚਾਹ ਦੀ ਦੁਕਾਨ ਲਗਾਉਣ ਵਾਲੇ ਅਤੇ ਭਾਰਤੀ ਜਨਤਾ ਪਾਰਟੀ ਦੇ ਧੁਰ ਵਿਰੋਧੀ ਰਾਮਲੱਖਣ ਵੀ ਸ਼੍ਰੀ ਵਾਜਪੇਈ ਨੂੰ ਭਾਰਤ ਰਤਨ ਦਿੱਤੇ ਜਾਣ ਤੋਂ ਖੁਸ਼ ਹਨ। ਰਾਮਲੱਖਣ ਦਾ ਕਹਿਣਾ ਹੈ ਕਿ ਅਟਲ ਜੀ ਪਾਰਟੀ ਤੋਂ ਉੱਪਰ ਹਨ। ਉਨ੍ਹਾਂ ਨੂੰ ਕਿਸੇ ਦਲ ਵਿਸ਼ੇਸ਼ ਦੇ ਨੇਤਾ ਦੇ ਰੂਪ 'ਚ ਨਹੀਂ ਦੇਖਿਆ ਜਾਣਾ ਚਾਹੀਦਾ। ਉਹ ਜਨਨੇਤਾ ਸਨ ਅਤੇ ਦੇਸ਼ ਦੇ ਹਰ ਖੇਤਰ 'ਚ ਲੋਕਪ੍ਰਿਯ ਸਨ। ਉਨ੍ਹਾਂ ਨੇ ਦੇਸ਼ ਦਾ ਨਾਂ ਵਿਸ਼ਵ 'ਚ ਉੱਚਾ ਕੀਤਾ। ਉਨ੍ਹਾਂ ਦੀਆਂ ਨੀਤੀਆਂ ਅਤੇ ਵਿਚਾਰ ਸੰਕੁਚਿਤ ਨਹੀਂ ਸਨ। ਉਹ ਦੂਰ ਦ੍ਰਿਸ਼ਟੀ ਵਾਲੇ ਅਤੇ ਸਪੱਸ਼ਟ ਸਪੀਕਰ ਰਹੇ ਹਨ। ਜੇਨੇਵਾ 'ਚ ਉਨ੍ਹਾਂ ਦੀ ਲੀਡਰਸ਼ਿਪ ਅਤੇ ਸੰਯੁਕਤ ਰਾਸ਼ਟਰਸੰਘ 'ਚ ਹਿੰਦੀ 'ਚ ਦਿੱਤਾ ਗਿਆ ਭਾਸ਼ਣ ਸੁਨਿਹਰੀ ਅੱਖਰਾਂ 'ਚ ਅੰਕਿਤ ਰਹੇਗਾ।
ਸ਼ਾਤਰ ਅੰਦਾਜ 'ਚ ਚੋਰੀ ਕੀਤਾ ਮੋਟਰਸਾਈਕਲ, ਸੀ. ਸੀ. ਟੀ. ਵੀ ਕੈਮਰੇ 'ਚ ਕੈਦ (ਵੀਡੀਓ)
NEXT STORY