ਯਮੁਨਾਨਗਰ- ਯਮੁਨਾਨਗਰ ਦੇ ਜਗਾਧਰੀ 'ਚ ਇਕ ਮੋਟਰਸਾਈਕਲ ਚੋਰ ਦਿਨ-ਦਿਹਾੜੇ ਇਕ ਘਰ ਦੇ ਬਾਹਰ ਖੜ੍ਹੀ ਮੋਟਰਸਾਈਕਲ ਚੋਰੀ ਕਰ ਕੇ ਫਰਾਰ ਹੋ ਗਿਆ। ਸ਼ਾਤਰ ਚੋਰ ਨੇ ਸ਼ਾਤਰ ਅੰਦਾਜ਼ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੋਰੀ ਦੀ ਇਹ ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
ਮੋਟਰਸਾਈਕਲ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਚੋਰ ਨੂੰ ਕਈ ਵਾਰ ਗਲੀ ਵਿਚ ਚੱਕਰ ਕੱਢਦੇ ਹੋਏ ਦੇਖਿਆ ਸੀ। ਘਟਨਾ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਜ਼ਰੀਏ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਚੋਰ ਜਿਸ ਮੋਟਰਸਾਈਕਲ 'ਤੇ ਆਇਆ ਸੀ, ਉਸ ਨੂੰ ਉੱਥੇ ਹੀ ਛੱਡ ਕੇ ਦੂਜੀ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ।
ਭੌਂ ਪ੍ਰਾਪਤੀ ਬਿੱਲ ਨੂੰ ਲੈ ਕੇ ਹਜ਼ਾਰੇ ਬੋਲੇ, ਕੀ ਗਰੰਟੀ ਹੈ ਕਿਸਾਨ ਪਰਿਵਾਰ ਨੂੰ ਨੌਕਰੀ ਮਿਲੇਗੀ
NEXT STORY