ਗੁਨਾ- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ਦੇ ਵਿਜੇਪੁਰ ਥਾਣਾ ਖੇਤਰ ਦੇ ਪਿੰਡ ਦਾਵਤਪੁਰਾ 'ਚ ਅੱਜ ਇਕ ਹੀ ਪਰਿਵਾਰ ਦੇ 4 ਬੱਚਿਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ।
ਪੁਲਸ ਮੁਤਾਬਕ ਦਾਵਤਪੁਰਾ 'ਚ ਇਕ ਪਰਿਵਾਰ ਦੇ ਸਾਰੇ ਮੈਂਬਰ ਖੇਤ 'ਚ ਕੰਮ ਕਰ ਰਹੇ ਸਨ ਕਿ ਪਰਿਵਾਰ ਦੇ ਚਾਰ ਬੱਚੇ ਪੁਸ਼ਪਿੰਦਰ ਰਾਠੌੜ (5), ਪ੍ਰਿਥਵੀਰਾਜ ਰਾਠੌੜ (11), ਕੁਲਦੀਪ ਰਾਠੌੜ (11) ਅਤੇ ਕੁਨਾਲ (9) ਖੇਡਦੇ-ਖੇਡਦੇ ਕੋਲ ਦੇ ਤਾਲਾਬ 'ਚ ਪਹੁੰਚ ਗਏ ਜਿੱਥੇ ਇਕ ਬੱਚਾ ਡੂੰਘੇ ਪਾਣੀ 'ਚ ਚਲਾ ਗਿਆ, ਜਿਸ ਨਾਲ ਉਹ ਡੁੱਬਣ ਲੱਗਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੋਰ ਤਿੰਨ ਬੱਚੇ ਵੀ ਡੁੱਬ ਗਏ। ਚਾਰਾਂ ਨੂੰ ਜਦੋਂ ਤੱਕ ਬਾਹਰ ਕੱਢਿਆ ਜਾਂਦਾ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਮੋਦੀ ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦਿਆਂਗੇ: ਮੁਲਾਇਮ
NEXT STORY