ਲਖਨਊ- ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਅੱਜ ਕਿਹਾ ਕਿ ਸਪਾ ਕੇਂਦਰ ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗੀ।
ਯਾਦਵ ਨੇ ਬਦਰੀ ਵਿਸ਼ਾਲ ਜਯੰਤੀ 'ਤੇ ਆਯੋਜਿਤ ਪ੍ਰੋਗਰਾਮ 'ਚ ਕਿਹਾ ਕਿ ਉਹ ਮੋਦੀ ਸਰਕਾਰ ਖਿਲਾਫ ਵਿਰੋਧੀ ਧਿਰ ਨੂੰ ਇਕੱਠੇ ਕਰਨ 'ਚ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੀ ਪ੍ਰਕਿਰਿਆ ਜਾਰੀ ਹੈ।
ਵਿਰੋਧੀ ਧਿਰ ਦਲਾਂ ਨਾਲ ਦਿੱਲੀ 'ਚ ਤਿੰਨ ਵਾਰ ਬੈਠਕ ਵੀ ਹੋ ਚੁੱਕੀ ਹੈ। ਸਪਾ ਨੇਤਾ ਨੇ ਕਿਹਾ ਕਿ ਮਜ਼ਬੂਤ ਵਿਰੋਧੀ ਧਿਰ ਮੋਰਚਾ ਬਣਾਉਣਗੇ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਖਿਲਾਫ ਕੰਮ ਕਰਨ ਤੋਂ ਰੋਕਣਗੇ।
ਟਾਟਾ ਦੀ ਇਹ ਆਟੋਮੈਟਿਕ ਕਾਰ 'ਧੂਮ' ਮਚਾ ਦੇਵੇਗੀ
NEXT STORY