ਦੇਹਰਾਦੂਨ- ਸੈਰ-ਸਪਾਟਾ ਸਥਾਨ ਧਨੋਲਟੀ ਨੇੜੇ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ, ਉਸ 'ਚ ਸਵਾਰ 2 ਪਰਿਵਾਰਾਂ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਾਦਸਾ ਸੋਮਵਾਰ ਦੀ ਰਾਤ ਥਤਊਡ ਖੇਤਰ ਦੇ ਜਾਲਸੀ 'ਚ ਹੋਇਆ, ਜਦੋਂ 2 ਪਰਿਵਾਰਾਂ ਦੇ 5 ਮੈਂਬਰ ਮਸੂਰੀ ਨੇੜੇ ਸਥਿਤ ਧਨੋਲਟੀ ਤੋਂ ਘੁੰਮ ਕੇ ਦੇਹਰਾਦੂਨ ਵਾਪਸ ਆ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਹਾਦਸਾ ਕਾਰ ਦੇ ਬੇਕਾਬੂ ਹੋਣ ਕਾਰਨ ਹੋਇਆ, ਜਿਸ ਨਾਲ ਵਾਹਨ ਕਰੀਬ 150 ਫੁੱਟ ਡੂੰਘੀ ਖੱਡ 'ਚ ਜਾ ਡਿੱਗਿਆ।
ਹਾਦਸੇ 'ਚ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਔਰਤ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ 'ਚ 2 ਜੋੜੇ ਅਤੇ ਉਨ੍ਹਾਂ 'ਚੋਂ ਇਕ ਦਾ ਪੁੱਤਰ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਹਰਮੋਹਨ ਸਿੰਘ (42), ਉਸ ਦੀ ਪਤੀ ਰਵਿੰਦਰ ਕੌਰ (40), ਜਗਦੀਸ਼ ਧਸਮਾਨਾ (40), ਉਸ ਦੀ ਪਤਨੀ ਰਜਨੀ (35) ਅਤੇ ਉਨ੍ਹਾਂ ਦੇ 16 ਸਾਲਾ ਬੇਟੇ ਮਨੁ ਧਸਮਾਨਾ ਦੇ ਰੂਪ 'ਚ ਹੋਈ ਹੈ।
ਜਨਾਬ, ਜੇ ਪੀ ਕੇ ਨਾਲੀਆਂ 'ਚ ਗੋਤੇ ਲਾਉਣੇ ਹੁੰਦੇ ਤਾਂ ਕਿਉਂ ਪੀਂਦੇ ਹੋ ਏਨੀ ਸ਼ਰਾਬ (ਦੇਖੋ ਤਸਵੀਰਾਂ)
NEXT STORY