ਮੁੰਬਈ- ਇਨ੍ਹੀਂ ਦਿਨੀਂ ਰਾਕੇਸ਼ ਓਮਪ੍ਰਕਾਸ਼ ਮੇਹਰਾ ਦੀ ਰਾਜਸਥਾਨ 'ਤੇ ਆਧਰਿਤ ਫਿਲਮ 'ਮਿਰਜਿਆ' ਦੀ ਸ਼ੂਟਿੰਗ ਚੱਲ ਰਹੀ ਹੈ। ਹਰਸ਼ਵਰਧਨ ਕਪੂਰ ਅਤੇ ਸਆਮੀ ਖੇਰ ਇਸ ਫਿਲਮ ਨਾਲ ਆਪਣਾ ਕੈਰੀਅਰ ਸ਼ੁਰੂ ਕਰ ਰਹੇ ਹਨ। ਖਬਰਾਂ ਅਨੁਸਾਰ ਫਿਲਮ 'ਚ ਸਆਮੀ ਦੇ ਵਿਆਹ ਦਾ ਸੀਕਵੈਂਸ ਕਾਫੀ ਮਹੱਤਵਪੂਰਨ ਤਰੀਕੇ ਨਾਲ ਫਿਲਮਾਉਣ ਦੀ ਪ੍ਰਕਿਰਿਆ ਹੈ, ਜਿਸ ਨੂੰ ਵਧੀਆ ਰਾਜਸਥਾਨੀ ਵਿਆਹ ਦੇ ਸੀਨ ਨੂੰ ਫਿਲਮਾਉਣ ਲਈ ਸਆਮੀ ਨੇ ਰਿਵਾਇਤੀ ਰਾਜਸਥਾਨੀ ਡਰੈੱਸ ਪਹਿਨੀ, ਜਿਸ ਦਾ ਭਾਰ 18 ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਉਸ ਨੇ ਭਾਰੀ ਜਿਊਲਰੀ ਵੀ ਪਹਿਨੀ ਹੈ, ਜਿਸ ਦੀ ਕੀਮਤ 11 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਜਿਊਲਰੀ ਦੀ ਸੁਰੱਖਿਆ ਲਈ 45 ਸੁਰੱਖਿਆ ਗਾਰਡਸ ਤਾਇਨਾਤ ਕੀਤੇ ਗਏ ਸਨ। ਇਸ ਡਰੈੱਸ ਨੂੰ ਸੱਭਿਆਸਾਚੀ ਨੇ ਡਿਜ਼ਾਈਨ ਕੀਤਾ ਹੈ। ਇਸ ਸੀਕਵੈਂਸ ਨੂੰ ਦੇਖਦੇ ਹੋਏ ਰਾਕੇਸ਼ ਨੇ ਜੂਨੀਅਰ ਆਰਟਿਸਟਾਂ ਦੀ ਡਰੈੱਸ ਦਾ ਵੀ ਵਧੀਆ ਧਿਆਨ ਰੱਖਿਆ ਹੈ ਅਤੇ ਭਾਰੀ ਡਰੈੱਸ, ਗਹਿਣੇ ਅਤੇ ਗਰਮੀ ਵਿਚ ਉਨ੍ਹਾਂ ਨੇ ਇਸ ਸੀਨ ਵਧੀਆ ਢੰਗ ਨਾਲ ਅੰਜਾਮ ਦਿੱਤਾ। ਇਸ ਸੀਨ ਲਈ 500 ਕਾਸਟਿਊਮ ਅਤੇ ਲੋਕਾਂ ਲਈ ਪੱਗੜੀਆਂ ਬਣਾਈਆਂ ਗਈਆਂ। ਇਸ ਸੀਨ ਨੂੰ 7 ਦਿਨਾਂ 'ਚ ਸ਼ੂਟ ਕੀਤਾ ਗਿਆ ਹੈ।
ਲਓ ਜੀ! ਹੁਣ ਐਕਟਿੰਗ ਤੋਂ ਬਾਅਦ ਇਹ ਕੰਮ ਵੀ ਕਰੇਗੀ ਸੰਨੀ ਲਿਓਨ (ਦੇਖੋ ਤਸਵੀਰਾਂ)
NEXT STORY