ਆਈ. ਪੀ. ਐੱਲ. ਵਿਚ ਲਗਾਤਾਰ 11 ਹਾਰਾਂ ਦੇ ਕ੍ਰਮ ਨੂੰ ਤੋੜ ਕੇ ਰਾਹਤ ਮਹਿਸੂਸ ਕਰ ਰਹੇ ਦਿੱਲੀ ਡੇਅਰਡੇਵਿਲਜ਼ ਦੇ ਕਪਤਾਨ ਜੇ. ਪੀ. ਡੁਮਿਨੀ ਨੇ ਅੱਜ ਇੱਥੇ ਮੈਚ ਤੋਂ ਬਾਅਦ ਕਿਹਾ ਕਿ ਇਸ ਜਿੱਤ ਨਾਲ ਉਸ ਦੀ ਟੀਮ ਦਾ ਆਤਮ-ਵਿਸ਼ਵਾਸ ਵਧੇਗਾ। ਡੁਮਿਨੀ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ, ''ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਅਸੀਂ ਕਾਫੀ ਮੈਚ ਨਹੀਂ ਜਿੱਤੇ ਹਨ ਤੇ ਇਸ ਜਿੱਤ ਨਾਲ ਸਾਡਾ ਹੌਸਲਾ ਵਧੇਗਾ।'' ਯੁਵਰਾਜ ਤੇ ਅਗਰਵਾਲ ਦੀ ਸ਼ਲਾਘਾ ਕਰਦੇ ਹੋਏ ਡੁਮਿਨੀ ਨੇ ਕਿਹਾ ਕਿ ਦੋਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਦੋਂ ਉਹ ਲੈਅ ਵਿਚ ਹੋਣ ਤਾਂ ਗੇਂਦਬਾਜ਼ਾਂ ਲਈ ਉਨ੍ਹਾਂ 'ਤੇ ਕਾਬੂ ਪਾਉਣਾ ਆਸਾਨ ਨਹੀਂ ਹੁੰਦਾ।
ਮਰ ਰਹੀ ਹੈ ਤੇਜ਼ ਗੇਂਦਬਾਜ਼ੀ ਦੀ ਕਲਾ : ਹੋਲਡਿੰਗ
NEXT STORY