एषा ब्राह्मी स्थिति: पार्थ नैनां प्राप्य विमुह्यति।
स्थित्वास्यामन्तकालेऽपि ब्रह्मनिर्वाणमृच्छति।। 72।।
ਏਸ਼ਾ ਬ੍ਰਾਹ੍ਰਮੀ ਸ੍ਰਥਿਤਿਹ੍ਰ ਪਾਰ੍ਰਥ ਨੈਨਾਮ੍ਰ ਪ੍ਰਾਪ੍ਰਯ ਵਿਮੁਹ੍ਰਯਤਿ।
ਸ੍ਰਥਿਤ੍ਰਵਾਸ੍ਰਯਾਮ ਅੰਤਕਾਲੇ ਅਪਿ ਬ੍ਰਹਮ-ਨਿਰ੍ਰਵਾਣਮ ਮ੍ਰਿਚਛਿਤ।। 72।।
ਏਸ਼ਾ¸ਇਹ; ਬ੍ਰਾਹ੍ਰਮੀ¸ਅਧਿਆਤਮਕ; ਸਥਿਤਿਹ¸ਸਥਿਤੀ; ਪਾਰ੍ਰਥ¸ਹੇ ਪ੍ਰਿਥਾ ਪੁੱਤਰ; ਨ¸ਕਦੀ ਨਹੀਂ; Âਨਾਮ੍ਰ¸ਇਸਨੂੰ; ਪ੍ਰਾਪ੍ਰਯ¸ ਪ੍ਰਾਪਤ ਕਰਕੇ; ਵਿਮੁਹ੍ਰਯਤਿ¸ਮੋਹਿਤ ਹੁੰਦਾ ਹੈ; ਸ੍ਰਥਿਤ੍ਰਵਾ-ਸਥਿਤ ਹੋ ਕੇ; ਅਸ੍ਰਯਾਮ੍ਰ¸ਇਸ 'ਚ; ਅੰਤਕਾਲੇ¸ਜੀਵਨ ਦੇ ਅੰਤਿਮ ਵੇਲੇ; ਅਪਿ¸ਵੀ; ਬ੍ਰਹਮਨਿਰ੍ਰਵਾਨਮ੍ਰ¸ਭਗਵਤ ਧਾਮ ਨੂੰ; ਰਿਚ੍ਰਛਤਿ-ਪ੍ਰਾਪਤ ਹੁੰਦਾ ਹੈ।
ਅਨੁਵਾਦ : ਇਹ ਅਧਿਆਤਮਕ ਅਤੇ ਦੈਵੀ ਜੀਵਨ ਦਾ ਰਸਤਾ ਹੈ, ਜਿਸਨੂੰ ਪ੍ਰਾਪਤ ਕਰਕੇ ਮਨੁੱਖ ਮੋਹਿਤ ਨਹੀਂ ਹੁੰਦਾ ਜੇ ਕੋਈ ਜੀਵਨ ਦੇ ਅੰਤਿਮ ਵੇਲੇ ਵੀ ਇੰਝ ਸਥਿਤ ਹੋਵੇ ਤਾਂ ਉਹ ਭਗਵਤ ਧਾਮ 'ਚ ਪ੍ਰਵੇਸ਼ ਕਰ ਸਕਦਾ ਹੈ।
ਭਾਵ : ਮਨੁੱਖ ਕ੍ਰਿਸ਼ਨ ਭਾਵਨਾ ਅੰਮ੍ਰਿਤ ਜਾਂ ਦੈਵੀ ਜੀਵਨ ਨੂੰ ਇਕ ਪਲ 'ਚ ਵੀ ਪ੍ਰਾਪਤ ਕਰ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਉਸਨੂੰ ਲੱਖਾਂ ਜਨਮਾਂ ਬਾਅਦ ਵੀ ਨਾ ਮਿਲੇ, ਇਹ ਤਾਂ ਸਤਿ ਨੂੰ ਸਮਝਣ ਅਤੇ ਮੰਨਣ ਦੀ ਗੱਲ ਹੈ। ਖਟ੍ਰਵਾਂਗ ਮਹਾਰਾਜ ਨੇ ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ ਕ੍ਰਿਸ਼ਨ ਦੀ ਸ਼ਰਣੀ ਆ ਕੇ ਅਜਿਹੀ ਜੀਵਨ ਅਵਸਥਾ ਪ੍ਰਾਪਤ ਕੀਤੀ। ਨਿਰਵਾਣ ਦਾ ਅਰਥ ਹੈ ; ਭੌਤਿਕਤਾਵਾਦੀ ਜੀਵਨ ਸ਼ੈਲੀ ਦਾ ਅੰਤ। ਬੋਧ ਦਰਸ਼ਨ ਮੁਤਾਬਿਕ ਇਸ ਭੌਤਿਕ ਜੀਵਨ ਦੇ ਪੂਰੇ ਹੋਣ 'ਤੇ ਸਿਰਫ ਸ਼ੂਨਯ ਬਾਕੀ ਰਹਿੰਦਾ ਹੈ ਪਰ ਭਗਵਤ ਗੀਤਾ ਦੀ ਸਿੱਖਿਆ ਇਸ ਤੋਂ ਵੱਖਰੀ ਹੈ। ਅਸਲੀ ਜੀਵਨ ਦੀ ਸ਼ੁਰੂਆਤ ਇਸ ਭੌਤਿਕ ਜੀਵਨ ਦੇ ਪੂਰੇ ਹੋਣ 'ਤੇ ਹੁੰਦੀ ਹੈ, ਸਥੂਲ ਭੌਤਿਕਵਾਦੀ ਲਈ ਇਹ ਜਾਣਨਾ ਕਾਫੀ ਹੋਵੇਗਾ ਕਿ ਇਸ ਭੌਤਿਕ ਜੀਵਨ ਦਾ ਅੰਤ ਨਿਸ਼ਚਿਤ ਹੈ ਪਰ ਅਧਿਆਤਮਕ ਦ੍ਰਿਸ਼ਟੀ ਨਾਲ ਉੱਨਤ ਮਨੁੱਖਾਂ ਲਈ ਇਸ ਜੀਵਨ ਤੋਂ ਮਗਰੋਂ ਹੋਰ ਜੀਵਨ ਸ਼ੁਰੂ ਹੁੰਦਾ ਹੈ।
ਇਸ ਜੀਵਨ ਦੇ ਅੰਤ ਤੋਂ ਪਹਿਲਾਂ ਜੇ ਕੋਈ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਵੇ ਤਾਂ ਉਸਨੂੰ ਤੁਰੰਤ ਬ੍ਰਹਮਨਿਰਵਾਣ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਭਗਵਤ ਧਾਮ ਅਤੇ ਭਗਵਤ ਭਗਤੀ 'ਚ ਕੋਈ ਫਰਕ ਨਹੀਂ ਹੈ ਕਿਉਂਕਿ ਦੋਵੇਂ ਉਚੇਰੇ ਪਦ ਹਨ, ਇਸ ਲਈ ਭਗਵਾਨ ਦੀ ਅਲੌਕਿਕ ਪ੍ਰੇਮ ਭਗਤੀ 'ਚ ਰੁੱਝੇ ਰਹਿਣ ਦਾ ਅਰਥ ਹੈ-ਭਗਵਤ ਧਾਮ ਨੂੰ ਪ੍ਰਾਪਤ ਕਰਨਾ। ਭੌਤਿਕ ਸੰਸਾਰ 'ਚ ਇੰਦਰੀਆਂ ਦੀ ਤ੍ਰਿਪਤੀ ਸੰਬੰਧੀ ਕਾਰਜ ਹੁੰਦੇ ਹਨ ਅਤੇ ਅਧਿਆਤਮਕ ਸੰਸਾਰ 'ਚ ਕ੍ਰਿਸ਼ਨ ਭਾਵਨਾ ਅੰਮ੍ਰਿਤ ਸੰਬੰਧੀ। ਇਸੇ ਜੀਵਨ 'ਚ ਹੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਪ੍ਰਾਪਤੀ ਝੱਟ ਬ੍ਰਹਮ ਪ੍ਰਾਪਤੀ ਵਰਗੀ ਹੈ ਅਤੇ ਜਿਹੜਾ ਕ੍ਰਿਸ਼ਨ ਭਾਵਨਾ ਅੰਮ੍ਰਿਤ 'ਚ ਸਥਿਰ ਹੁੰਦਾ ਹੈ, ਉਹ ਯਕੀਨੀ ਤੌਰ 'ਤੇ ਪਹਿਲੋਂ ਹੀ ਭਗਵਤ ਧਾਮ 'ਚ ਜਾ ਚੁੱਕਾ ਹੁੰਦਾ ਹੈ।
(ਇੰਝ ਸ਼੍ਰੀਮਦ ਭਗਵਤ ਗੀਤਾ ਦਾ ਦੂਜਾ ਅਧਿਆਏ 'ਗੀਤਾ ਦਾ ਸਾਰ' ਦਾ ਭਕਤੀਵੇਦਾਂਤ ਭਾਵ-ਅਰਥਪੂਰਨ ਹੋਇਆ।)