ਜਲੰਧਰ- ਪੰਜਾਬੀ ਫਿਲਮ 'ਯਾਰਾਨਾ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਤੇ ਇਸ ਦੀ ਕਹਾਣੀ ਰਣਬੀਰ ਪੁਸ਼ਪ ਨੇ ਲਿਖੀ ਹੈ। ਫਿਲਮ 'ਚ ਯੁਵਰਾਜ ਹੰਸ, ਗੀਤਾ ਜ਼ੈਲਦਾਰ ਤੇ ਗੈਵੀ ਚਾਹਲ ਮੁੱਖ ਅਭਿਨੇਤਾਵਾਂ ਵਜੋਂ ਨਜ਼ਰ ਆ ਰਹੇ ਹਨ, ਜਦਕਿ ਅਭਿਨੇਤਰੀਆਂ ਵਜੋਂ ਯੁਵੀਕਾ ਚੌਧਰੀ, ਰੁਪਾਲੀ ਤੇ ਕਸ਼ਿਸ਼ ਸਿੰਘ ਨਜ਼ਰ ਆ ਰਹੀਆਂ ਹਨ। ਜਦੋਂ ਫਿਲਮ ਦੀ ਸਟਾਰ ਕਾਸਟ ਜਗ ਬਾਣੀ ਦੇ ਵਿਹੜੇ ਪੁੱਜੀ ਸੀ ਤਾਂ ਉਨ੍ਹਾਂ ਦੱਸਿਆ ਸੀ ਕਿ ਇਹ ਫਿਲਮ ਤਿੰਨ ਦੋਸਤਾਂ ਦੀ ਕਾਲਜ ਲਾਈਫ ਤੇ ਫੁੱਟਬਾਲ ਖੇਡ 'ਤੇ ਆਧਾਰਿਤ ਹੈ। ਇਸ ਲਈ ਇਹ ਫਿਲਮ ਜਿਥੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ, ਉਥੇ ਇਕ ਸੁਨੇਹਾ ਵੀ ਸਾਨੂੰ ਦੇਵੇਗੀ।
ਫਿਲਮ ਦਾ ਨਿਰਦੇਸ਼ਨ ਸ਼ਾਨਦਾਰ ਹੈ, ਜਿਸ 'ਚ ਹਰੇਕ ਕਿਰਦਾਰ ਨੇ ਵਧੀਆ ਕੰਮ ਦਿਖਾਇਆ ਹੈ। ਇਕ ਖਾਸ ਚੀਜ਼ ਫੁੱਟਬਾਲ ਦੀ ਖੇਡ ਰਾਹੀਂ ਫਿਲਮ 'ਚ ਯਾਰੀ-ਦੋਸਤੀ, ਖੁਸ਼ੀ ਤੇ ਗਮ ਨੂੰ ਬੰਨ੍ਹ ਕੇ ਰੱਖਿਆ ਗਿਆ ਹੈ। ਫਿਲਮ ਪੂਰੀ ਤਰ੍ਹਾਂ ਨਾਲ ਲੋਕਾਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਣਾਈ ਗਈ ਹੈ। ਫਿਲਮ ਨੂੰ ਦੇਖ ਤੁਹਾਡਾ ਸਮਾਂ ਜਾਂ ਪੈਸੇ ਬਿਲਕੁਲ ਬਰਬਾਦ ਨਹੀਂ ਹੋਣਗੇ, ਸਗੋਂ ਵੱਖਰੇ ਵਿਸ਼ੇ ਵਾਲੀ ਫਿਲਮ ਦੇਖਣ ਨੂੰ ਮਿਲੇਗੀ, ਜਿਸ ਤੋਂ ਕੁਝ ਸਬਕ ਵੀ ਸਿੱਖਣ ਨੂੰ ਮਿਲਣਗੇ।
ਪ੍ਰਿਯੰਕਾ ਨੇ ਰਿਐਲਟੀ ਸ਼ੋਅ ਦਾ ਠੁਕਰਾਇਆ ਪ੍ਰਸਤਾਵ
NEXT STORY