ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਬੇਟੀਆਂ ਘਰ 'ਚ ਪ੍ਰਸੰਨਤਾ, ਖੁਸ਼ੀ ਅਤੇ ਖੁਸ਼ਕਿਸਮਤੀ ਲਿਆਉਂਦੀਆਂ ਹਨ। ਅਮਿਤਾਭ ਆਉਣ ਵਾਲੀ ਫਿਲਮ 'ਪੀਕੂ' ਵਿਚ ਨਜ਼ਰ ਆਉਣਗੇ ਜੋ ਪਿਤਾ ਅਤੇ ਪੁੱਤਰੀ ਦੇ ਸੰਬੰਧਾਂ 'ਤੇ ਆਧਾਰਿਤ ਹੈ।
ਅਮਿਤਾਭ ਨੇ ਆਪਣੇ ਬਲਾਗ 'ਤੇ ਲਿਖਿਆ ਕਿ ਬੇਟੀਆਂ ਖਾਸ ਹੁੰਦੀਆਂ ਹਨ। ਉਹ ਸਰਸਵਤੀ ਹੁੰਦੀਆਂ ਹਨ, ਉਹ ਲਕਸ਼ਮੀ ਹਨ, ਉਹ ਸੀਤਾ ਅਤੇ ਦੁਰਗਾ ਹਨ, ਉਹ ਮਾਂਵਾਂ ਹਨ...ਉਹ ਹਨ ਇਸ ਲਈ ਅਸੀਂ ਹਾਂ। ਉਨ੍ਹਾਂ ਕਿਹਾ ਕਿ ਉਹ ਇਥੇ ਜਨਮ ਲੈ ਕੇ ਆਉਂਦੀਆਂ ਹਨ। ਉਹ ਸਾਡੀ ਜ਼ਿੰਦਗੀ ਵਿਚ ਉਤਸ਼ਾਹ ਅਤੇ ਘਰ ਵਿਚ ਔਰਤ ਹੋਣ ਦੇ ਸੁੱਖ ਨਾਲ ਭਰ ਦਿੰਦੀਆਂ ਹਨ। ਉਹ ਹਨ੍ਹੇਰੇ ਵਿਚ ਰੋਸ਼ਨੀ ਲਿਆਉਂਦੀਆਂ ਹਨ, ਉਹ ਪਿਆਸੇ ਗਲੇ ਦੀ ਪਿਆਸ ਬੁਝਾਉਂਦੀਆਂ ਹਨ। ਉਹ ਘਰ ਨੂੰ ਘਰ ਬਣਾਉਂਦੀਆਂ ਹਨ। ਉਹ ਸਾਡਾ ਮਾਰਗਦਰਸ਼ਨ ਕਰਦੀਆਂ ਹਨ। 72 ਸਾਲਾਂ ਬੱਚਨ ਸ਼ਵੇਤਾ ਬੱਚਨ ਨੰਦਾ ਦੇ ਪਿਤਾ ਹਨ।
Movie Review : ਅੱਜ ਦੇ ਸਮੇਂ ਨੂੰ ਅਜਿਹੇ 'ਯਾਰਾਨੇ' ਦੀ ਲੋੜ (ਵੀਡੀਓ)
NEXT STORY