ਇੰਡੀਆ ਜਿਸ ਨੂੰ ਭਾਰਤ ਆਰਿਆਵਰਤ ਅਤੇ ਹਿੰਦੁਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿੱਥੇ 70 ਫੀਸਦੀ ਆਬਾਦੀ ਅਜੇ ਵੀ ਪਿੰਡਾਂ 'ਚ ਵਸਦੀ ਹੈ, ਭਾਰਤ ਦੀ ਇਕਾਨੋਮੀ ਅਜੇ ਵੀ ਖੇਤੀ 'ਤੇ ਆਧਾਰਿਤ ਹੈ, ਜਿਸ ਪਿੰਡਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਿੰਡ ਸ਼ਬਦ ਨੂੰ ਸੁਣਦੇ ਹੀ ਜੋ ਛਵੀ ਸਾਡੇ ਦਿਮਾਗ 'ਚ ਆਉਂਦੀ ਹੈ ਉਹ ਹੁੰਦੀ ਹੈ-ਸਰੋਂ ਦੇ ਖੇਤ, ਮਿੱਟੀ ਅਤੇ ਖਪਰੈਲ ਨਾਲ ਬਣੇ ਘਰ, ਸ਼ੁੱਧ ਹਵਾ, ਚਾਰਪਾਈ ਅਤੇ ਚੰਦ-ਤਾਰਿਆਂ ਵਾਲੀ ਖੁਸ਼ਨੁਮਾ ਰਾਤ, ਪਰ ਅੱਜ ਉਦਾਰੀਕਰਣ ਤੋਂ ਬਾਅਦ ਇਸ ਮੁਕਾਬਲੇਬਾਜ਼ੀ ਸਮਾਜ 'ਚ ਸਭ ਕੁਝ ਬੜੀ ਹੀ ਤੇਜ਼ੀ ਨਾਲ ਬਦਲ ਰਿਹਾ ਹੈ, ਜਿਥੇ ਹਵਾ ਖਤਰਨਾਕ ਹੁੰਦੀ ਜਾ ਰਹੀ ਹੈ, ਉਥੇ ਪਿੰਡਾਂ ਤੋਂ ਲੋਕਾਂ ਦਾ ਪਲਾਇਨ ਬਾਦਸਤੂਰ ਜਾਰੀ ਹੈ, ਫਿਰ ਵੀ ਇੰਡੀਆ 'ਚ ਕੁਝ ਅਜਿਹੇ ਪਿੰਡ ਬਚੇ ਰਹਿ ਗਏ ਹਨ, ਜਿਨ੍ਹਾਂ ਨੂੰ ਇਸ ਦੌਰ 'ਚ ਵੀ ਆਪਣੀ ਪਛਾਣ ਨੂੰ ਬਚਾਈ ਰੱਖਿਆ ਹੈ, ਤਾਂ ਕਿਉਂ ਨਾ ਅਗਲੀ ਆਊਟਿੰਗ 'ਤੇ ਭਾਰਤ ਦੇ ਇਨ੍ਹਾਂ ਬੇਹੱਦ ਖੂਬਸੂਰਤ 11 ਪਿੰਡਾਂ ਵੱਲ ਰੁਖ ਕੀਤਾ ਜਾਵੇ।
1 ਮਲਾਨਾ, ਹਿਮਾਚਲ ਪ੍ਰਦੇਸ਼
ਖਾਸੀਅਤ-ਮਲਾਨਾ ਨੂੰ ਪੂਰੀ ਦੁਨੀਆ ਦੇ ਸਭ ਤੋਂ ਪੁਰਾਣੀ ਡੈਮੋਕ੍ਰੇਸੀ 'ਚ ਸ਼ੁਮਾਰ ਕੀਤਾ ਜਾਂਦਾ ਹੈ।
2 ਪਨਾਮਿਕ, ਲੱਦਾਖ
ਭਾਰਤ ਦਾ ਇਕ ਅਜਿਹਾ ਪਿੰਡ ਜਿੱਥੇ ਗਰਮ ਪਾਣੀ ਦਾ ਸਰੋਤ ਹੈ।
3 ਕਿੱਬਰ, ਸਪਿਤੀ ਵੈਲੀ, ਹਿਮਾਚਲ ਪ੍ਰਦੇਸ਼
ਦੁਨੀਆ ਦੇ ਸਭ ਤੋਂ ਵੱਡੇ ਅਤੇ ਉੱਚੇ ਮਠ ਲਈ ਵੀ ਇਸ ਪਿੰਡ ਨੂੰ ਜਾਣਿਆ ਜਾਂਦਾ ਹੈ, ਇਹ ਪਿੰਡ ਲਗਭਗ 14000 ਫੁੱਟ ਦੀ ਉਚਾਈ 'ਤੇ ਸਥਿਤ ਹੈ।
4 ਪੂਵਾਰ, ਕੇਰਲ
ਤ੍ਰਿਵੇਂਦਰਮ ਦੇ ਦੱਖਣੀ ਹਿੱਸੇ 'ਚ ਬਸਿਆ ਹੋਇਆ ਇਹ ਪਿੰਡ ਸਮੁੰਦਰ ਦਾ ਹੀ ਹਿੱਸਾ ਲੱਗਦਾ ਹੈ।
5 ਕਾਲਪ, ਉਤਰਾਖੰਡ
ਗੜਵਾਲੀ ਪਹਾੜੀਆਂ ਦੀ ਗੋਦ 'ਚ ਬਸਿਆ ਹੋਇਆ, ਇਹ ਪਿੰਡ ਤਾਂ ਅਜਿਹਾ ਲੱਗਦਾ ਹੈ ਜਿਸ ਨੂੰ ਖੁਦ ਭਗਵਾਨ ਨੇ ਬੜੀ ਫੁਰਸਤ ਨਾਲ ਬਣਾਇਆ ਲੱਗਦਾ ਹੈ।
6 ਮੁੱਟਮ ਤਾਮਿਲਨਾਡੂ
ਸਮੁੰਦਰ 'ਚ ਆਉਣ-ਜਾਣ ਵਾਲੇ ਜਹਾਜ਼ਾਂ ਨੂੰ ਰਾਸਤਾ ਦਿਖਾਉਣ ਵਾਲੇ ਇਸ ਲਾਈਟਹਾਊਸ ਵਾਲੇ ਪਿੰਡ ਦਾ ਸੂਰਜ ਡੁੱਬਣ ਤੋਂ ਜਿਵੇਂ ਕਿਸੇ ਦੂਜੀ ਹੀ ਦੁਨੀਆ ਦਾ ਨਜ਼ਾਰਾ ਪੇਸ਼ ਕਰਦਾ ਹੈ।
7 ਮਾਵਲਯਾਨਾਂਗ, ਪੂਰਬੀ ਖਾਸੀ ਹਿਲਸ, ਮੇਘਾਲਿਆ
ਭਾਰਤ ਹੀ ਨਹੀਂ ਸਗੋਂ ਪੂਰੇ ਏਸ਼ੀਆ 'ਚ ਸਭ ਤੋਂ ਸਾਫ-ਸੁਥਰੇ ਪਿੰਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿੱਥੇ 100 ਫੀਸਦੀ ਲੋਗ ਸਿੱਖਿਅਤ ਹਨ, ਹੈ ਨਾ ਹੈਰਾਨ ਕਰਨ ਵਾਲੀ ਗੱਲ!
8 ਪ੍ਰਾਗਪੁਰ, ਕਾਂਗੜਾ ਵੈਲੀ
ਇਹ ਪਿੰਡ ਵੀ ਹਿਮਾਚਲ ਪ੍ਰਦੇਸ਼ 'ਚ ਸਥਿਤ ਹੈ, ਜੋ ਕਿ ਇਥੋਂ ਦੀ ਪੁਰਾਤਨ ਬਿਲਡਿੰਗਾਂ ਦੀ ਵਜ੍ਹਾ ਨਾਲ ਇੰਡੀਆ ਦੇ ਪਹਿਲੇ ਹੈਰੀਟੇਜ ਪਿੰਡ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
9 ਚਿਟਕੁਲ, ਕਿਨੌਰ ਵੈਲੀ, ਹਿਮਾਚਲ ਪ੍ਰਦ੍ਰੇਸ਼
ਇਸ ਪਿੰਡ 'ਚ ਆ ਕੇ ਇੰਡੀਆ ਦੀਆਂ ਸੜਕਾਂ ਦਾ ਸਾਮਰਾਜ ਖਤਮ ਹੋ ਜਾਂਦਾ ਹੈ।
10 ਜ਼ੁਲੁਕ, ਸਿੱਕਿਮ
ਇਥੋਂ ਤੱਕ ਪਹੁੰਚਣ 'ਚ ਤੁਹਾਨੂੰ ਲਗਭਗ 32 ਘਮੇਟੀਦਾਰ ਮੋੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਾਫੀ ਥਕਾਊ ਹੋ ਜਾਂਦਾ ਹੈ, ਪਰ ਇਥੇ ਪਹੁੰਚਣ ਤੋਂ ਬਾਅਦ ਇਥੋਂ ਦੇ ਨਜ਼ਾਰੇ ਤਾਂ ਬਸ ਪੂ ਰਾ ਪੈਸਾ ਵਸੂਲ ਹੋਣ ਦੀ ਗਾਰੰਟੀ ਹੈ।
11 ਲਾਮਾਯੁਰੂ, ਲੱਦਾਖ
ਬਰਫੀਲੇ ਰੇਗਿਸਤਾਨ ਦੇ ਤੌਰ 'ਤੇ ਜਾਣ ਵਾਲੇ ਇਲਾਕੇ ਦੇ ਇਸ ਪਿੰਡ ਨੂੰ ਮਠ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਅਤੇ ਜਿਸ ਦਿਨ ਸੂਰਜ ਆਪਣੇ ਸ਼ਬਾਬ 'ਚ ਹੋਵੇ, ਤਾਂ ਫਿਰ ਇਥੋਂ ਦਾ ਨਜ਼ਾਰਾ ਦੇਖਣ 'ਤੇ ਹੀ ਬਣਦਾ ਹੈ।
ਐਨ.ਜੀ.ਓ. ਦੇ ਲਾਈਸੈਂਸ ਰੱਦ ਕਰਨ 'ਤੇ ਅਮਰੀਕਾ ਨੇ ਭਾਰਤ ਤੋਂ ਮੰਗਿਆ ਸਪੱਸ਼ਟੀਕਰਨ
NEXT STORY