ਜਲੰਧਰ (ਧਵਨ)—ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਹੈ ਕਿ ਔਰਤਾਂ ਖਿਲਾਫ ਪੰਜਾਬ ਵਿਚ ਹੋ ਰਹੇ ਅਪਰਾਧਾਂ ਦਾ ਸਬੰਧ ਅਕਾਲੀ/ਬਾਦਲਾਂ ਨਾਲ ਕਿਉਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸੱਤਾਧਾਰੀ ਅਕਾਲੀ ਨੇਤਾਵਾਂ ਦੇ ਹਰ ਮਾਮਲੇ ਵਿਚ ਨਿੱਜੀ ਸਵਾਰਥ ਸਾਹਮਣੇ ਆ ਰਹੇ ਹਨ। ਮੋਗਾ ਵਿਚ ਚੱਲਦੀ ਬੱਸ ਵਿਚ ਲੜਕੀ ਨਾਲ ਛੇੜਖਾਨੀ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਫਰੀਦਕੋਟ 'ਚ ਇਕ ਨਾਬਾਲਿਗ ਲੜਕੀ ਨੂੰ ਅਗਵਾ ਕੀਤਾ ਗਿਆ ਸੀ। ਇਸੇ ਤਰ੍ਹਾਂ ਅੰਮ੍ਰਿਤਸਰ 'ਚ ਇਕ ਏ. ਐੱਸ. ਆਈ. ਨੂੰ ਗੋਲੀ ਮਾਰ ਦਿੱਤੀ ਗਈ ਸੀ, ਕਿਉਂਕਿ ਉਹ ਆਪਣੀ ਲੜਕੀ ਦਾ ਬਚਾਅ ਕਰ ਰਿਹਾ ਸੀ। ਇਨ੍ਹਾਂ ਘਟਨਾਵਾਂ ਵਿਚ ਵੀ ਅਕਾਲੀ ਨੇਤਾਵਾਂ ਦਾ ਹੱਥ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਓਰਬਿਟ ਟ੍ਰਾਂਸਪੋਰਟ ਕੰਪਨੀ ਦੀ ਬੱਸ ਵਿਚ ਮਾਂ-ਬੇਟੀ ਨਾਲ ਹੋਈ ਛੇੜਖਾਨੀ ਤੋਂ ਬਾਅਦ ਉਨ੍ਹਾਂ ਨੂੰ ਛਾਲ ਮਾਰਨ ਲਈ ਮਜਬੂਰ ਕਰ ਦਿੱਤਾ ਗਿਆ, ਉਸ ਦੀ ਮਾਲਕੀਅਤ ਵੀ ਬਾਦਲ ਪਰਿਵਾਰ ਕੋਲ ਹੈ ਜੇਕਰ ਬੱਸ ਦਾ ਮਾਲਕ ਕੋਈ ਹੋਰ ਹੁੰਦਾ ਤਾਂ ਪੁਲਸ ਉਸ ਨੂੰ ਹੁਣ ਤਕ ਗ੍ਰਿਫ਼ਤਾਰ ਕਰ ਲੈਂਦੀ। ਉਨ੍ਹਾਂ ਕਿਹਾ ਕਿ ਫਰੀਦਕੋਟ ਵਿਚ ਜਿਸ ਲੜਕੀ ਨੂੰ ਦਿਨ-ਦਿਹਾੜੇ ਅਗਵਾ ਕੀਤਾ ਗਿਆ, ਉਸ ਘਟਨਾ ਵਿਚ ਵੀ ਅਕਾਲੀ ਕੌਂਸਲਰ ਦਾ ਹੱਥ ਸੀ। ਉਸ ਸਮੇਂ ਵੀ ਫਰੀਦਕੋਟ ਦੇ ਤੱਤਕਾਲੀਨ ਸੰਸਦ ਮੈਂਬਰ ਅਤੇ ਹੋਰ ਅਕਾਲੀ ਨੇਤਾਵਾਂ ਨੇ ਲੜਕੀ ਦੇ ਮਾਪਿਆਂ ਕੋਲ ਜਾਣ ਦੀ ਲੋੜ ਮਹਿਸੂਸ ਨਹੀਂ ਕੀਤੀ। ਅੰਮ੍ਰਿਤਸਰ 'ਚ ਏ. ਐੱਸ. ਆਈ. ਹਰਵਿੰਦਰਪਾਲ ਸਿੰਘ ਦੀ ਹੱਤਿਆ ਵਿਚ ਯੂਥ ਅਕਾਲੀ ਦਲ ਦੇ ਨੇਤਾ ਰਣਜੀਤ ਰਾਣਾ ਦਾ ਹੱਥ ਸੀ।
ਅਮਰਿੰਦਰ ਨੇ ਕਿਹਾ ਕਿ ਅਜਿਹੀਆਂ ਅਨੇਕਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚ ਔਰਤਾਂ ਖਿਲਾÎਫ ਹੋਏ ਅੱਤਿਆਚਾਰਾਂ ਵਿਚ ਅਕਾਲੀ ਨੇਤਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਸ਼ਾਮਿਲ ਸਨ ਜੇਕਰ ਸੱਤਾਧਾਰੀਆਂ ਨੂੰ ਸੱਤਾ ਦਾ
ਇੰਨਾ ਨਸ਼ਾ ਹੋ ਗਿਆ ਹੈ ਤਾਂ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ। ਪੁਲਸ ਅਧਿਕਾਰੀਆਂ ਵਿਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੇ ਅਕਾਲੀ ਨੇਤਾਵਾਂ ਖਿਲਾਫ ਕਾਰਵਾਈ ਕਰ ਸਕਣ।
ਪੰਜਾਬ ਭਾਜਪਾ 'ਚ ਜਾਨ ਫੂਕਣ 'ਚ ਕਿੰਨਾ ਸਫਲ ਹੋਣਗੇ ਅਮਿਤ ਸ਼ਾਹ?
NEXT STORY