ਜਦੋਂ ਬਾਲ ਅਵਸਥਾ ਵਿੱਚ ਪੰਚਮ ਪਾਤਸ਼ਾਹ ਨਾਨਾ ਸ਼੍ਰੀ ਅਮਰ ਦਾਸ ਨਾਲ ਗੁਰੂ ਗੱਦੀ ਤੇ ਬੈਠ ਗਏ ਤਾਂ ਤੀਜੀ ਪਾਤਸ਼ਾਹੀ ਨੇ ਕਿਹਾ “ ਦੋਹਤਾ ਕਾਹਲ ਨਾ ਕਰ, ਵੇਲਾ ਆਉਣ ਦੇ “ ਇਸ ਵਾਕ ਨੇ ਗੁਰੂ ਅਰਜਨ ਦੇਵ ਜੀ ਬਾਰੇ ਸਭ ਕੁਝ ਸਪੱਸ਼ਟ ਕਰ ਦਿੱਤਾ ਸੀ ।ਗੁਰੂਗੱਦੀ ਦਾ ਲੱਛਣ ਦੇਖ ਕੇ ਗੁਰੂ ਅਮਰਦਾਸ ਜੀ ਨੇ “ ਦੋਹਿਤਾ ਬਾਣੀ ਦਾ ਬੋਹਿਥਾ “ਦਾ ਫੁਰਮਾਣ ਕੀਤਾ। ਇਸੇ ਫਰਮਾਣ ਤਹਿਤ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਕੀਤੀ ਸੀ ।
ਸਿੱਖੀ ਦੀ ਕਸਵੱਟੀ ਵਿਰਲਾ ਹੀ ਪਾਸ ਹੁੰਦਾ ਹੈ। ਪਹਿਲੇ ਗੁਰੂ ਨੇ ਕਸਵੱਟੀ ਤੇ ਪਰਖ ਹੀ ਅੰਗਦ ਦੇਵ ਜੀ ਨੂੰ ਗੁਰੂ ਬਣਾਇਆ ਸੀ । ਅਡੋਲ ਸਿਦਕ ਦੀ ਮੂਰਤ ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਨੂੰ ਜਦੋਂ ਜਹਾਂਗੀਰ ਹਕੂਮਤ ਨੇ ਅਸਹਿ ਅਕਹਿ ਕਸਟ ਦਿੱਤੇ ਤਾਂ ਉਹ ਸਿਦਕ ਦੀ ਕਸਵੱਟੀ ਤੇ ਪੂਰਾ ਉਤਰੇ ਅਤੇ ਮਾਨਵਤਾ ਨੂੰ ਭਾਣਾ ਮੰਨਣ ਦਾ ਪੈਗਾਮ ਦੇ ਗਏ । ਗੁਲਾਮ ਭਾਰਤ ਦੀ ਇਹ ਪਹਿਲੀ ਸ਼ਹੀਦੀ ਸੀ ਜਿਸ ਨੇ ਸੁੱਤੀ ਕਾਇਨਾਤ ਜਗ੍ਹਾ ਦਿੱਤੀ ਸੀ ।
ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਜੀ ਨੇ ਆਪਣੇ ਪੁੱਤਰ ਲਈ ਇਸ ਕਰਕੇ ਅਪ੍ਰਵਾਨ ਕੀਤਾ ਕਿਉਂਕਿ ਉਹ ਗੁਰੂ ਘਰ ਦੀ ਤੁਲਨਾ ਆਪਣੇ ਖਾਨਦਾਨ ਨਾਲ ਕਰਨ ਲੱਗਾ ਸੀ । ਭਾਈ ਪ੍ਰਿਥੀ ਚੰਦ ਦੀ ਈਰਖਾ ਵੀ ਸਹਿਣੀ ਪਈ ਕਿਉਂਕਿ ਭਾਈ ਪ੍ਰਿਥੀ ਚੰਦ ਸਿੱਖੀ ਦੀ ਕਸਵੱਟੀ ਤੇ ਪੂਰਾ ਨਾ ਉੁਤਰਨ ਕਰਕੇ ਗੁਰੂ ਗੱਦੀ ਤੋਂ ਵਾਂਝੇ ਰਹਿ ਗਏ ਸਨ । ਇਹੋ ਜਿਹੇ ਕਾਰਨਾ ਕਰਕੇ ਅਤੇ ਗੁਰੂ ਸਾਹਿਬ ਵਲੋਂ ਜਹਾਂਗੀਰ ਦੀ ਈਨ ਨਾ ਮੰਨਣ ਕਰਕੇ ਗੁਰੂ ਦਾ ਸਿਦਕ ਅਡੋਲ ਰਿਹਾ। ਉਹਨਾਂ ਦੇ ਸਿਦਕ ਨੂੰ ਤੱਤੀ ਤਵੀ ਤੇ ਬਿਠਾ ਕੇ ਹਕੂਮਤ ਨੇ ਡੁਲਾਉਣ ਦੀ ਕੋਸ਼ਿਸ ਕੀਤੀ ਪਰ ਪੰਚਮ ਪਾਤਸ਼ਾਹ ਕਾਇਕਾਤ ਨੂੰ ਰੱਬ ਦੀ ਰਜ਼ਾ ਵਿੱਚ ਰਹਿਣ ਦਾ ਪੈਗਾਮ ਦੇ ਗਏ । ਇਥੋਂ ਹੀ ਸਿੱਖ ਕੌਮ ਵਿੱਚ ਭਾਣਾ ਮੰਨਣ ਦਾ ਜਜ਼ਬਾ ਪੈਦਾ ਹੋਇਆ । ਸਿੱਖ ਕੌਮ ਉੱਤੇ ਸਿੱਖੀ ਸਿਦਕ ਦਾ ਨਵਾਂ ਇਤਿਹਾਸ ਸ਼ੁਰੂ ਹੋਇਆ ਸੀ । ਤੱਤੀ ਤਵੀ ਤੇ ਬੈਠ ਕੇ ਆਪਣੀ ਜੋਤ ਹਰਗੋਬਿੰਦ ਪਾਤਸ਼ਾਹ ਵਿੱਚ ਪਲਟ ਗਏ ।
“ ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ “
ਪੰਜਾਬੀ ਸਾਹਿਤ ਦੇ ਅੰਦਰ ਵੀ ਅੱਜ ਸ਼ਹੀਦਾਂ ਦੇ ਸਿਰਤਾਜ਼ ਦਾ ਇਤਿਹਾਸ ਪੰਚਮ ਪਾਤਾਸ਼ਾਹ ਕਰਕੇ ਹੀ ਗੂੰਜਦਾ ਹੈ ।ਜਦੋਂ ਤੱਤੀ ਤਵੀ ਤੇ ਬਿਠਾ ਕੇ ਕਾਜੀ ਖੁਦ ਹੀ ਪ੍ਰਸ਼ਾਨ ਹੋ ਗਿਆ ਤਾਂ ਗੁਰਦਾਸ ਮਾਨ ਜੀ ਨੇ ਇਉਂ ਗਾਇਆ ਹੈ :-
“ ਜਿਹੜੀ ਮੌਤ ਦਾ ਸੁਣਾਵੇ ਫੁਰਮਾਣ ਕਾਜ਼ੀਆਂ ,
ਸ਼ਹੀਦਾਂ ਨੂੰ ਕਰਦੀ ਏ ਸਲਾਮ ਕਾਜ਼ੀਆਂ “
ਉਹ ਪਾਤਸ਼ਾਹ ਜਿਸ ਨੂੰ ਮੌਤ ਨੇ ਸਲਾਮ ਕੀਤਾ । ਤੱਤੀ ਤਵੀ ਤੇ ਬੈਠ ਕੇ ਸਿੱਖ ਕੌਮ ਨੂੰ ਸਿਦਕ ਅਤੇ ਭਾਣਾ ਮੰਨਣ ਦਾ ਸ਼ਦੇਸ਼ ਦੇ ਗਏ । ਅੱਜ ਤੱਕ ਦੁਨੀਆ ਦਾ ਇਤਿਹਾਸ ਫਰੋਲ ਕੇ ਵੀ ਅਜਿਹੇ ਸਿਦਕ ਦੀ ਅਤੇ ਰਜ਼ਾ ਵਿੱਚ ਰਹਿਣ ਦੀ ਉਦਾਹਰਣ ਕਿਧਰੇ ਨਹੀਂ ਮਿਲ ਦੀ ਹੈ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਦਿਨ ਉਹ ਨਾ ਰਹੇ....
NEXT STORY