ਇਕੱਲੀ ਖੇਤੀਬਾੜੀ ਨਾਲ ਨਹਿਉ ਡੰਗ ਸਰਦਾ,
ਸ਼ਾਹੂਕਾਰ ਦਾ ਵਿਆਜ ਉਤੋਂ ਤੰਗ ਕਰਦਾ,
ਤਾਂ ਹੀ ਖੀਸੇ ਵਿੱਚ ਪਾ ਕੇ ਸਲਫਾਸ ਰੱਖਦੇ,
ਮੁਆਵਜ਼ੇ ਦੀ ਰਾਹ ਨੇ ਕਿਸਾਨ ਤੱਕਦੇ ।
ਫਸਲਾਂ ਦੇ ਮੁੱਲ ਹੁਣ ਪੈਣੋਂ ਹੱਟ ਗਏ,
ਮੰਡੀਆਂ 'ਚ ਮਹੀਨੇ ਲਈ ਕਿਸਾਨ ਡੱਟ ਗਏ,
ਉਠੇ ਸੱਜਰੇ ਖਿਆਲ ਸੀਨੇ ਵਿੱਚ ਡੱਕਦੇ,
ਮੁਆਵਜ਼ੇ ਦੀ ਰਾਹ ਨੇ ਕਿਸਾਨ ਤੱਕਦੇ ।
ਕਈ ਲੰਗੀਆਂ ਨੇ ਆ ਕੇ ਸਰਕਾਰਾਂ ਦੇਸ਼ ਚੋਂ,
ਬਾਜ ਨਹਿਉ ਆਉਂਦੀਆਂ ਸ਼ੈਤਾਨੀ ਭੇਸ ਚੋਂ,
ਜੱਟ ਅੱਧ ਮੋਏ ਕਰ ਲਾ ਕੇ ਖੂੰਜੇ ਰੱਖਤੇ,
ਮੁਆਵਜ਼ੇ ਦੀ ਰਾਹ ਨੇ ਕਿਸਾਨ ਤੱਕਦੇ।
ਦਿਨ ਲਾਲੀ-ਹਰਿਆਲੀ ਵਾਲੇ ਕਿੱਥੇ ਖੋ ਗਏ,
ਬੁਲੰਦ ਹੋਸਲਿਆਂ ਵਾਲੇ ਵੀ ਨੇ ਢੇਰੀ ਹੋ ਗਏ,
ਗੱਲ ਲਾਰਿਆਂ 'ਚ ਡੁੱਬੀ ਜਨਤਾ ਕਰੇ ਕਿਹੜੇ ਪੱਖ ਤੇ,
ਮੁਆਵਜ਼ੇ ਦੀ ਰਾਹ ਨੇ ਕਿਸਾਨ ਤੱਕਦੇ।
ਪੀ.ਐਸ.ਚੋਹਾਨ
ਪਿੰਡ-ਕਾਲੋਮਾਜਰਾ,ਤਹਿ:ਰਾਜਪੁਰਾ
(ਪਟਿਆਲਾ)
ਪੈਸੇ ਦਾ ਪੁੱਤ ਬਣ ਗਿਆ....
NEXT STORY