ਮੁੰਬਈ- ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪੀਕੂ' ਦੀ ਸਫਲਤਾ ਦਾ ਮਜ਼ਾ ਉਠਾ ਰਹੀ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੇ ਰੁੱਝੇ ਸ਼ਡਿਊਲ 'ਚੋਂ ਸਮਾਂ ਕੱਢ ਕੇ ਬੰਗਲੌਰ ਸਥਿਤ ਆਪਣੇ ਘਰ 'ਚ ਪਹੁੰਚ ਗਈ ਹੈ। ਦੀਪਿਕਾ 'ਪੀਕੂ' ਫਿਲਮ ਦੇ ਪ੍ਰਚਾਰ ਅਤੇ ਆਉਣ ਵਾਲੀ ਫਿਲਮ 'ਬਾਜੀਰਾਵ ਮਸਤਾਨੀ' ਦੀ ਸ਼ੂਟਿੰਗ 'ਚ ਰੁੱਝੀ ਹੋਣ ਕਾਰਨ ਆਪਣੇ ਘਰ ਨਹੀਂ ਜਾ ਪਾ ਰਹੀ ਸੀ। ਉਸ ਨੂੰ ਜਿਸ ਤਰ੍ਹਾਂ ਹੀ ਪਤਾ ਲੱਗਿਆ ਕਿ 'ਬਾਜੀਰਾਵ ਮਸਤਾਨੀ' ਦਾ ਸ਼ਨੀਵਾਰ ਦਾ ਸ਼ੂਟਿੰਗ ਸ਼ਡਿਊਲ ਰੱਦ ਹੋ ਗਿਆ ਹੈ ਉਹ ਪਹਿਲੀ ਫਲਾਈਟ ਤੋਂ ਆਪਣੇ ਘਰ ਪਹੁੰਚ ਗਈ। ਦੀਪਿਕਾ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਹਾਂ ਦੀਪਿਕਾ ਇਕ ਦਿਨ ਲਈ ਆਪਣੇ ਘਰ ਗਈ ਹੈ। ਉਹ ਆਪਣੇ ਮਾਤਾ-ਪਿਤਾ ਨਾਲ ਮਿਲਣਾ ਚਾਹੁੰਦੀ ਸੀ। ਉਹ ਸੋਮਵਾਰ ਨੂੰ ਸ਼ਹਿਰ ਵਾਪਸ ਆਵੇਗੀ।
ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਹੋਏ ਹਸਪਤਾਲ 'ਚ ਦਾਖਲ
NEXT STORY