ਮੁੰਬਈ- ਟੀ. ਵੀ. ਨਿਊਜ਼ ਰਿਪੋਟਰ ਅਕਾਂਸ ਭਾਰਦਵਾਜ ਵੀ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਹਨ। ਉਸ ਦੀ ਪਹਿਲੀ ਫਿਲਮ 'ਮਦਮਸਤ ਬਰਖਾ' ਹੈ, ਜਿਸ 'ਚ ਉਹ ਲੀਨਾ ਕਪੂਰ ਦੇ ਆਪੋਜ਼ਿਟ ਨਜ਼ਰ ਆਉਣਗੇ। ਦੱਸਿਆ ਜਾਂਦਾ ਹੈ ਕਿ ਅਕਾਂਸ ਭਾਰਦਵਾਜ ਜੈਪੁਰ ਦੇ ਰਹਿਣ ਵਾਲੇ ਹਨ ਅਤੇ ਈ24 ਵਰਗੇ ਚੈਨਲਾਂ 'ਚ ਨਿਊਜ਼ ਐਂਕਰ ਰਹੇ ਚੁੱਕੇ ਹਨ। ਵੈਸੇ ਅਕਾਂਸ਼ ਭਾਰਦਵਾਜ ਇਸ ਤੋਂ ਪਹਿਲਾਂ ਇਕ ਮਿਊਜ਼ਿਕ ਵੀਡੀਓ 'ਚ ਗ੍ਰਸੀ ਸਿੰਘ ਦੇ ਨਾਲ ਨਜ਼ਰ ਆ ਚੁੱਕੇ ਹਨ। ਉਸ ਦੀ ਫਿਲਮ 'ਮਦਮਸਤ ਬਰਖਾ' ਦੇ ਪ੍ਰਡਿਊਸਰ ਅਤੇ ਡਾਇਰੈਕਟਰ ਦੋਵੇ ਹੀ ਜਸਪਾਲ ਸਿੰਘ ਹਨ ਅਤੇ ਇਹ ਫਿਲਮ ਮਲਟੀਮੀਡੀਆ
ਕ੍ਰਿਏਸ਼ਨ ਦੇ ਬੈਨਰ ਹੇਠ ਬਣੀ ਹੈ। ਅਕਾਂਸ਼ ਭਾਰਦਵਾਜ ਲਈ 22 ਮਈ ਬਹੁਤ ਖਾਸ ਹੈ ਕਿਉਂਕਿ ਇਸ ਤਾਰੀਕ ਨੂੰ ਉਸ ਦੀ ਇਹ ਫਿਲਮ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਹੈ। ਉਹ ਆਪਣੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਬਾਲੀਵੁੱਡ 'ਚ ਆਪਣੀ ਕਿਸਮਤ ਅਜ਼ਮਾਉਣ ਨੂੰ ਤਿਆਰ ਹੈ।
ਸ਼ਰਧਾ ਲਈ 'ਸੁਣ ਸਾਥੀਆ' ਗਾਣਾ ਚੁਣੌਤੀਪੂਰਨ
NEXT STORY