ਨਵੀਂ ਦਿੱਲੀ- 68ਵੇਂ ਕਾਂਸ ਅੰਤਰਰਾਸ਼ਟਰੀ ਫਿਲਮ ਫੈਸਟੀਵਲ 'ਚ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦਾ ਉਹ ਅੰਦਾਜ਼ ਦੇਖਣ ਨੂੰ ਮਿਲਿਆ, ਜਿਹੜਾ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਐਤਵਾਰ ਨੂੰ ਕਾਂਸ ਦੇ ਰੈੱਡ ਕਾਰਪੇਟ 'ਤੇ ਜਦੋਂ ਐਸ਼ਵਰਿਆ ਉਤਰੀ ਤਾਂ ਉਸ ਦੇ ਸਟਾਈਲ 'ਚ ਕੋਈ ਘਾਟ ਨਜ਼ਰ ਨਹੀਂ ਆਈ। ਉਹ ਐਮਰਲਡ ਗ੍ਰੀਨ ਰੰਗ ਦੇ ਐਲੀ ਸਾਬ ਗਾਊਨ 'ਚ ਕਮਾਲ ਦੀ ਨਜ਼ਰ ਆਈ। ਰੈੱਡ ਕਾਰਪੇਟ 'ਤੇ ਚੱਲਣ ਤੋਂ ਪਹਿਲਾਂ ਐਸ਼ਵਰਿਆ ਨੇ ਆਪਣੀ ਪਹਿਲੀ ਝਲਕ ਬੇਟੀ ਆਰਾਧਿਆ ਨੂੰ ਦਿਖਾਈ।
ਇੰਟਰਨੈੱਟ 'ਤੇ ਵਾਇਰਲ ਹੋਈ ਇਕ ਤਸਵੀਰ 'ਚ ਐਸ਼ਵਰਿਆ ਤਿਆਰ ਹੋਣ ਤੋਂ ਬਾਅਦ ਆਰਾਧਿਆ ਦੇ ਸਾਹਮਣੇ ਖੜ੍ਹੀ ਹੈ ਤੇ ਤਿੰਨ ਸਾਲ ਦੀ ਆਰਾਧਿਆ ਆਪਣੀ ਮਾਂ ਵੱਲ ਦੇਖ ਰਹੀ ਹੈ। ਤਸਵੀਰ ਤੋਂ ਅਜਿਹਾ ਲੱਗ ਰਿਹਾ ਹੈ ਕਿ ਮਾਂ ਐਸ਼ਵਰਿਆ ਬੇਟੀ ਕੋਲੋਂ ਪੁੱਛ ਰਹੀ ਹੈ ਕਿ ਉਹ ਕਿਹੋ ਜਿਹੀ ਲੱਗ ਰਹੀ ਹੈ? ਇਹ ਤਸਵੀਰ ਉਸ ਨੇ ਰੈੱਡ ਕਾਰਪੇਟ ਵਾਕ ਕਰਨ ਤੋਂ ਪਹਿਲਾਂ ਲਈ ਹੈ।
ਮਿਲੋਂ ਸਿਤਾਰਿਆਂ ਦੇ ਇਨ੍ਹਾਂ ਫੈਨਜ਼ ਨੂੰ (ਦੇਖੋ ਤਸਵੀਰਾਂ)
NEXT STORY