ਮੁੰਬਈ- ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੇ ਬਿੱਗ ਬੌਸ ਦੇ ਅਗਲੇ ਸੀਜ਼ਨ ਨੂੰ ਹੋਸਟ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਚਰਚਾ ਹੈ ਕਿ ਬਿੱਗ ਬੌਸ ਦਾ ਅਗਲਾ ਸੀਜ਼ਨ ਸਲਮਾਨ ਖਾਨ ਹੋਸਟ ਨਹੀਂ ਕਰਨਗੇ, ਇਸ ਲਈ ਚੈਨਲ ਨੇ ਰਣਵੀਰ ਸਿੰਘ ਨਾਲ ਸੰਪਰਕ ਕੀਤਾ ਸੀ। ਰਣਵੀਰ ਅੱਜਕਲ ਨੌਜਵਾਨ ਪੀੜ੍ਹੀ 'ਚ ਕਾਫੀ ਪ੍ਰਸਿੱਧ ਹਨ, ਨਾਲ ਹੀ ਇਕ ਮਜ਼ਾਕੀਆ ਅਭਿਨੇਤਾ ਵੀ ਹਨ। ਇਸ ਦਾ ਲਾਭ ਟੀ. ਵੀ. ਚੈਨਲ ਨੂੰ ਵੀ ਟੀ. ਆਰ. ਪੀ. ਦੇ ਮਾਮਲੇ 'ਚ ਮਿਲ ਸਕਦਾ ਹੈ।
ਰਣਵੀਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਟੀ. ਵੀ. 'ਤੇ ਆਉਣ ਤੋਂ ਮਨ੍ਹਾ ਕੀਤਾ। ਜ਼ਿਕਰਯੋਗ ਹੈ ਕਿ ਜਦੋਂ ਪਿਛਲੇ ਸੀਜ਼ਨ 'ਚ ਸਲਮਾਨ ਖਾਨ ਸ਼ੋਅ ਨੂੰ ਵਿਚਾਲੇ ਛੱਡ ਕੇ ਚਲੇ ਗਏ ਤਾਂ ਉਦੋਂ ਵੀ ਰਣਵੀਰ ਸਿੰਘ ਨੂੰ ਉਨ੍ਹਾਂ ਦੀ ਜਗ੍ਹਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਵੀ ਰਣਵੀਰ ਨਹੀਂ ਆਏ ਤੇ ਫਰਾਹ ਖਾਨ ਨਾਲ ਉਸ ਸੀਜ਼ਨ ਨੂੰ ਪੂਰਾ ਕੀਤਾ ਗਿਆ।
ਇਸ ਟੀ.ਵੀ. ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਆਪਣੀਆਂ ਹੌਟ ਤਸਵੀਰਾਂ
NEXT STORY