ਮੁੰਬਈ- ਇਨ੍ਹੀਂ ਦਿਨੀਂ ਸਿਤਾਰਿਆਂ 'ਤੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਦਾ ਕ੍ਰੇਜ ਛਾਇਆ ਹੋਇਆ ਹੈ। ਉਹ ਲਗਾਤਾਰ ਇਸ 'ਤੇ ਫੈਨਜ਼ ਲਈ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੂਬੀਨਾ ਦਿਲੇਕ ਵੀ ਇਨ੍ਹੀਂ ਦਿਨੀਂ ਇੰਸਟਾਗ੍ਰਾਮ 'ਤੇ ਛਾਈ ਹੋਈ ਹੈ। ਉਸ ਨੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰੂਬੀਨਾ ਨੇ ਟੀ.ਵੀ. ਦੇ ਕਈ ਸ਼ੋਅ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਉਸ ਨੇ 'ਛੋਟੀ ਬਹੂ', 'ਸਾਸ ਬਿਨ੍ਹਾਂ ਸਸੁਰਾਲ', 'ਪੁਨਰਵਿਵਾਹ: ਇਕ ਨਈ ਉਮੀਦ', 'ਦੇਵੋ ਕੇ ਦੇਵ... ਮਹਾਦੇਵ' ਅਤੇ 'ਬਾਲ ਵੀਰ' ਸਮੇਤ ਕਈ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਰੂਬੀਨਾ ਕਾਫੀ ਹੌਟ ਨਜ਼ਰ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਉਸ ਦੀ ਖੂਬਸੂਰਤੀ ਦੇ ਚੱਲਦੇ ਉਸ ਨੂੰ ਇਸਟਰਨ ਆਈ ਵਲੋਂ ਟਾਈਟਲ 50 ਸਭ ਤੋਂ ਸੈਕਸੀ ਏਸ਼ੀਆਈ ਔਰਤਾਂ ਦੀ ਸੂਚੀ 'ਚ 26ਵਾਂ ਸਥਾਨ ਦਿੱਤਾ ਗਿਆ ਹੈ।
ਜਦੋਂ ਐਸ਼ਵਰਿਆ ਨੇ ਬੇਟੀ ਕੋਲੋਂ ਪੁੱਛਿਆ, 'ਕਿਹੋ ਜਿਹੀ ਲੱਗ ਰਹੀ ਹਾਂ?'
NEXT STORY