ਮੁੰਬਈ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੂੰ ਉਸ ਦੀ ਮਕਾਨ ਮਾਲਕਨ ਯਾਨੀ ਸੈਲਿਨਾ ਜੇਤਲੀ ਨੇ ਘਰ 'ਚੋਂ ਕੱਢ ਦਿੱਤਾ ਹੈ। ਕਾਰਨ ਸਿਰਫ ਇੰਨਾ ਸੀ ਕਿ ਉਹ ਘਰ ਦੀ ਦੇਖਭਾਲ ਸਹੀ ਨਹੀਂ ਕਰ ਰਹੀ ਸੀ। ਸੰਨੀ, ਸੈਲਿਨਾ ਦੇ ਅੰਧੇਰੀ ਅਪਾਰਟਮੈਂਟ 'ਚ ਰਹਿੰਦੀ ਸੀ ਅਤੇ ਖਬਰਾਂ ਅਨੁਸਾਰ ਹੁਣ ਉਹ ਹੋਟਲ 'ਚ ਸ਼ਿਫਟ ਹੋ ਗਈ ਹੈ। ਬਾਲੀਵੁੱਡ ਦੀਆਂ ਕਈ ਮਸ਼ਹੂਰ ਅਭਿਨੇਤਰੀਆਂ ਕਿਰਾਏ 'ਤੇ ਰਹਿੰਦੀਆਂ ਹਨ ਤਾਂ ਕਈਆਂ ਨੇ ਮੁੰਬਈ 'ਚ ਖੁਦ ਦਾ ਘਰ ਖਰੀਦਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਮੁੰਬਈ 'ਚ ਕਿਰਾਏ 'ਤੇ ਰਹਿ ਰਹੀਆਂ ਹਨ ਜਾਂ ਫਿਰ ਜਿਨਾਂ ਨੇ ਖੁਦ ਦਾ ਘਰ ਖਰੀਦ ਲਿਆ ਹੈ।
ਕੈਟਰੀਨਾ ਕੈਫ- ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਦੀ ਮੁੰਬਈ 'ਚ ਖੁਦ ਦੀ ਪ੍ਰਾਪਰਟੀ ਨਹੀਂ ਹੈ। ਪਿਛਲੇ ਸਾਲ ਰਣਬੀਰ ਕਪੂਰ ਨਾਲ ਕਾਰਟਰ ਰੋਡ ਸਥਿਤ ਸਿਲਵਰ ਸੈਂਡ ਅਪਾਰਟਮੈਂਟ 'ਚ ਸ਼ਿਫਟ ਹੋਈ ਹੈ। ਇਸ ਤੋਂ ਪਹਿਲਾਂ ਉਹ ਬਾਂਦਰਾ 'ਚ ਕਿਰਾਏ 'ਤੇ ਰਹਿੰਦੀ ਸੀ।
ਅਨੁਸ਼ਕਾ ਸ਼ਰਮਾ- ਇਸ ਦਾ ਲੋਖੰਡਵਾਲਾ 'ਚ ਖੁਦ ਦਾ ਘਰ ਹੈ। ਇਹ ਘਰ ਉਸ ਨੇ ਸਾਲ 2013 'ਚ ਖਰੀਦਿਆ ਸੀ। ਇਸ ਤੋਂ ਪਹਿਲਾਂ ਉਹ ਵਰਸੋਵਾ ਇਲਾਕੇ 'ਚ ਕਿਰਾਏ 'ਤੇ ਰਹਿ ਰਹੀ ਸੀ।
ਜੈਕਲੀਨ ਫਰਨਾਡੀਜ਼- ਇਹ ਅਭਿਨੇਤਰੀ 2 ਸਾਲ ਤੋਂ ਬਾਂਦਰਾ ਸਥਿਤ ਇਕ ਅਪਾਰਟਮੈਂਟ 'ਚ ਕਿਰਾਏ 'ਤੇ ਰਹਿ ਰਹੀ ਹੈ। ਅਪ੍ਰੈਲ ਸਾਲ 2015 'ਚ ਉਸ ਨੇ ਬਾਂਦਰਾ 'ਚ ਹੀ ਇਕ ਡੁਪਲੈਕਸ ਅਪਾਰਟਮੈਂਟ ਖਰੀਦ ਲਿਆ ਹੈ। ਹੁਣ ਤੱਕ ਉਸ ਦੇ ਇਥੇ ਸ਼ਿਫਟ ਹੋਣ ਦੀ ਕੋਈ ਖਬਰ ਨਹੀਂ ਆਈ ਹੈ।
ਨਰਗਿਸ ਫਾਖਰੀ- ਮੁੰਬਈ 'ਚ ਫਿਲਹਾਲ ਉਸ ਦਾ ਘਰ ਨਹੀਂ ਹੈ। ਸਾਲ 2011 ਤੋਂ ਹੀ ਉਹ ਬਾਂਦਰਾ 'ਚ ਕਿਰਾਏ 'ਤੇ ਰਹਿ ਰਹੀ ਹੈ।
ਦੀਪਿਕਾ ਪਾਦੁਕੋਣ— ਸਾਲ 2010 'ਚ 16 ਕਰੋੜ ਖਰਚ ਕਰਕੇ ਪ੍ਰਭਾਦੇਵੀ ਇਲਾਕੇ 'ਚ ਸਥਿਤ ਬੀ. ਯੂ. ਟਾਵਰਸ 'ਚ ਖੁਦ ਦਾ ਫਲੈਟ ਖਰੀਦਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਹਿਲ 'ਚ ਕਿਰਾਏ 'ਤੇ ਰਹਿੰਦੀ ਸੀ।
ਹੁਮਾ ਕੁਰੈਸ਼ੀ- ਪਿਛਲੇ ਸਾਲ ਹੁਮਾ ਅਤੇ ਉਸ ਦੇ ਭਰਾ ਸ਼ਾਕਿਬ ਸਲੀਮ ਨੇ ਅੰਧੇਰੀ 'ਚ ਖੁਦ ਦਾ ਫਲੈਟ ਖਰੀਦਿਆ ਹੈ ਪਰ ਅਜੇ ਤੱਕ ਉਨ੍ਹਾਂ ਦੇ ਨਵੇਂ ਫਲੈਟ 'ਚ ਸ਼ਿਫਟ ਹੋਣ ਬਾਰੇ ਕੋਈ ਖਬਰ ਨਹੀਂ ਮਿਲੀ ਹੈ।
ਅਸਿਨ ਥੋਟੂਮਕਲ- ਇਸ ਅਭਿਨੇਤਰੀ ਦਾ ਅੰਧੇਰੀ 'ਚ ਖੁਦ ਦਾ ਫਲੈਟ ਹੈ ਅਤੇ ਉਹ ਇਥੇ ਸਾਲ 2009 ਤੋਂ ਰਹਿ ਰਹੀ ਹੈ।
ਚਿਤਰਾਂਗਦਾ ਸਿੰਘ- ਇਹ ਸਾਲ 2010 ਤੋਂ ਕਿਰਾਏ 'ਤੇ ਰਹਿ ਰਹੀ ਸੀ। ਇਸੇ ਸਾਲ ਉਸ ਨੇ ਅੰਧੇਰੀ 'ਚ ਖੁਦ ਦਾ ਘਰ ਖਰੀਦਿਆ ਹੈ, ਜਿੱਥੇ ਹੁਣ ਉਹ ਰਹਿ ਰਹੀ ਹੈ।
ਅਦਿਤੀ ਰਾਓ ਹੈਦਰੀ- ਮੁੰਬਈ 'ਚ ਰਹਿੰਦਿਆਂ ਇਸ ਨੂੰ 8 ਸਾਲ ਹੋ ਗਏ ਹਨ ਪਰ ਅੱਜ ਤੱਕ ਉਸ ਨੂੰ ਆਪਣਾ ਘਰ ਨਹੀਂ ਮਿਲਿਆ ਹੈ ਅਤੇ ਉਹ ਕਿਰਾਏ 'ਤੇ ਰਹਿ ਰਹੀ ਹੈ।
ਇਲਿਆਨਾ ਡਿਕਰੂਜ਼- ਇਹ ਵੀ ਇਥੇ ਕਿਰਾਏ 'ਤੇ ਹੀ ਰਹਿ ਰਹੀ ਹੈ।
ਰਿਚਾ ਚੱਢਾ- ਵਰਸੋਵਾ ਇਲਾਕੇ 'ਚ ਸਥਿਤ ਇਕ ਅਪਾਰਟਮੈਂਟ 'ਚ ਕਿਰਾਏ 'ਤੇ ਰਹੀ ਹੈ। ਉਹ ਇਥੇ ਤਕਰੀਬਨ 7 ਸਾਲ ਤੋਂ ਰਹਿ ਰਹੀ ਹੈ ਪਰ ਅਜੇ ਤੱਕ ਉਸ ਨੂੰ ਖੁਦ ਦੀ ਪ੍ਰਾਪਰਟੀ ਨਹੀਂ ਖਰੀਦੀ ਹੈ।
ਪਰਿਣਿਤੀ ਚੋਪੜਾ- ਇਸੇ ਸਾਲ ਅਪ੍ਰੈਲ 'ਚ ਬਾਂਦਰਾ 'ਚ ਉਸ ਨੇ ਖੁਦ ਦਾ ਫਲੈਟ ਖਰੀਦਿਆ ਹੈ। ਇਸ ਤੋਂ ਪਹਿਲਾਂ ਉਹ ਇਥੇ ਕਿਸੇ ਫਲੈਟ 'ਚ ਕਿਰਾਏ 'ਤੇ ਰਹਿ ਰਹੀ ਸੀ।
ਆਪਣੀਆਂ ਬੋਲਡ ਤਸਵੀਰਾਂ ਕਾਰਨ ਸੰਨੀ ਲਿਓਨ ਜਾ ਸਕਦੀ ਹੈ ਜੇਲ! (ਦੇਖੋ ਤਸਵੀਰਾਂ)
NEXT STORY