ਮਾਂਝੇ ਦੀਆਂ ਤੀਲਾਂ ਵਾੰਗੂ ਕਿਉਂ ਖਿੱਲਰ ਰਹੇ ਨੇ ਅੱਜ ਦੇ ਪਰਿਵਾਰ,,
ਦਿਨੋਂ-ਦਿਨ ਕਿਉਂ ਹੈ ਘੱਟ ਰਿਹਾ ਰਿਸ਼ਤੇਦਾਰੀ ਵਿੱਚੋਂ ਪਿਆਰ,,
ਇਹ ਮਤਲਬੀ ਲੋਕ ਕਿਸ ਮਤਲਬ ਲਈ ਇਕ ਦੂਜੇ ਨੂੰ ਬੁਲਾਂਉਦੇ ਨੇ,,
ਮੈਂ ਕੋਸ਼ਿਸ ਕਰ ਰਿਹਾ ਜਾਣਨ ਦੀ ਆਖਿਰ ਨੂੰ ਇਹ ਕੀ ਚਾਹੁੰਦੇ ਨੇ!
ਪੀਕੇ ਦਾਰੂ ਲੈ ਕੇ ਪੈਸੇ ਵੋਟਾਂ ਪਾਉਂਦੇ,,
ਫਿਰ ਕਿਹੜੇ ਮੂੰਹ ਨਾਲ ਨੇ ਇਹ ਵਿਕਾਸ ਚਾਹੁੰਦੇ,,
ਝੂਠੇ ਤੋਂ ਨਾਲੇ ਇਹ ਕਰਦੇ ਨਫਰਤ ਫਿਰ ਕਿਉਂ ਸੱਚੇ ਨੂੰ ਹਰਾਉਂਦੇ ਨੇ!
ਮੈਂ ਕੋਸ਼ਿਸ ਕਰ ਰਿਹਾ ਜਾਣਨ ਦੀ...
ਆਪਣੇ ਘਰ ਇਹ ਧੀ ਜੰਮਣ ਤੋਂ ਡਰਦੇ,,
ਬੁਲਾ ਕੇ ਗੁਆਂਢੀਆਂ ਦੀਆਂ ਕੁੜੀਆਂ ਫਿਰ ਨੇ ਕੰਨਿਆ-ਪੂਜਾ ਕਰਦੇ,,
ਆਪਣੀ ਧੀ ਭੈਣ ਵੱਲ ਕੋਈ ਉਂਗਲ ਚੱਕਣ ਨੀ ਦਿੰਦਾ,,
ਫਿਰ ਕਿਉਂ ਹੋਰਨਾ ਕੁੜੀਆਂ ਦੀ ਆਬਰੂ ਦੀ ਇਹ ਬੋਲੀ ਲਾਉਂਦੇ ਨੇ!
ਮੈਂ ਕੋਸ਼ਿਸ ਕਰ ਰਿਹਾ ਜਾਣਨ ਦੀ.......
ਚੰਗੇ ਕੰਮ ਲਈ ਇੱਥੇ ਕੋਈ ਨੀ ਅਠੱਨ੍ਹੀ ਕੱਢਦਾ,,
ਹਰ ਰੋਜ਼ ਪੱਥਰਾਂ ਅੱਗੇ ਹੈ ਪੰਜ ਪੰਜ ਸੌ ਚੜਦਾ,,
ਆਪਣੇ ਮਾਂ ਪਿਓ ਨੂੰ ਇਹ ਮੰਗਿਓ ਪਾਣੀ ਨੀ ਦਿੰਦੇ,,
ਫਿਰ ਕਿਉਂ ਬੂਬਣਿਆਂ ਨੂੰ ਇਹ ਦੁੱਧ ਪਿਲਾਉਂਦੇ ਨੇ!
ਮੈਂ ਕੋਸ਼ਿਸ ਕਰ ਰਿਹਾ ਜਾਣਨ ਦੀ.......
ਮੈਂ ਕੋਸ਼ਿਸ ਕਰ ਰਿਹਾ ਜਾਣਨ ਦੀ ਆਖਿਰ ਨੂੰ ਇਹ ਕੀ ਚਾਹੁੰਦੇ ਨੇ!
ਜਗਦੀਪ ਬੀਰੋਕੇ
ਮੈਂ ਉਸ ਦੇਸ਼ ਦਾ ਵਾਸੀ ਹਾਂ....
NEXT STORY