ਜੇ ਰਾਜ ਸਰਕਾਰ ਨੇ ਵਿਦਿਆਰਥੀਆਂ ਦੀ ਬਾਂਹ ਨਹੀਂ ਫੜਨੀ ਤਾਂ ਬੋਰਡ ਇੰਨੇ ਸ਼ਖਤ ਇਮਤਿਹਾਨ ਕਾਹਦੇ ਲਈ ਲੈਂਦਾ, ਪੂਰਾ ਸਾਲ ਵਿਦਆਰਥੀ ਰਹਿੰਦੇ ਸਰੀਰਿਕ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਪਰ ਨੌਕਰੀ ਕੋਈ ਨਹੀਂ-ਪ੍ਰਿੰ. ਤਰਸਿੱਕਾ
ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਭਾਵ ਪੰਜਾਬ ਸਕੂਲ ਸਿੱਖਿਆ ਬੋਰਡ ਹਰ ਸਾਲ ਦਸਵੀਂ ਤੇ ਬਾਰਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਆਪਣੇ ਆਧਾਰ ਤੇ ਲੈਂਦਾ ਆ ਰਿਹਾ ਹੈ ਤੇ ਵਿਦਿਆਰਥੀਆਂ ਨੂੰ ਪੂਰਾ ਸਾਲ ਸ਼ਖਤ ਮਿਹਨਤ ਕਰਕੇ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਜੇਕਰ ਚੰਗੇ ਨੰਬਰ ਨਾ ਆਏ ਤਾਂ ਫੇਲ•ਹੋਣਾ ਪਵੇਗਾ, ਜਿਸ ਕਾਰਨ ਵਿਦਿਆਰਥੀ ਰਾਤ ਦਿਨ ਇਕ ਕਰਕੇ ਚੰਗੇ ਨੰਬਰ ਪ੍ਰਾਪਤ ਕਰਨ ਲਈ ਕੰਮ ਕਰਦੇ ਹਨ ਇਸ ਕੰਮ ਲਈ ਮਾਪੇ ਤੇ ਸਕੂਲ ਅਧਿਕਾਰੀ ਪੂਰੀ ਵਾਹ ਲਗਾਉਂਦੇ ਹਨ ਤੇ ਵਿਦਿਆਰਥੀ ਤੇ ਸਰੀਰਿਕ ਤੇ ਮਾਨਸਿਕ ਦਬਾਅ ਬਣਾਉਂਦੇ ਹਨ ਤਾਂ ਕਿ ਨਤੀਜਾ ਚੰਗਾ ਆਵੇ ਪਰ ਨਤੀਜਾ ਚੰਗਾ ਆਉਣ ਤੋਂ ਬਾਅਦ ਵੀ ਕੋਈ ਸਰਕਾਰੀ ਰੋਜ਼ਗਾਰ ਨਹੀਂ ਮਿਲਦਾ ਤੇ ਨਾ ਹੀ ਰਾਜ ਸਰਕਾਰ ਵਿਦਿਆਰਥੀਆਂ ਦੀ ਬਾਂਹ ਫੜਦੀ ਨਜ਼ਰ ਆਉਂਦੀ ਹੈ ਜੇਕਰ ਰਾਜ ਸਰਕਾਰ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਸਭਾਂਲਣਾ ਹੀ ਨਹੀਂ ਤਾਂ ਫਿਰ ਬੋਰਡ ਇਮਤਿਹਾਨ ਕਾਹਦੇ ਲਈ ਲੈਂਦੀ ਹੈ ਇਹ ਸ਼ਬਦ ਵਿਦਿਆਰਥੀਆਂ ਦੇ ਦੁੱਖ ਤਕਲੀਫਾਂ ਸੁਣਨ ਬਾਅਦ ਪੱਤਰਕਾਰਾਂ ਨਾਲ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਸਾਂਝੇ ਕੀਤੇ।
ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਬਹੁਤ ਸ਼ਖਤ ਮਿਹਨਤ ਕਰਕੇ ਦਸਵੀਂ ਬਾਰਵੀਂ ਦੇ ਇਮਤਿਹਾਨ ਪਾਸ ਕਰਦੇ ਹਨ ਪਰ ਰਾਜ ਸਰਕਾਰ ਦੀਆਂ ਆਪ ਹੁਦਰੀ ਕਾਰਨ ਵਿਦਿਆਰਥੀਆਂ ਦਾ ਮਨੋਬਲ ਡਿੱਗਦਾ ਹੈ ਕਿਉਂ ਰਾਜ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਵਿਦਿਆਰਥੀਆਂ ਦੀ ਪਨੀਰੀ ਤੋਂ ਚੰਗੇ ਆਈ. ਪੀ. ਐੱਸ, ਜੱਜ, ਡਾਕਟਰ, ਇੰਜੀਨੀਅਰ ਤੇ ਹੋਰ ਅਫ਼ਸਰ ਤਿਆਰ ਕਰਕੇ ਰਾਜ ਤੇ ਦੇਸ਼ ਨੂੰ ਦੇਣੇ ਹੁੰੰਦੇ ਹਨ ਪਰ ਸਾਡੀ ਰਾਜ ਸਰਕਾਰ ਦੱਸੇ ਕਿੰਨੇ ਹਰ ਸਾਲ ਅਫ਼ਸਰ ਰਾਜ ਤੇ ਦੇਸ਼ ਨੂੰ ਦੇ ਰਹੀ ਹੈ।
ਪ੍ਰਿੰਸੀਪਲ ਤਰਸਿੱਕਾ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਉਹ ਹਰ ਸਾਲ 90 ਫੀਸਦੀ ਤੋਂ ਉੱਪਰ ਨੰਬਰ ਲਿਜਾਣ ਵਾਲੇ ਵਿਦਿਆਰਥੀਆਂ ਨੂੰ ਤੁਰੰਤ ਸਰਕਾਰੀ ਨੌਕਰੀ ਜਾਂ ਵਿਦਿਆਰਥੀ ਦੀ ਇੱਛਾ ਮੁਤਾਬਕ ਕੋਰਸ ਜਾਂ ਪੜਾਈ ਦਾ ਆਪਣੇ ਲੈਵਲ ਤੇ ਮੁਫਤ ਸਹੂਲਤ ਦੇਵੇ। ਜਿਸ ਨਾਲ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੋਵੇਗਾ ਤੇ ਆਉਣ ਵਾਲੇ ਵਿਦਿਆਰਥੀ ਹੋਰ ਚੰਗੇ ਨੰਬਰ ਖੁਸ਼ੀ-ਖੁਸ਼ੀ ਲਿਜਾਣ ਲਈ ਮਿਹਨਤ ਕਰਨਗੇ, ਜੇਕਰ ਰਾਜ ਸਰਕਾਰ ਨੇ ਵਿਦਆਰਥੀਆਂ ਨੂੰ ਕੋਈ ਸਹੂਲਤ ਹੀ ਨਹੀਂ ਦੇਣੀ ਤਾਂ ਫਿਰ ਸਾਲ ਵਿਦਿਆਰਥੀ ਤੇ ਅਧਿਆਪਕਾਂ, ਮਾਪਿਆਂ ਦਾ ਸ਼ੋਸਣ ਕਰਨਾ ਬੰਦ ਕਰੇ।
ਇਹ ਲੋਕ ਕੀ ਚਾਹੁੰਦੇ ਨੇ...
NEXT STORY