ਪਿਆਰੇ ਬੱਚਿਉ ਅਤੇ ਵਿਦਿਆਰਥੀਉ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ। ਤੁਸੀਂ ਗਰਮੀਆਂ ਦੀਆਂ ਛੁੱਟੀਆਂ ਕਿਵੇਂ ਮਨਾਉਨਣੀਆਂ ਹਨ। ਛੁੱਟੀਆਂ 'ਚ ਕੀ-ਕੀ ਅਤੇ ਕਿਸ ਤਰ੍ਹਾਂ ਕਰਨਾ ਹੈ।ਇਸ ਸੰਬੰਧੀ ਤੁਸੀਂ ਆਪਣੇ ਮਾਪਿਆਂ ਅਤੇ ਦੋਸਤਾਂ ਨਾਲ ਚਰਚਾ ਕਰ ਰਹੇ ਹੋਵੇਗੇ। ਇਨ੍ਹਾਂ ਛੁੱਟੀਆਂ 'ਚ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਨੂੰ ਇੰਝ ਖਰਾਬ ਨਾ ਕਰਨ ਅਤੇ ਸਮੇਂ ਦੀ ਕਦਰ ਕਰਨ ਕਿਉਂਕਿ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਤੁਸੀਂ ਸਮੇਂ ਦੀ ਕਦਰ ਨਹੀ ਕਰਦੇ ਤਾਂ ਸਮਾਂ ਤੁਹਾਡੀ ਵੀ ਕਦਰ ਨਹੀ ਕਰਦਾ। ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕੀ ਉਹ ਆਪਣਾ ਹਿਹ ਸਮਾਂ ਟੈਲੀਵਿਜ਼ਨ ਜਾਂ ਫਿਰ ਖੇਡਣ 'ਚ ਹੀ ਨਾ ਗਵਾਉਣ।
ਵਿਦਿਆਰਥੀਆਂ ਨੂੰ ਛੁੱਟੀਆਂ 'ਚ ਅਖਬਾਰਾਂ ਦੀਆਂ ਦਿਲਚਸਪ ਕਹਾਣੀਆਂ ਅਤੇ ਕੁਝ ਸਮਾਂ ਨਾਲਜ ਨਾਲ ਭਰਪੂਰ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਉਨ੍ਹਾਂ ਦਾ ਦਿਮਾਗ ਬੁੱਧੀਮਾਨ ਹੋ ਸਕੇ। ਕੁਝ ਸਮਾਂ ਖੇਡਣਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਛੁੱਟੀਆਂ 'ਚ ਬੱਚਿਆਂ ਨੂੰ ਕਿਸੇ ਵਧੀਆ ਜਗ੍ਹਾਂ ਤੇ ਵੀ ਘੁੰਮਣਾ ਚਾਹੀਦਾ ਹੈ। ਇਸ ਤਰ੍ਹਾਂ ਬੱਚਿਆਂ ਛੁੱਟੀਆਂ ਦਾ ਖੂਬ ਆਨੰਦ ਲੈਣਾ ਚਾਹੀਦਾ ਹੈ।
ਜਗਸੀਰ ਸਿੰਘ ਸੰਧੂ
ਹਰ ਕੁੜੀ ਚਿੜੀ ਨਹੀਂ ਹੁੰਦੀ......
NEXT STORY