ਛੁੱਟੀਆਂ ਦੇ ਵਿੱਚ ਅਸੀਂ ਮਾਸੀ ਦੇ ਪਿੰਡ ਗਏ,
ਮਾਸੀ ਪਿੰਡ ਜਾ ਕੇ ਪੂਰੇ ਪੰਜ ਦਿਨ ਰਹੇ,
ਮਾਸੀ ਘਰ ਰਹਿ ਕੇ ਲਿਆ ਖੂਬ ਸੀ ਨਜ਼ਾਰਾ,
ਚੰਡੀਗੜ੍ਹ ਸ਼ਹਿਰ ਅਸੀਂ ਘੁੰਮਿਆ ਸੀ ਸਾਰਾ,
ਮਾਸੜ ਦੀ ਕਾਰ 'ਚ ਬੈਠ ਕੇ ਝੂਟੇ ਲਏ
ਛੁੱਟੀਆਂ.......
ਰਾਕ ਗਾਰਡਨ ਨਾਲ ਦੇਖੀ ਸੁਖਨਾ ਦੀ ਝੀਲ,
ਕਿਸ਼ਤੀ 'ਚ ਬੈਠ ਕੀਤਾ ਵਧੀਆ ਫੀਲ,
ਆਏ ਜੋ ਆਨੰਦ ਜਾਣ ਸ਼ਬਦੀ ਨਾ ਰਹੇ,
ਛੁੱਟੀਆਂ......
ਰੋਜ਼ ਬਾਗ ਵਿੱਚ ਜਾ ਕੇ ਹਰਿਆਵਲ ਸੀ ਮਾਣੀ,
ਟੂਟੀਆਂ ਦੇ ਵਿਚੋਂ ਪੀਣਾ ਠੰਡਾ-ਠਾਰ ਪਾਣੀ,
ਦਰਖਤਾਂ ਦੀ ਠੰਡੀ-ਠੰਡੀ ਛਾਂ ਹੇਠਾਂ ਬਹੇ
ਛੁੱਟੀਆ.....
ਮਨਸਾ ਦੇਵੀ ਮਾਤਾ ਦੇ ਦੀਦਾਰ ਪਹਿਲਾਂ ਪਾ ਕੇ,
ਟੇਕਿਆ ਸੀ ਮੱਥਾ ਫਿਰ ਨਾਢਾ ਸਾਹਿਬ ਆ ਕੇ,
ਬਾਬਿਆਂ ਦੇ ਬੋਲ ਸਾਡੇ ਕੰਨਾਂ 'ਚ ਪਏ,
ਛੁੱਟੀਆ......
ਲਹਿਰੀ ਅਤੇ ਸਿਮ ਨਾਲ ਖੇਡਾਂ ਅਸੀਂ ਖੇਡੀਆਂ,
ਕੀਤੀਆਂ ਸ਼ਰਾਰਤਾਂ ਕਈ ਟੇਢੀਆਂ ਤੇ ਮੇਢੀਆਂ,
ਇਸ ਗੱਲੋਂ ਕਦੇ-ਕਦੇ ਦਬਕੇ ਵੀ ਸਹੇ,
ਛੁੱਟੀਆ.....
ਮਾਸੀ ਜੀ ਨੇ ਕੀਤਾ ਸਾਨੂੰ ਰੱਜਵਾਂ ਪਿਆਰ,
ਆਪਣੇ ਹੀ ਬੱਚਿਆਂ ਵਾਂਗ ਲਈ ਮਾਰ,
ਛੇਵੇਂ ਦਿਨ ਪੈ ਗਏ 'ਚੋਹਲੇ' ਪਿੰਡ ਵਾਲੇ ਪਏ,
ਛੁੱਟੀਆਂ ਦੇ ਵਿੱਚ ਅਸੀਂ ਪਿੰਡ ਗਏ
ਰਮੇਸ਼ ਬੱਗਾ ਚੋਹਲਾ
ਆਪਣੀ ਮਾਂ ਦੇ ਵਰਗਾ ਕੋਈ ਕਰ ਨਾ ਸਕੇ ਪਿਆਰ....
NEXT STORY