ਚਾਚੀਆਂ, ਮਾਸੀਆਂ ਭਾਵੇਂ ਕਿੰਨਾ ਚੰਗਾ ਕਰਨ ਵਿਵਹਾਰ,
ਆਪਣੀ ਮਾਂ ਦੇ ਵਰਗਾ ਕੋਈ ਕਰ ਨਾ ਸਕੇ ਪਿਆਰ,
ਬੱਚੇ ਨੂੰ ਤਕਲੀਫ ਹੁੰਦੀ ਜਦ ਦੁਖੀ ਹੁੰਦੀ ਹੈ ਮਾਂ,
ਸੁੱਕੀ ਥਾਂ 'ਤੇ ਪਾ ਕੇ ਉਸ ਨੂੰ, ਆਪ ਪੈਂਦੀ ਗਿੱਲੀ ਥਾਂ,
ਧੀਆਂ ਪੁੱਤਰਾਂ ਦੀਆਂ ਪੀੜਾਂ ਨੂੰ ਸਕਦੀ ਨਹੀਂ ਸਹਾਰ,
ਆਪਣੀ ਮਾਂ .....
ਧੁੱਪਾਂ ਸਹਿ ਕੇ ਅਕਸਰ ਕਰਦੀ ਹੈ ਬੱਚਿਆਂ ਨੂੰ ਛਾਵਾਂ,
ਮਾਂ ਦੀ ਨਿੱਘੀ ਗੋਦ 'ਚ ਹੁੰਦਾ ਜੰਨਤ ਦਾ ਸਿਰਨਾਵਾਂ,
ਮਾਂ ਦੇ ਨਾਲ ਸੰਪੂਰਨ ਹੁੰਦਾ ਬੱਚਿਆਂ ਦਾ ਪਰਿਵਾਰ,
ਆਪਣੀ ਮਾਂ...
ਤੰਦਰੁਸਤੀ ਤੇ ਲੰਮੀ ਉਮਰ ਦੀਆਂ ਮੰਗਦੀ ਸਦਾ ਦੁਆ,
ਆਪਣੇ ਬੱਚਿਆਂ ਦੇ ਸਾਹਾਂ ਨਾਲ ਮਾਂ ਲੈਂਦੀ ਹੈ ਸਾਹ,
ਔਖੇ ਆਉਂਦੇ ਸਾਹ ਜੇ ਬੱਚੇ ਲੱਗ ਜਾਣ ਕਰਨ ਖ਼ੁਆਰ,
ਆਪਣੀ ਮਾਂ...
ਆਪ ਮਾਂ ਰਹਿ ਲਏ ਭੁੱਖੀ ਭਾਵੇਂ ਬੱਚਿਆਂ ਨੂੰ ਰਜਾਵੇ,
ਖਾਂਦੀ-ਖਾਂਦੀ ਕੱਢ ਕੇ ਆਪਣੇ ਬੱਚਿਆਂ ਦੇ ਮੂੰਹ ਪਾਵੇ,
ਆਪਣੇ ਹਿੱਸੇ ਦਾ ਸੁੱਖ ਦੇਵੇਂ ਆਪਣੀ ਔਲਾਦ ਤੋਂ ਵਾਰ।
ਆਪਣੀ ਮਾਂ.....
ਰਿਸ਼ਤੇ ਹੋਰ ਪਿਆਰੇ ਪਰ ਮਾਂ ਸਭ ਤੋਂ ਵੱਧ ਪਿਆਰੀ,
ਰੱਬ ਦਾ ਰੂਪ ਸਮਝ ਕੇ ਜਾਂਦੀ ਜਗ ਦੇ ਵਿੱਚ ਸੱਤਿਕਾਰੀ,
ਪੀਰ ਪੈਗੰਬਰਾਂ ਵੀ ਕੀਤਾ ਮਾਂ ਦੀ ਮਮਤਾ ਦਾ ਸੱਤਿਕਾਰ।
ਆਪਣੀ ਮਾਂ......
ਕਹਿਣ ਸਿਆਣੇ ਦੁਨੀਆਂ ਵਾਲਿਓ ਮਾਂ ਹੁੰਦੀ ਹੈ ਮਾਂ,
ਚਾਚੀ ਤਾਈ ਲੈ ਨਾ ਸਕਦੀ ਕਦੇ ਵੀ ਇਸ ਦੀ ਥਾਂ,
'ਚੋਹਲੇ' ਵਾਲਾ 'ਬੱਗਾ' ਲਿੱਖਦਾ ਕਰਕੇ ਸੋਚ ਵਿਚਾਰ,
ਆਪਣੀ ਮਾਂ ਦੇ ਵਰਗਾ ਕੋਈ ਕਰ ਨਾ ਸਕੇ ਪਿਆਰ।'
ਰਮੇਸ਼ ਬੱਗਾ ਚੋਹਲਾ
ਗਰਮੀਆਂ ਦੀਆਂ ਛੁੱਟੀਆਂ ਦਾ ਇਸ ਤਰ੍ਹਾਂ ਲਵੋ ਆਨੰਦ...
NEXT STORY