ਇਕ ਵਾਰ ਦੀ ਗੱਲ ਹੈ। ਮਗਧ ਸਾਮਰਾਜ ਦੇ ਸੈਨਾਪਤੀ ਕਿਸੇ ਨਿੱਜੀ ਕੰਮ ਲਈ ਚਾਣੱਕਯ ਨੂੰ ਮਿਲਣ ਲਈ ਪਾਟਲੀਪੁੱਤਰ ਪਹੁੰਚੇ। ਸ਼ਾਮ ਪੈ ਚੁੱਕੀ ਸੀ। ਚਾਣੱਕਯ ਗੰਗਾ ਦੇ ਕੰਢੇ 'ਤੇ ਆਪਣੀ ਕੁਟੀਆ ਵਿਚ ਦੀਵੇ ਦੀ ਰੌਸ਼ਨੀ ਵਿਚ ਕੁਝ ਲਿਖ ਰਹੇ ਸਨ।
ਕੁਝ ਦੇਰ ਬਾਅਦ ਜਦੋਂ ਸੈਨਾਪਤੀ ਅੰਦਰ ਦਾਖਲ ਹੋਏ ਤਾਂ ਚਾਣੱਕਯ ਨੇ ਸੇਵਕ ਨੂੰ ਆਵਾਜ਼ ਲਗਾ ਕੇ ਕਿਹਾ,''ਕਿਰਪਾ ਕਰਕੇ ਤੁਸੀਂ ਇਹ ਦੀਵਾ ਲੈ ਜਾਓ ਅਤੇ ਦੂਜਾ ਦੀਵਾ ਜਗਾ ਕੇ ਰੱਖ ਦਿਓ।''
ਸੇਵਕ ਨੇ ਆਗਿਆ ਦੀ ਪਾਲਣਾ ਕਰਦਿਆਂ ਠੀਕ ਉਸੇ ਤਰ੍ਹਾਂ ਕੀਤਾ।
ਜਦੋਂ ਚਰਚਾ ਖਤਮ ਹੋ ਗਈ ਤਾਂ ਸੈਨਾਪਤੀ ਨੇ ਉਤਸੁਕਤਾ ਨਾਲ ਸਵਾਲ ਕੀਤਾ,''ਮਹਾਰਾਜ! ਇਕ ਗੱਲ ਮੈਨੂੰ ਸਮਝ ਨਹੀਂ ਆਈ। ਮੇਰੇ ਆਉਣ 'ਤੇ ਤੁਸੀਂ ਇਕ ਦੀਵਾ ਬੁਝਵਾ ਕੇ ਰੱਖਵਾ ਦਿੱਤਾ ਅਤੇ ਠੀਕ ਉਸੇ ਤਰ੍ਹਾਂ ਦਾ ਦੂਜਾ ਦੀਵਾ ਜਗਾ ਕੇ ਰੱਖਣ ਲਈ ਕਹਿ ਦਿੱਤਾ। ਜਦੋਂ ਦੋਵਾਂ ਵਿਚ ਕੋਈ ਫਰਕ ਨਹੀਂ ਸੀ ਤਾਂ ਅਜਿਹਾ ਕਰਨ ਦੀ ਕੀ ਲੋੜ ਸੀ?''
ਇਸ 'ਤੇ ਚਾਣੱਕਯ ਮੁਸਕਰਾ ਕੇ ਸੈਨਾਪਤੀ ਨੂੰ ਕਹਿਣ ਲੱਗੇ,''ਓ ਭਰਾ! ਪਹਿਲਾਂ ਜਦੋਂ ਤੂੰ ਆਇਆ ਤਾਂ ਮੈਂ ਰਾਜ ਦਾ ਕੰਮ ਕਰ ਰਿਹਾ ਸੀ। ਉਸ ਦੀਵੇ ਵਿਚ ਰਾਜਕੋਸ਼ ਦਾ ਖਰੀਦਿਆ ਹੋਇਆ ਤੇਲ ਸੀ ਪਰ ਜਦੋਂ ਮੈਂ ਤੇਰੇ ਨਾਲ ਗੱਲ ਕੀਤੀ ਤਾਂ ਆਪਣਾ ਦੀਵਾ ਜਗਾਇਆ ਕਿਉਂਕਿ ਤੇਰੇ ਨਾਲ ਹੋਈ ਗੱਲਬਾਤ ਨਿੱਜੀ ਸੀ। ਮੈਨੂੰ ਰਾਜ ਦੇ ਪੈਸੇ ਨੂੰ ਨਿੱਜੀ ਕੰਮ 'ਚ ਖਰਚਣ ਦਾ ਕੋਈ ਹੱਕ ਨਹੀਂ, ਇਸ ਲਈ ਮੈਂ ਅਜਿਹਾ ਕੀਤਾ।''
ਉਨ੍ਹਾਂ ਕਹਿਣਾ ਜਾਰੀ ਰੱਖਿਆ, ''ਸਵਦੇਸ਼ ਨਾਲ ਪਿਆਰ ਤੋਂ ਭਾਵ ਹੈ ਆਪਣੇ ਦੇਸ਼ ਦੀ ਚੀਜ਼ ਨੂੰ ਆਪਣੀ ਚੀਜ਼ ਸਮਝ ਕੇ ਉਸ ਦੀ ਰਾਖੀ ਕਰਨੀ। ਅਜਿਹਾ ਕੋਈ ਕੰਮ ਨਾ ਕਰੋ, ਜਿਸ ਨਾਲ ਦੇਸ਼ ਦੀ ਮਹਾਨਤਾ ਨੂੰ ਨੁਕਸਾਨ ਪਹੁੰਚੇ। ਹਰ ਦੇਸ਼ ਦੀ ਆਪਣੀ ਸੱਭਿਅਤਾ ਤੇ ਆਦਰਸ਼ ਹੁੰਦੇ ਹਨ, ਉਨ੍ਹਾਂ ਆਦਰਸ਼ਾਂ ਅਨੁਸਾਰ ਕੰਮ ਕਰਨ ਨਾਲ ਹੀ ਦੇਸ਼ ਦੇ ਸਵੈਮਾਣ ਦੀ ਰਾਖੀ ਹੁੰਦੀ ਹੈ।''
ਸਭ ਤੋਂ ਵੱਡਾ ਪੁੰਨ!
NEXT STORY