ਜ਼ਿੰਦਗੀ ਨੂੰ ਜਾਨਣ ਲਈ,
ਆਪਣੇ ਆਪ ਨੂੰ ਪਹਿਚਾਨਣ ਲਈ,
ਜ਼ਖਮਾਂ ਨੂੰ ਢਾਲਣ ਲਈ,
ਪੈਦਾ ਹੋਏ ਨਿੱਘ ਨੂੰ ਉਬਾਲਣ ਲਈ, ਤੁਰਾਂਗੇ,
ਅਸੀਂ ਵੀ, ਕਦੇ...... ਬਲਦੀਆਂ ਰਾਹਾਂ ਤੇ,
ਅੱਗ ਦੇ ਅੰਗਿਆਰਿਆਂ ਤੇ, ਕੰਡਿਆਂ ਦੀਆਂ ਬਹਾਰਾਂ ਤੇ,
ਨੰਗੀਆਂ ਤਲਵਾਰਾਂ ਤੇ, ਰੱਖੀ ਹੌਂਸਲਾ,
ਜਿੰਦੇ ਮੇਰੀਏ, ਤੁਰਾਂਗੇ ਜ਼ਰੂਰ.....
ਖੁਸ਼ੀਆਂ ਨੂੰ ਮਾਨਣ ਲਈ, ਹਨੇਰੇ ਚੋਂ ਚਾਨਣ ਲਈ,
ਤਕਦੀਰਾਂ ਨੂੰ ਬਦਲਣ ਦੇ ਲਈ, ਸੀਨਿਆਂ ਨੂੰ ਤਾਨਣ ਲਈ, ਉਠਾਂਗੇ, ਅਸੀਂ ਵੀ, ਕਦੇ.....
ਲਹਿਰਾਂ ਦੇ ਆਉਣ ਵਾਂਗ, ਮਾਰੂਥਲ ਦੀ ਪੌਣ ਵਾਂਗ,
ਬਿਜਲੀ ਦੇ ਖਟਖਟਾਉਣ ਵਾਂਗ, ਰੱਖੀ ਹੌਂਸਲਾ,
ਜਿੰਦੇ ਮੇਰੀਏ, ਉਠਾਂਗੇ ਜ਼ਰੂਰ....
ਗੁਰਵੀਰ ਤਲਵੰਡੀ ਸਾਬੋ