ਮੈਂ ਜਿਸ ਮੁੱਦੇ 'ਤੇ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਖਾਲੀਸਤਾਨ ਬਣਾਉਣ ਬਾਰੇ। ਇਸ ਮੁੱਦੇ ਨੂੰ ਲੈ ਕੇ ਮੇਰੀ ਜੋ ਸੋਚ ਹੈ ਮੈਂ ਸਾਰੇ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਖਾਲੀਸਤਾਨ ਦੀ ਲਹਿਰ ਪੰਜਾਬ 'ਚ ਉੱਠਦੀ ਹੈ ਤਾਂ ਉਸ ਦੇ ਕੀ ਨਤੀਜੇ ਹੋਣਗੇ? ਜ਼ਰਾ ਸੋਚੋ?
ਜੋ ਖਾਲੀਸਤਾਨ ਬਣਨ ਦੇ ਹੱਕ 'ਚ ਨਹੀਂ ਕੀ ਉਹ ਚੁੱਪ-ਚਾਪ ਖਾਲੀਸਤਾਨ ਪਿਆਰ ਨਾਲ ਥਾਲੀ 'ਚ ਪਰੋਸ
ਕੇ ਦੇ ਦੇਣਗੇ? ਇਸ ਲਹਿਰ ਨਾਲ ਫਿਰ 84 ਵਾਂਗ ਲੋਕ ਭੜਕਨਗੇ ਫਿਰ ਦੰਗੇ ਖੂਨ ਖਰਾਬਾ ਹੋਵੇਗਾ,ਫਿਰ ਕਿੰਨੇ ਬੇਕਸੂਰ ਮਾਰੇ ਜਾਣਗੇ, ਕਿੰਨੀਆਂ ਮਾਵਾਂ ਦੀਆਂ ਕੁੱਖਾਂ ਉਜੜ ਜਾਣਗੀਆਂ ਕਿੰਨੇ ਪਰਿਵਾਰ ਗੁਆਚੇ ਲਾਲਾਂ ਨੂੰ ਮਿੱਟੀ 'ਚੋ ਲੱਭਦੇ ਮਰ ਜਾਣਗੇ ਕਿੰਨੀਆਂ ਸੁਹਾਗਣਾ ਵਿਧਵਾ ਹੋਣਗੀਆ ਕਿੰਨੀਆਂ ਧੀਆ ਭੈਣਾ ਦੀਆਂ ਇੱਜ਼ਤਾਂ ਨਾਲ ਖੇਡਿਆ ਜਾਵੇਗਾ ਅਤੇ ਇਸ ਦਾ ਅਸਰ ਸਿਰਫ ਪੰਜਾਬ 'ਤੇ ਹੀ ਨਹੀਂ ਹਰ ਉਸ ਧਰਤੀ 'ਤੇ ਪਵੇਗਾ ਜਿੱਥੇ-ਜਿੱਥੇ
ਪੰਜਾਬੀ ਵੱਸਦੇ ਹਨ ਅਤੇ ਗੁਰਦੁਆਰਾ ਸਾਹਿਬ ਮੋਜੂਦ ਹਨ ਉਥੇ ਵੀ ਖੂਨ ਖਰਾਬੇ ਹੋਣਗੇ। ਜੇਕਰੲਇਸ ਸਭ ਤੋਂ ਬਾਅਦ ਖਾਲੀਸਤਾਨ ਬਣ ਵੀ ਗਿਆ ਫਿਰ 84 ਵਾਂਗ ਜਿਨ੍ਹਾਂ ਦੇ ਨਜਾਇਜ਼ ਲੋਕ ਮਾਰੇ ਗਏ, ਉਨ੍ਹਾਂ ਦੇ ਜ਼ਖਮੀ ਸੀਨੇ 'ਚ ਬਦਲੇ ਦਾ ਤੂਫਾਨ ਉੱਠਦਾ ਰਹੇਗਾ ਅਤੇ ਇਸ ਤਰਾ ਫਿਰ ਕੋਈ ਨਵੀ ਲਹਿਰ ਚੱਲ ਪਵੇਗੀ ਅਤੇ ਇਹ ਸਿਲਸਲਾ ਕਦੀ ਖਤਮ ਨਹੀ ਹੋਵੇਗਾ! ਮੇਰੇ ਵੀਰੋ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾ ਨੇ ਸਾਨੂੰ ਪੰਜਾਬ ਇਸ ਲਈ ਨਹੀ ਅਜ਼ਾਦ ਕਰਾ ਕੇ ਦਿੱਤਾ ਕਿ ਅਸੀਂ ਆਪਸ 'ਚ ਲੜ ਕੇ ਵਾਰ-ਵਾਰ ਗੁਰੂਆ ਪੀਰਾਂ ਦੀ ਧਰਤੀ ਨੂੰ ਖੂਨ ਨਾਲ ਰੰਗੀਏ। ਇਸ ਲੜਾਈ 'ਚ ਕੀ ਹੋਵੇਗਾ ਕਿ ਅਸੀਂ ਆਪਸ 'ਚ ਲੜ-ਲੜ ਕੇ ਮਰਦੇ ਰਹਾਂਗੇ ਤੇ 1947 ਅਤੇ 84 ਵਾਂਗ ਫਾਇਦਾ ਫਿਰ ਕੋਈ ਹੋਰ ਉੱਠਾ ਜਾਵੇਗਾ। ਪੰਜਾਬੀ ਸਿੰਘ ਸੁਰਮੇ ਆਪਣੀ ਅਣਖ ਅਤੇ ਸਰਦਾਰੀ ਲਈ ਦੁਨੀਆ 'ਚ ਮਸ਼ਹੂਰ ਹਨ ਨਾ ਕਿ ਇੰਝ ਆਪਸ 'ਚ ਲੜ ਕੇ ਹੋਣ 'ਚ। ਜੇ ਇੰਨਾ ਹੀ ਖੂਨ ਉਵਾਲੇ ਖਾਂਦਾ ਹੈ ਤਾਂ ਪੰਜਾਬ 'ਚ ਨਸ਼ੇ ਦੇ ਵਗਦੇ 6ਵੇਂ ਅਤੇ ਭਰੂਣ ਹੱਤਿਆ ਦੇ ਵਗਦੇ 7ਵੇਂ ਦਰਿਆ ਨੂੰ ਰੋਕ ਲਵੋ। ਇਸ ਸਭ ਤੋਂ ਬਾਅਦ ਵੀ ਜੇਕਰ ਖਾਲੀਸਤਾਨ ਬਣਨਾ ਚਾਹੀਦਾ ਹੈ ਤਾਂ ਜੀ ਸੱਦਕੇ ਬਣਾਓ। ਅਗਰ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੀ ਹੋਵੇ ਤਾਂ ਮਾਫ ਕਰ ਦੇਣਾ।
ਬਿੱਟੂ ਸਦਰਪੁਰੀਆ
ਭਿਖਾਰੀਆਂ ਦੀ ਦਿਨੋਂ-ਦਿਨ ਵੱਧਦੀ ਗਿਣਤੀ
NEXT STORY