ਸਰਬ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ ਵਲੋਂ ''ਸੁਪਰ-30 ਪਟਨਾ'' ਦੇ ਸਰਪ੍ਰਸਤ ਸ਼੍ਰੀ ਆਨੰਦ ਕੁਮਾਰ ਜੀ ਨੂੰ ਇਸ ਸਾਲ ਦੀ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਵਧਾਈ ਭੇਜੀ ਗਈ ਹੈ। ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਸਾਲ ਆਈ. ਆਈ. ਟੀ. ਲਈ ਲਈ ਗਈ ਦਾਖਲਾ ਪ੍ਰੀਖਿਆ ਵਿਚ ''ਸੁਪਰ-30 ਪਟਨਾ'' ਦੇ 30 ਵਿਚੋਂ 25 ਬੱਚੇ ਪਾਸ ਹੋ ਗਏ ਹਨ। ਇਹ ਗਰੀਬ ਬੱਚੇ ਸ਼੍ਰੀ ਆਨੰਦ ਕੁਮਾਰ ਜੀ ਵਲੋਂ ਪਟਨਾ ਵਿਖੇ ਮੁਫਤ ਪੜ੍ਹਾਏ ਜਾ ਰਹੇ ਸਨ।
ਸ਼੍ਰੀ ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਸ਼੍ਰੀ ਆਨੰਦ ਕੁਮਾਰ ਜੀ ਨੂੰ ਫੋਨ ਰਾਹੀਂ ਵਿਅਕਤੀਗਤ ਤੌਰ ਤੇ ਵਧਾਈ ਦਿਤੀ ਹੈ ਅਤੇ ਜਲਦੀ ਤੋਂ ਜਲਦੀ ਪੰਜਾਬ ਆਉਣ ਦੀ ਬੇਨਤੀ ਵੀ ਕੀਤੀ ਗਈ ਹੈ। ਉਨ੍ਹਾਂ ਨੇ ਬਹੁਤ ਜਲਦੀ ਪੰਜਾਬ ਆਉਣ ਦਾ ਭਰੋਸਾ ਦਿੱਤਾ ਤਾਂ ਕਿ ਪੰਜਾਬ ਵਿਚ ਵੀ ਸਿੱਖਿਆ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ''ਸੁਪਰ-30 ਪਟਨਾ'' ਦਾ ਦੌਰਾ ਕਰ ਚੁੱਕੇ ਹਨ ਅਤੇ ਗਰੀਬ ਬੱਚਿਆਂ ਨੂੰ ਦਿੱਤੀ ਜਾ ਰਹੀ ਮੁਫਤ ਪੜ੍ਹਾਈ ਅਤੇ ਪਿਆਰ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਸੰਸਥਾ ਦੇ ਪ੍ਰਧਾਨ ਸ. ਤਰਲੋਚਨ ਸਿੰਘ, ਜਨਰਲ ਸਕੱਤਰ ਸ. ਰਾਜਿੰਦਰ ਸਿੰਘ ਕੈਂਥ ਅਤੇ ਪ੍ਰੈਸ ਸਕੱਤਰ ਸ਼੍ਰੀ ਵਿਕਟਰ ਬਿੱਟੂ ਨੇ ਗਰੀਬ ਬੱਚਿਆਂ ਨੂੰ ਮੁਫਤ ਉੱਚ ਸਿੱਖਿਆ ਦੇਣ ਲਈ ''ਸੁਪਰ-30 ਪਟਨਾ'' ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ।
ਬਹਾਦਰ ਸਿੰਘ ਗੋਸਲ,
ਸਰਵ ਸਿੱਖਿਆ ਸੁਧਾਰ ਸਮਿਤੀ, ਚੰਡੀਗੜ੍ਹ।
ਲੋਕਾਂ 'ਚ ਆਪਣਾ ਕਿਰਦਾਰ...
NEXT STORY