ਕਈ ਵਿਦਿਆਰਥੀ ਇੰਨੇ ਖੁਸ਼ਕਿਸਮਤ ਹੁੰਦੇ ਹਨ ਕਿ ਉਨ੍ਹਾਂ ਨੂੰ ਸਕੂਲ 'ਚ ਪੜ੍ਹਨ ਲਈ ਇਕ ਲਾਇਬ੍ਰੇਰੀ ਮਿਲ ਜਾਏ, ਕੁਝ ਕੋਲ ਏਅਰ ਕੰਡੀਸ਼ਨਡ ਕਮਰਿਆਂ 'ਚ ਇਮਤਿਹਾਨ ਦੀ ਤਿਆਰੀ ਕਰਨ ਦੀ ਸਹੂਲਤ ਵੀ ਹੁੰਦੀ ਹੈ ਪਰ ਮਹਾਰਾਸ਼ਟਰ ਦੇ ਬੀੜ ਦੀ 16 ਸਾਲਾ ਵਿਦਿਆਰਥਣ ਪੂਜਾ ਘਨਸਰਵਾਦ ਨੂੰ ਆਪਣੀ ਪੜ੍ਹਾਈ ਸ਼ਮਸ਼ਾਨ 'ਚ ਕਰਨੀ ਪਈ, ਜਿਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
ਉਸ ਦਾ ਕਹਿਣੈ ਕਿ ਸ਼ਮਸ਼ਾਨ ਦਾ ਮਾਹੌਲ ਟੀਚੇ ਤੋਂ ਉਸ ਦਾ ਧਿਆਨ ਭੰਗ ਨਾ ਕਰ ਸਕਿਆ। ਉਹ ਕਹਿੰਦੀ ਹੈ, ''ਸਾਡਾ ਘਰ ਬਹੁਤ ਛੋਟਾ (10x10 ਫੁੱਟ) ਹੈ, ਜੋ ਇਕ ਸ਼ਮਸ਼ਾਨ ਦੇ ਵਿਹੜੇ 'ਚ ਹੈ। ਪੜ੍ਹਨ ਲਈ ਮੈਂ ਹਮੇਸ਼ਾ ਆਪਣੇ ਘਰੋਂ ਬਾਹਰ ਬਲਦੀਆਂ ਚਿਖਾਵਾਂ ਸਾਹਮਣੇ ਬੈਠਣਾ ਪਸੰਦ ਕਰਦੀ ਹਾਂ। ਇਸ ਦਾ ਇਕ ਕਾਰਨ ਹੈ ਕਿ ਘਰ 'ਚ ਪੂਰੀ ਰੌਸ਼ਨੀ ਨਹੀਂ ਹੈ ਤਾਂ ਮੈਂ ਬਾਹਰ ਬੈਠ ਕੇ ਪੜ੍ਹਦੀ ਸੀ, ਜਿਥੇ ਚਿਖਾ ਬਾਲਣ ਵਾਲੇ ਸਥਾਨ ਦੇ ਕੋਲ ਇਕ ਵੱਡੀ ਲਾਈਟ ਲੱਗੀ ਹੈ। ਮੈਨੂੰ ਉਥੇ ਕਦੇ ਡਰ ਨਹੀਂ ਲੱਗਾ। ਬਾਹਰ ਬੈਠ ਕੇ ਪੜ੍ਹਦਿਆਂ ਮੈਂ ਕਈ ਅੰਤਿਮ ਸੰਸਕਾਰ ਦੇਖੇ ਪਰ ਮੇਰਾ ਸਾਰਾ ਧਿਆਨ ਆਪਣੀ ਪੜ੍ਹਾਈ 'ਚ ਹੁੰਦਾ ਸੀ। ਮੈਂ ਰੋਜ਼ਾਨਾ 7 ਤੋਂ 8 ਘੰਟੇ ਪੜ੍ਹਦੀ ਸੀ।''
ਗੁਜ਼ਾਰੇ ਲਈ ਪੂਜਾ ਦੀ ਮਾਂ ਪੁਸ਼ਪਾ ਚੂੜੀਆਂ, ਹੇਅਰ ਪਿਨ ਅਤੇ ਗੁਬਾਰੇ ਵੇਚਦੀ ਹੈ। ਉਸ ਦੇ ਪਿਤਾ ਮਜ਼ਦੂਰ ਅਤੇ ਭਿਕਸ਼ੂ (ਭਿਕਸ਼ਾ 'ਚ ਦਿੱਤੇ ਗਏ ਭੋਜਨ ਨਾਲ ਗੁਜ਼ਾਰਾ ਕਰਨ ਵਾਲੇ) ਹਨ। ਪੂਜਾ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਉਹ ਸਭ ਤੋਂ ਵੱਡੀ ਹੈ। ਉਸ ਦੇ ਚਾਰੇ ਭੈਣ-ਭਰਾ ਵੀ ਸਕੂਲ ਜਾਂਦੇ ਹਨ। ਰਾਜਸ਼੍ਰੀ ਸਾਹੂ ਕੰਨਿਆ ਵਿਦਿਆਲਾ ਦੀ ਇਹ ਵਿਦਿਆਰਥਣ ਮਾਣ ਨਾਲ ਦੱਸਦੀ ਹੈ, ''ਆਪਣੇ ਭਾਈਚਾਰੇ ਦੀ ਮੈਂ ਪਹਿਲੀ ਕੁੜੀ ਹਾਂ, ਜਿਸ ਨੂੰ 10ਵੀਂ 'ਚ ਇੰਨੇ ਵਧੀਆ ਅੰਕ ਮਿਲੇ ਹਨ।
ਆਮ ਤੌਰ 'ਤੇ ਇਥੇ ਕੁੜੀਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਹੀ ਨਹੀਂ ਕੀਤਾ ਜਾਂਦਾ ਪਰ ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਮੈਨੂੰ ਇਹੀ ਕਿਹਾ ਕਿ ਜੇਕਰ ਮੈਂ ਪੜ੍ਹ-ਲਿਖ ਗਈ ਤਾਂ ਮੇਰਾ ਜੀਵਨ ਬਦਲ ਜਾਏਗਾ। ਉਨ੍ਹਾਂ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਉਹ ਮੇਰੇ ਲਈ ਦਿਨ-ਰਾਤ ਕੰਮ ਕਰਨ ਲਈ ਵੀ ਤਿਆਰ ਹਨ। ਉਹ ਮੇਰੇ ਭੈਣ-ਭਰਾਵਾਂ ਨੂੰ ਵੀ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਨ।
ਭਵਿੱਖ ਦੀ ਰਾਹ ਵੀ ਉਸ ਦੇ ਦਿਮਾਗ 'ਚ ਪੂਰੀ ਤਰ੍ਹਾਂ ਸਪੱਸ਼ਟ ਹੈ। ਉਹ ਕਹਿੰਦੀ ਹੈ, ''ਮੈਂ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹਾਂ। ਮੈਂ ਵਿਗਿਆਨ ਵਿਸ਼ਿਆਂ ਦਾ ਅਧਿਐਨ ਕਰਨ ਦਾ ਫੈਸਲਾ ਕੀਤਾ ਤਾਂ ਕਿ 12ਵੀਂ ਤੋਂ ਬਾਅਦ ਮੈਂ ਐੱਮ. ਬੀ. ਬੀ. ਐੱਸ. ਕਰ ਸਕਾਂ। ਜੇਕਰ ਮੈਂ ਪੜ੍ਹਦੀ ਹਾਂ ਤਾਂ ਮੇਰੇ ਭੈਣ-ਭਰਾ ਵੀ ਪੜ੍ਹਾਈ ਲਈ ਪ੍ਰੇਰਿਤ ਹੋਣਗੇ ਅਤੇ ਉਹ ਆਪਣੇ ਨਾਲ ਪਰਿਵਾਰ ਦੇ ਜੀਵਨ ਨੂੰ ਵੀ ਸੁਧਾਰਨੇ।'' 10ਵੀਂ ਦੇ ਇਮਤਿਹਾਨ ਦੌਰਾਨ ਗਣਿਤ 'ਚੋਂ 100 ਵਿਚੋਂ 98 ਅੰਕ ਪ੍ਰਾਪਤ ਕਰਨ ਵਾਲੀ ਪੂਜਾ ਦਾ ਸ਼ੌਕ ਕਿਤਾਬਾਂ ਪੜ੍ਹਨਾ ਹੈ।
ਰੋਮਾਂਚਕ ਕਰੂਜ਼ ਦੀ ਆਦਤ
NEXT STORY