ਫਿਲਮ 'ਆਪ ਕਾ ਸੁਰੂਰ' ਤੋਂ ਗਾਇਕ ਹਿਮੇਸ਼ ਰੇਸ਼ਮੀਆ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੰਸਿਕਾ ਮੋਟਵਾਨੀ ਲੰਬੇ ਸਮੇਂ ਤੋਂ ਹਿੰਦੀ ਫਿਲਮਾਂ ਤੋਂ ਦੂਰ ਹੈ। ਫਿਰ ਵੀ ਉਹ ਬਹੁਤ ਬਿਜ਼ੀ ਹੈ ਕਿਉਂਕਿ ਉਹ ਸਾਊਥ ਦੀਆਂ ਫਿਲਮਾਂ ਦੀ ਹਿੱਟ ਅਦਾਕਾਰਾ ਬਣ ਚੁੱਕੀ ਹੈ। ਉਥੇ ਉਸ ਦੀ ਝੋਲੀ ਫਿਲਮਾਂ ਨਾਲ ਭਰੀ ਹੈ ਅਤੇ ਅਕਸਰ ਉਸ ਦੀ ਤੁਲਨਾ ਇਕ ਹੋਰ ਅਦਾਕਾਰਾ ਖੁਸ਼ਬੂ ਨਾਲ ਕੀਤੀ ਜਾਂਦੀ ਹੈ।
ਉਹ ਸਫਲਤਾ ਦਾ ਪੂਰਾ ਮਜ਼ਾ ਲੈ ਰਹੀ ਹੈ। ਸਾਊਥ ਦੇ ਸਾਰੇ ਵੱਡੇ ਸਿਤਾਰਿਆਂ ਨਾਲ ਉਹ ਫਿਲਮਾਂ ਕਰ ਰਹੀ ਹੈ, ਜਿਨ੍ਹਾਂ 'ਚ ਧਾਨੁਸ਼ ਵੀ ਸ਼ਾਮਲ ਹੈ। ਹੁਣੇ ਰਿਲੀਜ਼ ਰੋਮਾਂਟਿਕ ਕਾਮੇਡੀ 'ਰੋਮੀਓ ਜੂਲੀਅਟ' ਵੀ ਕਾਫੀ ਚੰਗਾ ਬਿਜ਼ਨੈੱਸ ਕਰ ਰਹੀ ਹੈ। ਇਸ ਲਈ ਵੀ ਹੰਸਿਕਾ ਦੀ ਸਿਫਤ ਹੋ ਰਹੀ ਹੈ।
ਦਮਦਾਰ ਅਦਾਕਾਰਾ ਚਾਰਲੀਜ਼ ਥੇਰੋਨ
NEXT STORY