'ਸਟੂਡੈਂਟ ਆਫ ਦਿ ਯੀਅਰ', 'ਹਾਈਵੇਅ', '2 ਸਟੇਟਸ', 'ਹੰਪਟੀ ਸ਼ਰਮਾ ਕੀ ਦੁਲਹਨੀਆ' ਵਰਗੀਆਂ ਵੱਖਰੀ ਕਿਸਮ ਦੀਆਂ ਫਿਲਮਾਂ ਕਰਨ ਵਾਲੀ ਆਲੀਆ ਭੱਟ ਅੱਜ ਕਈ ਫਿਲਮਾਂ 'ਚ ਬਿਜ਼ੀ ਹੈ। ਇਹ ਸਭ ਫਿਲਮਾਂ ਵੱਖ-ਵੱਖ ਜਾਨਰ ਦੀਆਂ ਹਨ ਤਾਂ ਇਨ੍ਹਾਂ ਦਾ ਕਿਰਦਾਰ ਵੀ ਵੱਖਰੀ ਕਿਸਮ ਦਾ ਹੈ। ਅਸਲ 'ਚ ਆਲੀਆ ਐਕਸਪੈਰੀਮੈਂਟ ਕਰਨ 'ਤੇ ਜ਼ੋਰ ਦੇ ਰਹੀ ਹੈ ਅਤੇ ਹਰ ਤਰ੍ਹਾਂ ਦੀ ਫਿਲਮ ਅਤੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਪੇਸ਼ ਹਨ ਆਲੀਆ ਨਾਲ ਗੱਲਬਾਤ ਦੇ ਮੁੱਖ ਅੰਸ਼ :-
* ਵੱਖ-ਵੱਖ ਕਿਸਮ ਦੀਆਂ ਫਿਲਮਾਂ ਕਰਨ ਤੋਂ ਬਾਅਦ ਕਿਹੋ ਜਿਹੇ ਕਿਰਦਾਰ ਨਿਭਾਉਣ ਦੀ ਇੱਛਾ ਹੈ?
- ਸੱਚ ਕਹਾਂ ਤਾਂ ਆਪਣੇ ਕਰੀਅਰ ਨੂੰ ਵੱਖ-ਵੱਖ ਕਿਰਦਾਰਾਂ ਨਾਲ ਸਜਿਆ ਦੇਖਣਾ ਚਾਹੁੰਦੀ ਹਾਂ। ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਆਪਣੀਆਂ ਫਿਲਮਾਂ, ਆਪਣੇ ਕਿਰਦਾਰਾਂ ਨਾਲ ਲੋਕਾਂ ਨੂੰ ਉਤਸ਼ਾਹਿਤ ਕਰਦੀ ਰਹਾਂ। ਲੋਕਾਂ ਨੂੰ ਬੋਰ ਨਾ ਹੋਣ ਦਿਆਂ।
* ਪਾਪਾ ਮਹੇਸ਼ ਭੱਟ ਦੀ ਫਿਲਮ 'ਚ ਕੰਮ ਕਰਨ ਦੀ ਇੱਛਾ ਨਹੀਂ ਹੁੰਦੀ?
- ਮੇਰੇ ਪਾਪਾ ਚਾਹੁੰਦੇ ਹਨ ਕਿ ਮੈਂ 'ਹਾਈਵੇਅ' ਵਰਗੀਆਂ ਫਿਲਮਾਂ ਕਰਾਂ ਕਿਉਂਕਿ ਉਹ ਵੀ ਪਹਿਲਾਂ ਅਜਿਹੀਆਂ ਹੀ ਫਿਲਮਾਂ ਬਣਾਉਂਦੇ ਸਨ। ਹਾਲਾਂਕਿ ਮੈਂ ਵੀ ਚਾਹੁੰਦੀ ਹਾਂ ਕਿ ਪਾਪਾ ਕੁਝ ਇਸੇ ਤਰ੍ਹਾਂ ਦੀ ਫਿਲਮ ਅਤੇ ਕਿਰਦਾਰ ਲਿਖਣ ਅਤੇ ਉਸ ਮੈਂ ਨਿਭਾਵਾਂ ਪਰ ਮੈਂ ਜ਼ਬਰਦਸਤੀ ਕੋਈ ਫਿਲਮ ਨਹੀਂ ਕਰਨਾ ਚਾਹੁੰਦੀ। ਅਜਿਹਾ ਨਹੀਂ ਹੈ ਕਿ ਮਹੇਸ਼ ਭੱਟ ਨੇ ਫਿਲਮ ਲਿਖੀ ਹੈ ਤਾਂ ਮੈਂ ਉਸ 'ਚ ਵੜ ਜਾਵਾਂ।
* ਆਪਣੇ ਪਰਿਵਾਰ ਨੂੰ ਲੈ ਕੇ ਕੀ ਤੁਸੀਂ ਸੁਪੋਰਟਿਵ ਹੋ?
- ਬੇਹੱਦ ਸੁਪੋਰਟਿਵ ਹਾਂ। ਤਾਂ ਹੀ ਮੇਰੇ ਪਰਿਵਾਰ ਲਈ ਲੋਕ ਕਹਿੰਦੇ ਹਨ ਕਿ ਇਸ ਨੂੰ ਲੈ ਕੇ ਮੈਂ ਬਹੁਤ ਸੰਵੇਦਨਸ਼ੀਲ ਅਤੇ ਸੁਰੱਖਿਆਤਮਕ ਰਹਿੰਦੀ ਹਾਂ। ਲੋਕ ਮੇਰੇ ਕਾਰਨ ਮੇਰੇ ਪਰਿਵਾਰ ਤੱਕ ਪਹੁੰਚਣ, ਮੈਨੂੰ ਪਸੰਦ ਨਹੀਂ।
* ਪਹਿਲਾਂ 'ਹੰਪਟੀ...' ਅਤੇ ਹੁਣ 'ਕਪੂਰ ਐਂਡ ਸੰਨਜ਼' ਦੀ ਸ਼ੂਟਿੰਗ ਦੌਰਾਨ ਤੁਸੀਂ ਜ਼ਖਮੀ ਹੋ ਗਏ। ਕਿਸੇ ਅਣਹੋਣੀ ਦਾ ਸੰਕੇਤ ਤਾਂ ਨਹੀਂ ਹੈ।
- ਬਿਲਕੁਲ ਨਹੀਂ ਕਿਉਂਕਿ ਮੈਂ ਆਪਣੇ ਆਲੇ-ਦੁਆਲੇ ਦੀ ਊਰਜਾ, ਕਰਮ ਆਦਿ 'ਚ ਕਾਫੀ ਯਕੀਨ ਰੱਖਦੀ ਹਾਂ ਪਰ ਨਾਲ ਹੀ ਮੈਂ ਉਨ੍ਹਾਂ ਲੋਕਾਂ 'ਚੋਂ ਹਾਂ, ਜੋ ਖੁਦ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਸ਼ੂਟਿੰਗ ਦੌਰਾਨ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ ਪਰ ਇਸ ਨੂੰ ਅਸ਼ੁੱਭ ਕਿਵੇਂ ਮੰਨਿਆ ਜਾ ਸਕਦਾ ਹੈ।
* ਸਮਕਾਲੀ ਅਭਿਨੇਤਰੀਆਂ ਨਾਲ ਮੁਕਾਬਲਾ ਵੀ ਮਹਿਸੂਸ ਕਰਦੇ ਹੋ?
- ਮੇਰਾ ਨੇਚਰ ਬਹੁਤ ਹਮਲਾਵਰ ਅਤੇ ਕੰਪੀਟੀਟਿਵ ਹੈ ਪਰ ਇਸ ਲਈ ਮੈਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੀ। ਬਤੌਰ ਇਨਸਾਨ ਮੇਰੀ ਸੋਚ 'ਚ ਕਾਫੀ ਤਬਦੀਲੀ ਆਈ ਹੈ।
* ਤੁਹਾਡੀ ਡ੍ਰੈਸਿੰਗ ਸੈਂਸ ਵੀ ਚਰਚਾ 'ਚ ਰਹਿੰਦੀ ਹੈ। ਕੀ ਸੋਚਦੇ ਹੋ ਇਸ ਬਾਰੇ?
- ਮੈਨੂੰ ਲੱਗਦੈ ਕਿ ਤੁਸੀਂ ਲਿਬਾਸਾਂ ਰਾਹੀਂ ਵੀ ਬਹੁਤ ਕੁਝ ਕਹਿ ਸਕਦੇ ਹੋ।