ਮੁੰਬਈ- ਓ. ਟੀ. ਟੀ. ਪਲੇਟਫਾਰਮ ’ਤੇ ਪੇਂਡੂ ਕਹਾਣੀਆਂ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ‘ਪੰਚਾਇਤ’ ਵਰਗੀ ਵੈੱਬ ਸੀਰੀਜ਼ ਨੇ ਪਿੰਡਾਂ ਨੂੰ ਦਰਸ਼ਕਾਂ ਦੇ ਦਿਲਾਂ ਦੇ ਨੇੜੇ ਲਿਆ ਦਿੱਤਾ ਹੈ। ਇਸੇ ਸਿਲਸਿਲੇ ’ਚ ਹੁਣ ਇਕ ਨਵੀਂ ਵੈੱਬ ਸੀਰੀਜ਼ ‘ਮਿੱਟੀ ਏਕ ਨਈ ਪਹਿਚਾਨ’ ਦਾ ਨਾਂ ਵੀ ਜੁੜ ਗਿਆ ਹੈ। ਆਲੋਕ ਕੁਮਾਰ ਤੇ ਗਗਨਜੀਤ ਸਿੰਘ ਵੱਲੋਂ ਨਿਰਦੇਸ਼ਤ ਇਸ ਸੀਰੀਜ਼ ਦੀ ਖ਼ਾਸ ਗੱਲ ਇਹ ਹੈ ਕਿ ਇਹ ਰਵਾਇਤੀ ਕਾਮੇਡੀ ਜਾਂ ਵਿਅੰਗ ਦੀ ਬਜਾਏ ਇਕ ਡੂੰਘੀ ਤੇ ਉਤੇਜਿਤ ਵਾਲੀ ਕਹਾਣੀ ਪੇਸ਼ ਕਰਦੀ ਹੈ। ਮੁੱਖ ਭੂਮਿਕਾ ਵਿਚ ਇਸ਼ਵਾਕ ਸਿੰਘ ਹੈ, ਜੋ ਇਸ ਕਹਾਣੀ ਵਿਚ ਆਤਮ-ਖੋਜ ਦੀ ਯਾਤਰਾ ’ਤੇ ਨਿਕਲਦਾ ਹੈ। ‘ਮਿੱਟੀ ਏਕ ਨਈ ਪਹਿਚਾਨ’ ਐਮਾਜ਼ਾਨ ਐੱਮ.ਐਕਸ ਪਲੇਅਰ ’ਤੇ ਰਿਲੀਜ਼ ਹੋ ਚੁੱਕੀ ਹੈ। ਸੀਰੀਜ਼ ਬਾਰੇ ਲੇਖਕ ਨਿਖਿਲ ਸਚਾਨ, ਸ਼ਰੂਤੀ ਸ਼ਰਮਾ ਅਤੇ ਇਸ਼ਵਾਕ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਉਦੋਂ ਮੈਂ ਕੋਟਕ ’ਚ ਨੌਕਰੀ ਕਰਦਾ ਸੀ : ਨਿਖਿਲ ਸਚਾਨ
ਪ੍ਰ. ਇਕ ਚੰਗੀ ਸੈਟਲਡ ਨੌਕਰੀ ਛੱਡ ਕੇ ਤੁਸੀਂ ਕਦੋਂ ਸੋਚਿਆ ਕਿ ਸ਼ੋਅ ਲਈ ਲਿਖਣਾ ਹੈ?
ਇਸ ਸ਼ੋਅ ਦੇ ਜੋ ਪ੍ਰੋਡਿਊਸਰ ਹਨ ਆਕਾਸ਼ ਤੇ ਜੋਆਏ, ਉਨ੍ਹਾਂ ਨੇ ਮੇਰੀ ‘ਯੂ. ਪੀ. 65’ ਕਿਤਾਬ ਪੜ੍ਹੀ ਹੋਈ ਸੀ, ਉਹ ਮਿਲੇ ਤਾਂ ਉਨ੍ਹਾਂ ਨੇ ਮੇਰੀ ਤਾਰੀਫ ਕੀਤੀ। ਉਸ ਸਮੇਂ ਮੈਂ ਕੋਟਕ ਵਿਚ ਨੌਕਰੀ ਕਰਦਾ ਸੀ। ਉਨ੍ਹਾਂ ਨੇ ਮੈਨੂੰ ਫਿਰ ਲਿੰਕਡਇਨ ਨਾਲ ਰੀਚ ਆਊਟ ਕੀਤਾ। ਆਕਾਸ਼ ਨੇ ਕਿਹਾ ਕਿ ਕਿਤਾਬ ਬਹੁਤ ਚੰਗੀ ਲੱਗੀ ਤੇ ਅਸੀਂ ਇਸ ਨੂੰ ਬਣਾਉਣਾ ਚਾਹਾਂਗੇ। ਇਹ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਕਿਸੇ ਫਿਲਮ ਇੰਡਸਟਰੀ ਦੇ ਇਨਸਾਨ ਨੇ ਬੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਬਣਾਵਾਂਗੇ ਉਦੋਂ, ਜਦੋਂ ਤੁਸੀਂ ਲਿਖੋਗੇ। ਮੈਂ ਕਿਹਾ ਕਿ ਮੈਂ ਕਦੇ ਸਕਰੀਨ ਰਾਈਟਿੰਗ ਨਹੀਂ ਕੀਤੀ ਹੈ ਅਤੇ ਮੈਂ ਨੌਕਰੀ ਵੀ ਕਰਦਾ ਹਾਂ। ਉਨ੍ਹਾਂ ਨੇ ਬੋਲਿਆ ਕਿ ਸਭ ਹੋ ਜਾਵੇਗਾ। ਇਸ ਦੀ ਜੋ ਆਵਾਜ਼ ਹੈ, ਉਹ ਤੁਸੀਂ ਹੀ ਲਿਖ ਸਕੋਗੇ ਕੋਈ ਹੋਰ ਨਹੀਂ ਅਤੇ ਇਨ੍ਹਾਂ ਲੋਕਾਂ ਦਾ ਸਾਥ ਮਿਲਿਆ ਤਾਂ ਚੀਜ਼ਾਂ ਹੋ ਗਈਆਂ। ਸੁਪੋਰਟ ਵੀ ਕਾਫੀ ਮਿਲੀ।
ਪਰਿਵਾਰ ਨੇ ਮੈਨੂੰ ਬਾਹਰ ਨਿਕਲਣ ਦੀ ਹਿੰਮਤ ਦਿੱਤੀ : ਇਸ਼ਵਾਕ ਸਿੰਘ
ਪ੍ਰ. ਇਹ ਸ਼ੋਅ ਤੁਹਾਡੇ ਲਈ ਇਕ ਤਰ੍ਹਾਂ ਵੱਖਰਾ ਸੀ? ਕੀ ਇਸ ਵਿਚ ਕੁਝ ਨਵਾਂ ਸੀ?
ਹਾਂ, ਇਹ ਇਕ ਨਵਾਂ ਰੰਗ ਸੀ- ਇਕ ਬਿਲਕੁਲ ਵੱਖ ਸ਼ੇਡ। ਇਸ ਕਿਰਦਾਰ ਦੀ ‘ਖੱਲ’ ’ਚ ਉਤਰਨ ਲਈ ਮੈਨੂੰ ਆਪਣੇ ਨਿੱਜੀ ਤਜਰਬਿਆਂ ਦਾ ਸਹਾਰਾ ਲੈਣਾ ਪਿਆ ਅਤੇ ਸ਼ਾਇਦ ਇਹੀ ਕਾਰਨ ਰਿਹਾ ਕਿ ਮੈਂ ਉਸ ਕਿਰਦਾਰ ਨਾਲ ਇਕ ਡੂੰਘਾ ਮਿਲਾਪ ਮਹਿਸੂਸ ਕਰ ਸਕਿਆ। ਜਦੋਂ ਤੁਸੀਂ ਕਿਸੇ ਕਿਰਦਾਰ ਨੂੰ ਅਸਲ ਮਾਅਨਿਆਂ ਵਿਚ ਜਿਉਂਦੇ ਹੋ ਤਾਂ ਤੁਹਾਨੂੰ ਆਪਣੇ ਨਜ਼ਰੀਏ ਅਤੇ ਸੋਚ ਦੇ ਦਾਇਰੇ ਨੂੰ ਵੱਡਾ ਕਰਨਾ ਪੈਂਦਾ ਹੈ। ਇਹੀ ਗੱਲ ਇਸ ਸ਼ੋਅ ਨੇ ਮੈਨੂੰ ਕਹੀ। ਇਹੀ ਇਸ ਦੀ ਆਤਮਾ ਸੀ ਤੇ ਮੈਨੂੰ ਲੱਗਦਾ ਹੈ ਕਿ ਇਕ ਚੰਗੀ ਕਹਾਣੀ ਕਦੇ-ਕਦੇ ਤੁਹਾਡੀ ਜ਼ਿੰਦਗੀ ਵੀ ਬਦਲ ਸਕਦੀ ਹੈ।
ਪ੍ਰ. ਜਦੋਂ ਘਰ ਤੇ ਸ਼ਹਿਰ ਤੋਂ ਦੂਰ ਆ ਕੇ ਕੰਮ ਦਾ ਫ਼ੈਸਲਾ ਲਿਆ ਤਾਂ ਪਰਿਵਾਰ ਦੀ ਕੀ ਪ੍ਰਤੀਕਿਰਿਆ ਰਹੀ?
ਘਰ ਤੋਂ ਬਾਹਰ ਜਾ ਕੇ ਕੰਮ ਕਰਨਾ ਕਦੇ ਆਸਾਨ ਨਹੀਂ ਹੁੰਦਾ। ਮੈਂ ਸ਼ੁਰੂ ਵਿਚ ਥੀਏਟਰ ’ਤੇ ਕਾਫ਼ੀ ਸਮਾਂ ਬਿਤਾਇਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜਾ ਕੇ ਪਰਫਾਰਮ ਕੀਤਾ। ਫਿਰ ਫਿਲਮਾਂ ਦਾ ਕੰਮ ਵੀ ਮਿਲਣ ਲੱਗਿਆ ਪਰ ਅਸਲੀ ਚੁਣੌਤੀ ਉਦੋਂ ਸੀ, ਜਦੋਂ ਮੈਂ ਆਪਣੀ ਨੌਕਰੀ ਛੱਡ ਕੇ ਕਿਸੇ ਦੂਜੇ ਸ਼ਹਿਰ ਵਿਚ ਵਸਣ ਦਾ ਫ਼ੈਸਲਾ ਕੀਤਾ। ਉਸ ਸਮੇਂ ਮੈਂ ਫਿਲਮ ਇੰਡਸਟਰੀ ਵਿਚ ਖ਼ੁਦ ਦੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਮੈਪ ’ਤੇ ਨਹੀਂ ਸੀ। ਇਹ ਮੇਰੇ ਲਈ ਇਕ ਬਹੁਤ ਵੱਡਾ ਕਦਮ ਸੀ ਪਰ ਪਰਿਵਾਰ ਨੇ ਮੈਨੂੰ ਤਾਕਤ ਦਿੱਤੀ। ਕਿਹਾ ਕਿ ਜੇਕਰ ਨਹੀਂ ਕੀਤਾ ਤਾਂ ਪਛਤਾਓਗੇ। ਜਾਓ, ਉਨ੍ਹਾਂ ਨੇ ਹੀ ਮੈਨੂੰ ਬਾਹਰ ਨਿਕਲਣ ਦੀ ਹਿੰਮਤ ਦਿੱਤੀ।
ਪਾਪਾ ਨੇ ਮੈਨੂੰ 2 ਸਾਲ ਦਾ ਸਮਾਂ ਦਿੱਤਾ ਸੀ : ਸ਼ਰੂਤੀ ਸ਼ਰਮਾ
ਪ੍ਰ. ਤੁਹਾਡੇ ਅਨੁਸਾਰ ਇਕ ਕਲਾਕਾਰ ਦਾ ਸਭ ਤੋਂ ਵੱਡਾ ਡਰ ਕੀ ਹੁੰਦਾ ਹੈ?
ਮੇਰੇ ਖ਼ਿਆਲ ਨਾਲ ਸਭ ਤੋਂ ਵੱਡਾ ਡਰ ਹੁੰਦਾ ਹੈ- ਖ਼ੁਦ ਨੂੰ ਗੁਆ ਦੇਣਾ। ਜਦੋਂ ਤੁਸੀਂ ਟ੍ਰਾਂਸਫਰਮੇਸ਼ਨ ਦੇ ਸਫ਼ਰ ’ਤੇ ਨਿਕਲਦੇ ਹੋ ਤਾਂ ਇਕ ਮਜ਼ਬੂਤ ਨੀਂਹ ਹੋਣਾ ਜ਼ਰੂਰੀ ਹੈ। ਉਹੀ ਨੀਂਹ ਤੁਹਾਨੂੰ ਡਿੱਗਣ ਨਹੀਂ ਦਿੰਦੀ ਅਤੇ ਤੁਸੀਂ ਉਸ ’ਤੇ ਅੱਗੇ ਵਧਦੇ ਹੋ ਕਿਉਂਕਿ ਜਦੋਂ ਤੁਸੀਂ ਬਾਹਰ ਹੁੰਦੇ ਹੋ ਜਾਂ ਕਿਰਦਾਰ ਵਿਚ ਹੁੰਦੇ ਹੋ ਤਾਂ ਇਕ ਮੁਖੌਟਾ ਹੁੰਦਾ ਹੈ ਪਰ ਜਦੋਂ ਮੈਂ ਘਰ ਆਉਂਦੀ ਹਾਂ ਆਪਣੇ ਪਰਿਵਾਰ ਤੇ ਦੋਸਤਾਂ ਵਿਚ ਹੁੰਦੀ ਹਾਂ ਤਾਂ ਉਹ ਇਮੋਸ਼ਨਲ ਵੈਲਿਊ ਮੇਰੇ ਲਈ ਬਹੁਤ ਅਹਿਮ ਹੈ।
ਪ੍ਰ. ਜਦੋਂ ਘਰ ਤੇ ਸ਼ਹਿਰ ਤੋਂ ਦੂਰ ਆ ਕੇ ਕੰਮ ਦਾ ਫ਼ੈਸਲਾ ਲਿਆ ਤਾਂ ਪਰਿਵਾਰ ਦੀ ਕੀ ਪ੍ਰਤੀਕਿਰਿਆ ਰਹੀ?
ਜਦੋਂ ਤੁਸੀਂ ਕੁੜੀ ਹੋ ਕੇ ਘਰ ਤੋਂ ਦੂਰ ਕੰਮ ਕਰਨ ਦਾ ਫ਼ੈਸਲਾ ਲੈਂਦੇ ਹੋ ਤਾਂ ਇਹੀ ਮਾਤਾ-ਪਿਤਾ ਲਈ ਹਜ਼ਾਰ ਚਿੰਤਾਵਾਂ ਲੈ ਕੇ ਆਉਂਦਾ ਹੈ ਕਿ ਨਵੇਂ ਸ਼ਹਿਰ ਵਿਚ ਤੁਸੀਂ ਕਿਵੇਂ ਰਹੋਗੇ, ਕਿਵੇਂ ਉਸ ਮਾਹੌਲ ਵਿਚ ਢਲੋਗੇ ਕਿਉਂਕਿ ਮੈਂ ਕਦੇ ਪਰਿਵਾਰ ਤੋਂ ਵੱਖ ਰਹੀ ਨਹੀਂ ਤਾਂ ਬਾਹਰ ਜਾ ਕੇ ਕੰਮ ਕਰਨ ਲਈ ਮਨਾਉਣ ਲਈ ਮੈਂ ਪਹਿਲਾਂ ਆਪਣੇ ਸ਼ਹਿਰ ਵਿਚ ਕੰਮ ਕੀਤਾ। ਪਾਪਾ ਜੀ ਨੂੰ ਦਿਖਾਇਆ ਅਤੇ ਕਿਹਾ ਕਿ ਇਹ ਇਕ ਚੀਜ਼ ਹੈ, ਜੋ ਮੈਂ ਦਿਲ ਤੋਂ ਕਰਨਾ ਚਾਹੁੰਦੀ ਹਾਂ। ਪਾਪਾ ਨੇ ਮੈਨੂੰ 2 ਸਾਲ ਦਿੱਤੇ ਅਤੇ ਕਿਹਾ ਕਿ ਜਾਓ ਜੇ ਕੁਝ ਹੋ ਗਿਆ ਤਾਂ ਚੰਗੀ ਗੱਲ ਹੈ। ਉਹ ਚਿੰਤਤ ਸਨ ਕਿਉਂਕਿ ਕੁੜੀ ਨੂੰ ਬਾਹਰ ਭੇਜਣ ਤੋਂ ਪਹਿਲਾਂ ਸੁਰੱਖਿਆ ਦਾ ਖ਼ਿਆਲ ਸਭ ਤੋਂ ਪਹਿਲਾਂ ਆਉਂਦਾ ਹੈ। ਮੈਂ ਸੱਚਮੁੱਚ ਧੰਨਵਾਦੀ ਹਾਂ। ਮੇਰੇ ਪਰਿਵਾਰ ਨੇ ਹਮੇਸ਼ਾ ਮੇਰੀ ਰੀੜ੍ਹ ਦੀ ਹੱਡੀ ਵਾਂਗ ਸਾਥ ਦਿੱਤਾ ਹੈ।
ਅਸੀਂ ਅਜਿਹੇ ਸਮੇਂ ’ਚ ਜੀ ਰਹੇ, ਜਿੱਥੇ ਚਿੰਤਾ, ਉਦਾਸੀ ਅਤੇ ਅਸੁਰੱਖਿਆ ਹੈ : ਅਸ਼ਵਿਨ ਕੁਮਾਰ
NEXT STORY