ਬਹੁਤ ਸਾਰੇ ਮਾਤਾ-ਪਿਤਾ ਹਰ ਵੇਲੇ ਇਸੇ ਫਿਕਰ 'ਚ ਰਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਦਾ ਭਾਰ ਉਸ ਦੇ ਦੋਸਤਾਂ ਜਾਂ ਗੁਆਂਢੀਆਂ ਦੇ ਬੱਚਿਆਂ ਦੇ ਮੁਕਾਬਲੇ ਕਾਫੀ ਘੱਟ ਹੈ। ਅੱਜਕਲ ਬੱਚਿਆਂ ਦਾ ਖਾਣ-ਪੀਣ ਸਹੀ ਨਾ ਹੋਣ ਕਾਰਨ ਉਨ੍ਹਾਂ ਦਾ ਭਾਰ ਉਮਰ ਅਨੁਸਾਰ ਨਹੀਂ ਵਧਦਾ।
ਬੱਚਿਆਂ ਦੇ ਸਹੀ ਭਾਰ 'ਚ ਭੋਜਨ ਸਭ ਤੋਂ ਵਧੇਰੇ ਸਹਾਇਕ ਹੁੰਦਾ ਹੈ, ਜਦਕਿ ਖਾਣੇ ਦੇ ਮਾਮਲੇ 'ਚ ਬੱਚੇ ਬਹੁਤ ਨਖਰੇ ਕਰਦੇ ਹਨ। ਸਿਹਤਮੰਦ ਖਾਣਾ ਖਾਣ 'ਚ ਉਹ ਅਕਸਰ ਟਾਲ-ਮਟੋਲ ਕਰਦੇ ਹਨ। ਅਜਿਹੇ 'ਚ ਮਾਤਾ-ਪਿਤਾ ਨੂੰ ਸਮਝ ਨਹੀਂ ਆਉਂਦੀ ਕਿ ਆਖਿਰ ਬੱਚੇ ਨੂੰ ਕੀ ਅਤੇ ਕਿਵੇਂ ਖੁਆਇਆ ਜਾਵੇ ਕਿ ਉਹ ਸਿਹਤਮੰਦ ਰਹੇ ਅਤੇ ਉਸ ਦਾ ਭਾਰ ਵੀ ਸੰਤੁਲਿਤ ਰਹੇ।
ਮਲਾਈ ਵਾਲਾ ਦੁੱਧ ਪਿਲਾਓ
ਬਿਨਾਂ ਸ਼ੱਕ ਤੁਸੀਂ ਆਪਣਾ ਭਾਰ ਸੰਤੁਲਿਤ ਰੱਖਣ ਲਈ ਮਲਾਈ ਰਹਿਤ ਦੁੱਧ ਪੀਂਦੇ ਹੋਵੋ ਪਰ ਜਦੋਂ ਗੱਲ ਬੱਚੇ ਦੇ ਘੱਟ ਭਾਰ ਦੀ ਹੋਵੇ ਤਾਂ ਉਸ ਨੂੰ ਮਲਾਈ ਵਾਲਾ ਦੁੱਧ ਪਿਲਾਓ। ਜੇਕਰ ਬੱਚੇ ਨੂੰ ਦੁੱਧ ਚੰਗਾ ਨਹੀਂ ਲੱਗਦਾ ਤਾਂ ਮਿਲਕ ਸ਼ੇਕ ਬਣਾ ਕੇ ਦਿਓ। ਯਾਦ ਰੱਖੋ ਕਿ ਉਸ ਦਾ ਭਾਰ ਵਧਾਉਣ ਲਈ ਉਸ ਦੇ ਸਰੀਰ 'ਚ ਮਲਾਈ ਪਹੁੰਚਣੀ ਜ਼ਰੂਰੀ ਹੈ।
ਘਿਓ ਅਤੇ ਮੱਖਣ
ਬੱਚੇ ਦਾ ਭਾਰ ਵਧਾਉਣਾ ਹੋਵੇ ਤਾਂ ਉਸ ਨੂੰ ਘਿਓ ਅਤੇ ਮੱਖਣ ਖੁਆਉਣਾ ਵੀ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਉਸ ਨੂੰ ਇਹ ਸਭ ਦਾਲ 'ਚ ਪਾ ਕੇ ਦਿਓ ਤਾਂ ਇਸ ਨਾਲ ਵਧੇਰੇ ਅਸਰ ਹੋਵੇਗਾ।
ਸੂਪ, ਸੈਂਡਵਿਚ, ਖੀਰ ਅਤੇ ਹਲਵਾ
ਸੂਪ, ਸੈਂਡਵਿਚ, ਖੀਰ ਅਤੇ ਹਲਵਾ ਇਹ ਚਾਰੇ ਚੀਜ਼ਾਂ ਜੇਕਰ ਸਹੀ ਮਾਤਰਾ 'ਚ ਦਿੱਤੀਆਂ ਜਾਣ ਤਾਂ ਬੱਚੇ ਦੀ ਸਿਹਤ ਨੂੰ ਬਹੁਤ ਲਾਭ ਮਿਲੇਗਾ।
ਆਲੂ ਅਤੇ ਆਂਡਾ
ਇਨ੍ਹਾਂ ਦੋਹਾਂ 'ਚ ਤਾਕਤ ਹੁੰਦੀ ਹੈ। ਇਕ 'ਚ ਪ੍ਰੋਟੀਨ ਵਧੇਰੇ ਹੁੰਦੇ ਹਨ ਤੇ ਦੂਜੇ 'ਚ ਕਾਰਬੋਹਾਈਡ੍ਰੇਟਸ। ਅਜਿਹੇ 'ਚ ਤੁਸੀਂ ਬੱਚੇ ਨੂੰ ਇਹ ਦੋਵੇਂ ਹੀ ਉਬਾਲ ਕੇ ਖੁਆ ਸਕਦੇ ਹੋ।
ਸਪ੍ਰਾਊਟ
ਰੁਟੀਨ 'ਚ ਆਪਣੇ ਬੱਚੇ ਨੂੰ ਸਪ੍ਰਾਊਟ ਖੁਆਉਣ। ਇਸ ਨਾਲ ਵੀ ਉਸ ਦਾ ਭਾਰ ਸਹੀ ਰਹੇਗਾ। ਜੇਕਰ ਬੱਚਾ ਬਹੁਤ ਛੋਟਾ ਹੈ ਤਾਂ ਉਸ ਨੂੰ ਦਾਲ ਦਾ ਪਾਣੀ ਪਿਲਾਓ।
ਵਤੀਰਾ ਅਤੇ ਰੁਟੀਨ
ਜੇਕਰ ਬੱਚੇ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੇ ਵਤੀਰੇ ਅਤੇ ਰੁਟੀਨ 'ਤੇ ਧਿਆਨ ਦਿਓ। ਛੋਟੇ ਬੱਚਿਆਂ ਨੂੰ ਇਸ ਦੀ ਸਭ ਤੋਂ ਵਧੇਰੇ ਲੋੜ ਹੁੰਦੀ ਹੈ। ਬੱਚਿਆਂ ਨੂੰ ਸਹੀ ਸਮੇਂ 'ਤੇ ਖੁਰਾਕ ਦਿਓ ਅਤੇ ਉਨ੍ਹਾਂ ਦਾ ਧਿਆਨ ਰੱਖੋ।
-ਹੇਮਾ ਸ਼ਰਮਾ
ਸੋਇਆ ਸੌਸ ਦੇ ਇਹ ਦੋਸ਼ ਸੁਣ ਕੇ ਰਹਿ ਜਾਓਗੇ ਹੈਰਾਨ
NEXT STORY