ਚਾਈਨੀਜ਼ ਕੁਕੀਜ਼ 'ਚ ਅਕਸਰ ਵਰਤੀ ਜਾਣ ਵਾਲੀ ਸੋਇਆ ਸੌਸ ਸਿਹਤ ਪੱਖੋਂ ਬਿਲਕੁਲ ਵੀ ਠੀਕ ਨਹੀਂ ਹੈ। ਇਸ ਨੂੰ ਖਾਣ ਨਾਲ ਸਵਾਦ ਤਾਂ ਵਧਦਾ ਹੈ ਪਰ ਇਸ ਦੇ ਬਦਲੇ ਇਹ ਤੁਹਾਨੂੰ ਦਿੰਦੀ ਹੈ ਬਹੁਤ ਸਾਰੀਆਂ ਬੀਮਾਰੀਆਂ। ਸੁਣ ਕੇ ਹੈਰਾਨ ਹੋਵੋਗੇ ਪਰ ਇਹ ਸੱਚ ਹੈ। ਸੋਇਆ ਸੌਸ ਕੀ ਹੈ? ਸੋਇਆ ਸੌਸ ਚੱਟਨੀ ਜਾਂ ਅਚਾਰ ਵਾਂਗ ਹੀ ਇਕ ਪਦਾਰਥ ਹੁੰਦਾ ਹੈ, ਜੋ ਭੁੰਨੇ ਹੋਏ ਅਨਾਜ, ਬ੍ਰਾਈਨ, ਭੁੰਨੀ ਕਣਕ, ਅਤੇ ਐਪਰਗਿਲਾਸ ਕਵਕ ਦਾ ਖਮੀਰਾ ਪੇਸਟ ਹੁੰਦਾ ਹੈ। ਫਿਰ ਇਸ 'ਚੋਂ ਤਰਲ ਕੱਢਿਆ ਜਾਂਦਾ ਹੈ, ਜੋ ਸੋਇਆ ਸੌਸ ਦੇ ਰੂਪ 'ਚ ਵਰਤਿਆ ਜਾਂਦਾ ਹੈ।
ਫਰਮੈਂਟਿਡ ਸੋਇਆ ਸੌਸ 'ਚ ਵੱਡੀ ਗਿਣਤੀ 'ਚ ਕੈਮੀਕਲ ਰਲੇ ਹੁੰਦੇ ਹਨ, ਜੋ ਮਨੁੱਖਾਂ ਦੇ ਹਾਰਮੋਨ ਲੈਵਲ 'ਚ ਤੇਜ਼ੀ ਨਾਲ ਤਬਦੀਲੀ ਲਿਆ ਸਕਦੇ ਹਨ। ਇਸ ਨੂੰ ਖਾਣ ਨਾਲ ਔਰਤ ਹੋਵੇ ਜਾਂ ਮਰਦ, ਦੋਹਾਂ ਨੂੰ ਨੁਕਸਾਨ ਹੋ ਸਕਦਾ ਹੈ। ਇਥੇ ਦੱਸੇ ਅਨੁਸਾਰ ਜਾਣੋ ਕਿ ਕਿਵੇਂ ਸੋਇਆ ਸੌਸ ਤੁਹਾਡੇ ਸਰੀਰ ਲਈ ਘਾਤਕ ਹੈ।
ਬ੍ਰੈਸਟ ਕੈਂਸਰ
ਫਰਮੈਂਟਿਡ ਸੋਇਆ ਸੌਸ 'ਚ ਕੈਮੀਕਲ ਹੁੰਦੇ ਹਨ, ਜਿਸ ਨਾਲ ਬ੍ਰੈਸਟ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਮਾਹਵਾਰੀ ਧਰਮ 'ਚ ਵੀ ਗੜਬੜ ਹੋਣ ਦੀ ਸੰਭਾਵਨਾ ਦੱਸੀ ਜਾਂਦੀ ਹੈ।
ਥਾਇਰਾਇਡ
ਇਸ ਦੇ ਵਧੇਰੇ ਸੇਵਨ ਨਾਲ ਥਾਇਰਾਇਡ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਸੋਇਆ ਸੌਸ 'ਚ ਜੋ ਕੈਮੀਕਲ ਹੁੰਦਾ ਹੈ, ਉਹ ਥਾਇਰਾਇਡ ਹਾਰਮੋਨ ਦਾ ਸੰਸ਼ਲੇਸ਼ਣ ਕਰਨ 'ਚ ਰੁਕਾਵਟ ਪੈਦਾ ਕਰਦਾ ਹੈ।
ਸ਼ੁਕਰਾਣੂਆਂ ਦੀ ਮਾਤਰਾ ਕਰੇ ਪ੍ਰਭਾਵਿਤ
ਖੋਜਾਂ ਦੱਸਦੀਆਂ ਹਨ ਕਿ ਸੋਇਆ ਸੌਸ ਪ੍ਰੋਡਕਟ ਖਾਣ ਨਾਲ ਸ਼ੁਕਰਾਣੂਆਂ ਦੀ ਮਾਤਰਾ ਘੱਟ ਸਕਦੀ ਹੈ। ਜ਼ਿਆਦਾ ਸੋਇਆ ਸੌਸ ਦੇ ਸੇਵਨ ਨਾਲ ਸੈਕਸ ਹਾਰਮੋਨ ਇਸਟ੍ਰੋਜੇਨ ਤੇਜ਼ੀ ਨਾਲ ਵੱਧ ਕੇ ਮੇਲ ਰਿਪ੍ਰੋਡਕਸ਼ਨ 'ਚ ਗੜਬੜ ਪੈਦਾ ਕਰ ਸਕਦੇ ਹਨ।
ਖਣਿਜ ਜਜ਼ਬ ਹੋਣ ਤੋਂ ਰੋਕਦੈ
ਇਹ ਪਾਚਨ ਕਿਰਿਆ 'ਚ ਰੁਕਾਵਟ ਪਾ ਕੇ ਖਣਿਜ ਨੂੰ ਸਰੀਰ 'ਚ ਜਜ਼ਬ ਹੋਣ ਤੋਂ ਰੋਕਦਾ ਹੈ।
ਅੰਤੜੀਆਂ ਦੀ ਸਮੱਸਿਆ
ਇਸ 'ਚ ਮੌਜੂਦ ਕੈਮੀਕਲ ਤੁਹਾਡੀ ਪਾਚਨ ਕਿਰਿਆ 'ਤੇ ਬੁਰਾ ਅਸਰ ਪਾ ਕੇ ਸਮੱਸਿਆ ਪੈਦਾ ਕਰ ਸਕਦੀ ਹੈ।
ਜੀ.ਐੱਮ. ਸੋਇਆ ਨਾਲ ਸਿਹਤ ਪ੍ਰਭਾਵਿਤ
ਅੱਜਕਲ ਪੂਰੇ ਦੇਸ਼ 'ਚ ਜੀ.ਐੱਮ. ਸੋਇਆ ਦੀ ਖੇਤੀ ਹੋਣ ਲੱਗੀ ਹੈ, ਜੋ ਕਿ ਕਾਫੀ ਸਸਤਾ ਹੁੰਦਾ ਹੈ ਪਰ ਇਹ ਜਾਣ ਲਓ ਕਿ ਇਸ ਨਾਲ ਕਾਫੀ ਐਲਰਜੀ ਵੀ ਪੈਦਾ ਹੁੰਦੀ ਹੈ।
ਖੂਨ ਦੇ ਲਾਲ ਕਣਾਂ 'ਤੇ ਪ੍ਰਭਾਵ
ਇਸ ਦੇ ਸੇਵਨ ਨਾਲ ਖੂਨ ਦੇ ਲਾਲ ਕਣਾਂ ਦੀਆਂ ਕੋਸ਼ਿਕਾਵਾਂ ਜੰਮਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਨ੍ਹਾਂ 'ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਹਾਰਟ ਅਟੈਕ ਅਥੇ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਹੁੰਦੀਆਂ ਹਨ ਕਿਉਂਕਿ ਖੂਨ ਉਨ੍ਹਾਂ ਤੱਕ ਠੀਕ ਤਰ੍ਹਾਂ ਨਹੀਂ ਪਹੁੰਚਦਾ।
ਹੁੰਦੈ ਬਹੁਤ ਜ਼ਿਆਦਾ ਨਮਕ
ਇਸ ਨੂੰ ਬਣਾਉਣ ਵੇਲੇ ਇਸ 'ਚ ਕਾਫੀ ਨਮਕ ਵਰਤਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਅਤੇ ਦਿਲ ਸੰਬੰਧੀ ਸਮੱਸਿਆ ਪੈਦਾ ਹੋ ਸਕਦੀ ਹੈ।
ਗਰਭ ਅਵਸਥਾ 'ਚ ਇਹ ਨਾ ਖਾਓ
ਇਸ 'ਚ ਘਾਤਕ ਰਸਾਇਣ ਹੋਣ ਕਾਰਨ ਗਰਭਵਤੀ ਔਰਤਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਬੱਚੇ ਦੇ ਵਿਕਾਸ 'ਚ ਰੁਕਾਵਟ ਪੈਦਾ ਕਰ ਸਕਦਾ ਹੈ।
ਗੁਰਦੇ 'ਚ ਖਰਾਬੀ
ਓਕਸਾਲੇਟ ਅਤੇ ਫੀਟੋਐਸਟ੍ਰੋਜਨਸ ਕਾਰਨ ਗੁਰਦੇ ਪ੍ਰਭਾਵਿਤ ਹੋ ਸਕਦੇ ਹਨ। ਇਸ ਨਾਲ ਗੁਰਦੇ ਦੀ ਪੱਥਰੀ ਜਾਂ ਗੁਰਦਾ ਫੇਲ ਹੋਣ ਵਰਗੀ ਸਮੱਸਿਆ ਪੇਸ਼ ਆ ਸਕਦੀ ਹੈ।
ਦਮੇ ਦੀ ਸਮੱਸਿਆ
ਖੋਜਾਂ ਅਨੁਸਾਰ ਸੋਇਆ ਸੌਸ ਕਿਸੇ ਨਾ ਕਿਸੇ ਰੂਪ 'ਚ ਦਮੇ ਦੀ ਸਮੱਸਿਆ ਨਾਲ ਵੀ ਜੁੜੀ ਹੋਈ ਹੈ।
ਕੀ ਤੁਸੀਂ ਜਾਣਦੇ ਹੋ 'ਤੁਲਸੀ' ਬਾਰੇ ਇਹ ਗੱਲਾਂ, ਨਹੀਂ ਤਾਂ ਫਿਰ ਜਾਣੋ
NEXT STORY