ਜ਼ਿਆਦਾਤਰ ਦੱਖਣ ਸਾਗਰ ’ਚ ਪਾਇਆ ਜਾਣ ਵਾਲਾ ਵਿਸ਼ਾਲ ਪੰਛੀ ‘ਐਲਬਾਟ੍ਰਾਸ’ ਆਪਣੀ ਅਨੋਖੀ ਅਤੇ ਲੰਬੀ ਉਡਾਨ ਲਈ ਜਾਣਿਆ ਜਾਂਦਾ ਹੈ। ਵਿਸ਼ਾਲ ਪੰਖਾਂ ਵਾਲਾ ਇਹ ਪੰਛੀ ਅਸਮਾਨ ’ਚ ਜਦੋਂ ਕਿਸੇ ਹਵਾਈ ਜਹਾਜ਼ ਵਾਂਗ ਉੱਡਦਾ ਹੈ ਤਾਂ ਬਹੁਤ ਖੂਬਸੂਰਤ ਲਗਦਾ ਹੈ।
ਲਗਭਗ 60 ਸਾਲ ਤਕ ਜਿਊਂਦਾ ਰਹਿਣ ਵਾਲਾ ਇਹ ਪੰਛੀ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਉਡਦੇ ਹੋਏ ਹੀ ਬਿਤਾ ਦਿੰਦਾ ਹੈ ਅਤੇ ਜ਼ਮੀਨ ’ਤੇ ਸਿਰਫ ਭੋਜਨ ਦੀ ਭਾਲ ’ਚ ਅ਼਼ਤੇ ਆਂਡੇ ਦੇਣ ਲਈ ਹੀ ਆਉਂਦਾ ਹੈ। ਐਲਬਾਟ੍ਰਾਸ ਨਾਮੀ ਇਹ ਸਮੁੰਦਰੀ ਪੰਛੀ ਕਿੰਨੀ ਲੰਬੀ ਉਡਾਨ ਭਰਦਾ ਹੈ, ਇਸਦਾ ਅਨੁਮਾਨ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਸਿਰਫ 10-12 ਦਿਨ ’ਚ ਹੀ 10 ਹਜ਼ਾਰ ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਲੈਂਦਾ ਹੈ।

3-4 ਫੁੱਟ ਲੰਬੀ ਅਤੇ ਲਗਭਗ 11-12 ਕਿਲੋ ਭਾਰੇ ਇਸ ਸਮੁੰਦਰੀ ਪੰਛੀ ਦੇ ਪੰਖਾਂ ਦਾ ਫੈਲਾਅ ਤਾਂ 10-12 ਫੁੱਟ ਤਕ ਹੁੰਦਾ ਹੈ। ਜ਼ਿਆਦਾਤਰ ਚਿੱਟੇ ਰੰਗ ’ਚ ਹੀ ਪਾਏ ਜਾਣ ਵਾਲੇ ਇਸ ਪੰਛੀ ਦੀਆਂ ਹੁਣ ਤਕ 24 ਨਸਲਾਂ ਦੇਖੀਆਂ ਗਈਆਂ ਹਨ ਜਿਨ੍ਹਾਂ ਵਿਚ ਲਾਈਮਮੇਲਡ ਨੋਜ ਐਲਬਾਟ੍ਰਾਸ , ਵਾਂਡਰਿੰਗ ਗ੍ਰੇ ਹੇਡੇਡ ਸੂਟੀ, ਬਾਲਡਨਿਰਗ ਵੱਡੇ ਆਕਾਰ ਦੇ ਐਲਬਾਟ੍ਰਾਸ ਹੁੰਦੇ ਹਨ। ਐਲਬਾਟ੍ਰਾਸ ਦੀ ਮੁੜੀ ਹੋਈ ਚੁੰਝ ਦੀ ਬਨਾਵਟ ਹੁੱਕ ਵਰਗੀ ਹੁੰਦੀ ਹੈ ਜੋ ਵੱਖ-ਵੱਖ ਰੰਗਾਂ ਦੀ ਹੁੰਦੀ ਹੈ। ਐਲਬਾਟ੍ਰਾਸ ਜ਼ਿਆਦਾਤਰ ਦੱਖਣ ਸਾਗਰ ’ਚ ਹੀ ਰਹਿੰਦੀ ਹੈ ਪਰ ਗਰਮੀਆਂ ’ਚ ਆਪਣੇ ਪ੍ਰਵਾਸ਼ ਦੌਰਾਨ ਇਹ ਉੱਤਰ ’ਚ ਸਮੁੰਦਰ ਨੇੜੇ ਹੀ ਚੱਟਾਨਾਂ ’ਤੇ ਆਪਣੇ ਵੱਡੇ-ਵੱਡੇ ਆਲ੍ਹਣੇ ਬਣਾਉਂਦੇ ਹਨ।
ਦੁਸ਼ਮਣ ’ਤੇ ਬਦਬੂਦਾਰ ਤੇਲ ਥੁੱਕ ਦਿੰਦੈ ਫਲਮਰ ਪੰਛੀ
NEXT STORY