ਵੈੱਬ ਡੈਸਕ- ਅੱਜ ਦੇ ਸਮੇਂ ਵਿੱਚ ਚਿਹਰੇ ‘ਤੇ ਛਾਈਆਂ, ਪਿੰਪਲਜ਼ ਦੇ ਨਿਸ਼ਾਨ ਜਾਂ ਚਮੜੀ ਦੀ ਡਲਨੈੱਸ ਆਮ ਸਮੱਸਿਆਵਾਂ ਬਣ ਗਈਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰੀਕੇ ਅਜ਼ਮਾਉਂਦੇ ਹਨ। ਇਸ 'ਚੋਂ ਇਕ ਹੈ ਵਿਟਾਮਿਨ C ਦਾ ਇਸਤੇਮਾਲ।
ਵਿਟਾਮਿਨ C ਕਿਉਂ ਹੈ ਫਾਇਦੈਮੰਦ?
ਵਿੱਟਾਮਿਨ C ਇਕ ਪਾਵਰਫੁਲ ਐਂਟੀਓਕਸੀਡੈਂਟ ਹੈ, ਜੋ:
- ਚਮੜੀ ਦੀ ਰੰਗਤ ਨੂੰ ਸੁਧਾਰਦਾ ਹੈ,
- ਦਾਗ-ਧੱਬੇ ਅਤੇ ਹਾਈਪਰਪਿਗਮੇਂਟੇਸ਼ਨ ਨੂੰ ਘਟਾਉਂਦਾ ਹੈ,
- ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ।
ਕੀ ਕਹਿੰਦੇ ਹਨ ਮਾਹਿਰ
ਮਾਹਿਰਾਂ ਅਨੁਸਾਰ, ਵਿਟਾਮਿਨ C ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਹੈ, ਜੋ ਕੋਲਾਜ਼ਨ ਬਣਾਉਣ 'ਚ ਮਦਦ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਪਰ ਚਿਹਰੇ ਦੀ ਚਮਕ ਅਤੇ ਛਾਈਆਂ ਦੀ ਗੱਲ ਹੋਵੇ ਤਾਂ ਗੋਲੀ ਜਾਂ ਕੈਪਸੂਲ ਦੇ ਰੂਪ 'ਚ ਵਿੱਟਾਮਿਨ C ਦਾ ਪ੍ਰਭਾਵ ਘੱਟ ਹੁੰਦਾ ਹੈ। ਅਧਿਐਨਾਂ ਦੇ ਮੁਤਾਬਕ, ਗੋਲੀ ਖਾਣ 'ਤੇ ਕੇਵਲ 2 ਫੀਸਦੀ ਹਿੱਸਾ ਹੀ ਚਮੜੀ ਤੱਕ ਪਹੁੰਚਦਾ ਹੈ, ਬਾਕੀ ਸਰੀਰ ਦੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਕਰਕੇ ਕੇਵਲ ਟੈਬਲਟ ‘ਤੇ ਭਰੋਸਾ ਕਰਕੇ ਛਾਈਆਂ ਜਾਂ ਡਲਨੈੱਸ ਘਟਾਉਣਾ ਮੁਸ਼ਕਲ ਹੈ।
ਸੀਰਮ ਲਗਾਉਣ ਦੇ ਫਾਇਦੇ
ਮਾਹਿਰਾਂ ਅਨੁਸਾਰ, ਜੇ ਵਿਟਾਮਿਨ C ਨੂੰ ਸੀਰਮ ਦੇ ਰੂਪ 'ਚ ਚਿਹਰੇ ‘ਤੇ ਲਗਾਇਆ ਜਾਵੇ, ਤਾਂ ਪ੍ਰਭਾਵ ਬਹੁਤ ਤੇਜ਼ ਮਿਲਦਾ ਹੈ। ਸੀਰਮ ਚਮੜੀ ਦੀ ਉੱਪਰੀ ਪਰਤਾਂ 'ਚ ਡੂੰਘਾਈ ਤੱਕ ਜਾ ਕੇ:
- ਛਾਈਆਂ ਅਤੇ ਪਿੰਪਲਜ਼ ਦੇ ਨਿਸ਼ਾਨ ਘਟਾਉਂਦਾ ਹੈ
- ਚਮੜੀ ਨੂੰ ਬਰਾਈਟ ਅਤੇ ਗਲੋਇੰਗ ਬਣਾਉਂਦਾ ਹੈ
- ਪਿਗਮੈਂਟੇਸ਼ਨ ਨੂੰ ਘਟਾਉਂਦਾ ਹੈ।
ਮਾਹਿਰ ਸਲਾਹ ਦਿੰਦੇ ਹਨ ਕਿ ਵਿਟਾਮਿਨ E ਅਤੇ ਫੇਰੁਲਿਕ ਐਸਿਡ (Ferulic Acid) ਦੇ ਨਾਲ ਸੀਰਮ ਲਗਾਉਣਾ ਹੋਰ ਵੀ ਫਾਇਦੇਮੰਦ ਹੈ।
ਧਿਆਨ ਦੇਣ ਯੋਗ ਗੱਲ
ਚਿਹਰੇ ‘ਤੇ ਕੋਈ ਵੀ ਨਵਾਂ ਉਤਪਾਦ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਨਾ ਜ਼ਰੂਰੀ ਹੈ, ਤਾਂ ਜੋ ਕੋਈ ਰੈਸ਼ ਜਾਂ ਐਲਰਜੀ ਨਾ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਦੀ ਸਫ਼ਾਈ ਦੌਰਾਨ ਨਾ ਕਰੋ ਇਹ ਗਲਤੀਆਂ, ਗੰਭੀਰ ਬੀਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ
NEXT STORY