ਪੈਰਿਸ (ਏਜੰਸੀ) : ਉੱਤਰੀ ਫਰਾਂਸ 'ਚ ਆਯੋਜਿਤ ਇਕ ਅੰਤਰਰਾਸ਼ਟਰੀ ਪਤੰਗ ਉਡਾਉਣ ਸਮਾਰੋਹ ਦੌਰਾਨ ਇਕ ਕਾਰ ਭੀੜ 'ਤੇ ਚੜ੍ਹ ਗਈ, ਜਿਸ ਕਾਰਨ ਘੱਟੋ-ਘੱਟ 11 ਲੋਕ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਜ਼ਖ਼ਮੀ ਹੋਏ ਵਿਅਕਤੀਆਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। '20 Minutes' ਅਖ਼ਬਾਰ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਉੱਤਰੀ ਫਰਾਂਸ ਦੇ ਪਾਸ-ਡੇ-ਕਲੇਸ ਵਿਭਾਗ ਦੇ ਬਰਕ ਕਮਿਊਨ ਵਿੱਚ ਵਾਪਰੀ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਸੈਰ ਕਰ ਕੇ ਘਰ ਪਰਤ ਰਹੀ ਮਹਿਲਾ ਕਾਂਸਟੇਬਲ ਦੀ ਦਰਦਨਾਕ ਮੌਤ
ਅਖ਼ਬਾਰ ਨੇ ਸਰਕਾਰੀ ਦਫ਼ਤਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 76 ਸਾਲਾ ਡਰਾਈਵਰ ਬ੍ਰੈਕ ਪੈਡਲ ਦੀ ਜਗ੍ਹਾਂ ਐਕਸੀਲੇਟਰ ਬ੍ਰੈਕ ਦਬਾ ਦਿੱਤੀ , ਜਿਸ ਕਾਰਨ ਉਹ ਕਾਰ ਦਾ ਕੰਟਰੋਲ ਗੁਆ ਬੈਠਾ। ਰਿਪੋਰਟ ਮੁਤਾਬਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫ਼ਿਲਹਾਲ ਇਸ ਹਾਦਸੇ ਦੇ ਅਸਲ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ- ਜਮਾਇਕਾ 'ਚ ਬੰਦੂਕਧਾਰੀ ਦੇ ਹਮਲੇ 'ਚ 7 ਲੋਕ ਜ਼ਖ਼ਮੀ, ਪੁਲਸ ਨੇ ਲਗਾਇਆ ਕਰਫਿਊ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
Honeymoon ’ਚ ਦੂਰੀਆਂ ਆਉਣ ਤੋਂ ਪਹਿਲਾਂ ਜਾਗ ਜਾਓ
NEXT STORY