ਨਵੀਂ ਦਿੱਲੀ — ਚੀਨੀ ਸਰਕਾਰ ਹੁਣ ਟੈਕਨੋਲੋਜੀ ਕੰਪਨੀਆਂ ’ਤੇ ਕੰਟਰੋਲ ਰੱਖਣ ਲਈ ਕਦਮ ਚੁੱਕ ਰਹੀ ਹੈ। ਜੈਕ ਮਾ ਦੀ ਕੰਪਨੀ ਅਲੀਬਾਬਾ ਸਮੂਹ ਅਤੇ ਐਂਟ ਗਰੁੱਪ(Ant Group) ’ਤੇ ਕਾਰਵਾਈ ਕਰਨ ਤੋਂ ਬਾਅਦ ਹੋਰ ਚੀਨੀ ਤਕਨੀਕੀ ਕੰਪਨੀਆਂ ਵੀ ਸੁਚੇਤ ਹੋ ਗਈਆਂ ਹਨ। ਚੀਨ ਦੀਆਂ ਇਨ੍ਹਾਂ ਸਾਰੀਆਂ ਵੱਡੀਆਂ ਕੰਪਨੀਆਂ ਨੂੰ ਸਿਰਫ ਦੋ ਦਿਨਾਂ ਵਿਚ ਲਗਭਗ 15 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ। ਦਰਅਸਲ ਚੀਨ ਦੇ ਮਾਰਕੀਟ ਰੈਗੂਲੇਟਰ ਨੇ ਈ-ਕਾਮਰਸ ਦਿੱਗਜ ਅਲੀਬਾਬਾ ਸਮੂਹ ਦੇ ਖ਼ਿਲਾਫ ਏਕਾਧਿਕਾਰ ਵਿਰੋਧੀ ਜਾਂਚ (Antitrust Scrutiny) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਅਸਰ ਅਲੀਬਾਬਾ ਦੇ ਨਾਲ-ਨਾਲ ਹੋਰ ਤਕਨੀਕੀ ਕੰਪਨੀਆਂ ਉੱਤੇ ਵੀ ਪੈਣਾ ਸ਼ੁਰੂ ਹੋਇਆ ਹੈ। ਹੋਰ ਤਕਨੀਕੀ ਕੰਪਨੀਆਂ ਇਹ ਸੋਚਣ ਲੱਗੀਆਂ ਹਨ ਕਿ ਉਹ ਵੀ ਜਾਂਚ ਦੇ ਦਾਇਰੇ ’ਚ ਆ ਸਕਦੀਆਂ ਹਨ।
ਅਲੀਬਾਬਾ ਨੂੰ ਤਿੰਨ ਮਹੀਨਿਆਂ ’ਚ ਹੋਇਆ 20 ਲੱਖ ਕਰੋੜ ਰੁਪਏ ਦਾ ਨੁਕਸਾਨ
ਐਂਟੀਟ੍ਰਸਟ ਦੇ ਤਹਿਤ ਲਗਾਤਾਰ ਦੂਜੇ ਦਿਨ ਕਾਰਵਾਈ ਦੇ ਡਰ ਕਾਰਨ ਅਲੀਬਾਬਾ ਦੇ ਨਾਲ ਇਸਦੀ ਵਿਰੋਧੀ ਕੰਪਨੀ ਟੈਨਸੈਂਟ ਹੋਲਡਿੰਗਜ਼ ਲਿਮਟਿਡ, ਫੂਡ ਡਿਲਿਵਰੀ ਕਰਨ ਵਾਲੀ ਕੰਪਨੀ Meituan ਅਤੇ ਜੇ.ਡੀ.ਕਾੱਮ ਇੰਕ ਦੇ ਸਟਾਕਾਂ ਦੀ ਭਾਰੀ ਵਿਕਰੀ ਹੋਈ। ਅਲੀਬਾਬਾ ਦੇ ਸਟਾਕ ਸੋਮਵਾਰ ਨੂੰ 8 ਪ੍ਰਤੀਸ਼ਤ ਘੱਟ ਗਏ। ਅਕਤੂਬਰ ਤੋਂ ਲੈ ਕੇ ਹੁਣ ਤੱਕ ਕੰਪਨੀ ਨੇ ਚੀਨੀ ਰੈਗੂਲੇਟਰਾਂ ਦੀ ਜਕੜ ਕਾਰਨ 270 ਅਰਬ ਡਾਲਰ ਜਾਂ ਲਗਭਗ 20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਟੇਨਸੈਂਟ ਅਤੇ Meituan ਦੋਵਾਂ ਕੰਪਨੀਆਂ ਦੇ ਸ਼ੇਅਰ ਅੱਜ 6 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟ ਗਏ ਹਨ। ਜੇਡੀ. ਕਾਮ ਦੇ ਸ਼ੇਅਰ 2 ਪ੍ਰਤੀਸ਼ਤ ਡਿੱਗੇ ਹਨ। ਇਸ ਕਾਰਨ ਇਨ੍ਹਾਂ ਚਾਰ ਤਕਨੀਕੀ ਕੰਪਨੀਆਂ ਨੂੰ ਪਿਛਲੇ ਦੋ ਦਿਨਾਂ ਵਿਚ 200 ਬਿਲੀਅਨ ਡਾਲਰ ਜਾਂ ਤਕਰੀਬਨ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ
ਐਂਟ ਸਮੂਹ ’ਚ ਬਦਲਾਅ ਦੇ ਆਦੇਸ਼
ਚੀਨ ਨੇ ਇੰਟਰਨੈਟ ਸੈਕਟਰ ਵਿਚ ਏਕਾਧਿਕਾਰ ਵਿਰੋਧੀ ਅਭਿਆਸਾਂ ਬਾਰੇ ਜਾਂਚ ਤੇਜ਼ ਕਰ ਦਿੱਤੀ ਹੈ। ਐਤਵਾਰ ਨੂੰ ਚੀਨ ਦੇ ਕੇਂਦਰੀ ਬੈਂਕ ਨੇ ਐਂਟ ਸਮੂਹ ਨੂੰ ਆਪਣੇ ਕਾਰੋਬਾਰਾਂ ਨੂੰ ਸੁਧਾਰਨ ਦਾ ਆਦੇਸ਼ ਦਿੱਤਾ ਹੈ। ਰੈਗੂਲੇਟਰਾਂ ਨੇ ਕਿਹਾ ਕਿ ਐਂਟੀ ਗਰੁੱਪ ਨੂੰ ਰੈਗੂਲੇਟਰੀ ਜ਼ਰੂਰਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਚੀਨ ਦੇ ਰੈਗੂਲੇਟਰਾਂ ਨੇ ਐਤਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਚੀਨ ਦੇ ਕੇਂਦਰੀ ਬੈਂਕ ਪੀਪਲਜ਼ ਬੈਂਕ ਆਫ ਚਾਈਨਾ ਨੇ ਐਂਟੀ ਸਮੂਹ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਸੁਧਾਰਨ ਦੀ ਯੋਜਨਾ ਤਿਆਰ ਕਰਨ ਦੇ ਆਦੇਸ਼ ਦਿੱਤੇ। ਜਿਸ ’ਚ ਕਾਰੋਬਾਰ ਦੀ ਲਾਗੂ ਕਰਨ ਲਈ ਸਮਾਂ-ਸਾਰਣੀ, ਕ੍ਰੈਡਿਟ, ਬੀਮਾ ਅਤੇ ਦੌਲਤ ਪ੍ਰਬੰਧਨ ਸੇਵਾਵਾਂ ਸ਼ਾਮਲ ਹਨ। ਰੈਗੂਲੇਟਰਾਂ ਨੇ ਐਂਟੀ ਸਮੂਹ ਨੂੰ ਮੁੜ ਭੁਗਤਾਨ ਸੇਵਾ ਵਜੋਂ ਸਥਾਪਤ ਹੋਣ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਐਂਟ ਗਰੁੱਪ ਨੇ ਅਲੀਬਾਬਾ ਦੇ ਈ-ਕਾਮਰਸ ਪਲੇਟਫਾਰਮ Taobao ਲਈ ਭੁਗਤਾਨ ਸੇਵਾਵਾਂ ਦੇ ਤੌਰ ਤੇ ਸ਼ੁਰੂਆਤ ਕੀਤੀ ਸੀ। ਅੱਜ ਇਹ ਸਮੂਹ ਬੀਮਾ ਅਤੇ ਨਿਵੇਸ਼ ਉਤਪਾਦ ਵੀ ਪੇਸ਼ ਕਰਦਾ ਹੈ।
ਇਹ ਵੀ ਪੜ੍ਹੋ: ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ
ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ
ਰੈਗੂਲੇਟਰਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਐਂਟ ਸਮੂਹ ਵਿਚ ਸ਼ਾਸਨ ਪ੍ਰਬੰਧਨ ਦੀ ਘਾਟ ਹੈ। ਸਮੂਹ ਨੇ ਨਿਯਮ ਦੀ ਉਲੰਘਣਾ ਕੀਤੀ ਹੈ ਅਤੇ ਕੰਪਨੀ ਨੇ ਆਪਣੇ ਵਿਰੋਧੀਆਂ ਨੂੰ ਪਛਾੜਨ ਲਈ ਬਾਜ਼ਾਰ ਵਿਚ ਆਪਣੇ ਰੁਤਬੇ ਦੀ ਵਰਤੋਂ ਕੀਤੀ ਹੈ। ਇਸ ਨਾਲ ਖਪਤਕਾਰਾਂ ਦੇ ਅਧਿਕਾਰਾਂ ਅਤੇ ਹਿੱਤਾਂ ਨੂੰ ਨੁਕਸਾਨ ਪਹੁੰਚਿਆ ਹੈ। ਦਰਅਸਲ ਚੀਨੀ ਸਰਕਾਰ ਅਲੀਬਾਬਾ ਅਤੇ ਵੀਚੇਟ ਦੇ ਦਬਦਬੇ ਤੋਂ ਚਿੰਤਤ ਹੈ। ਚੀਨੀ ਸਰਕਾਰ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਆਨਲਾਈਨ ਬੈਂਕਿੰਗ ਖ਼ੇਤਰ ਵਿਚ ਫੈਲ ਰਹੀਆਂ ਹਨ, ਜਦਕਿ ਚੀਨ ਵਿੱਤੀ ਜੋਖਮਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: PNB ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਹੁਣ ਡੈਬਿਟ ਕਾਰਡ ’ਚੋਂ ਪੈਸੇ ਚੋਰੀ ਹੋਣ ਦਾ ਝੰਜਟ ਹੋਇਆ ਖ਼ਤਮ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
PNB ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਹੁਣ ਡੈਬਿਟ ਕਾਰਡ ’ਚੋਂ ਪੈਸੇ ਚੋਰੀ ਹੋਣ ਦਾ ਝੰਜਟ ਹੋਇਆ ਖ਼ਤਮ
NEXT STORY