ਬਰਲਿਨ- ਸਵਿਟਜ਼ਰਲੈਂਡ ਨੇ ਫਾਈਜ਼ਰ ਅਤੇ ਜਰਮਨ ਫਾਰਮਾਸਿਊਟੀਕਲ ਕੰਪਨੀ ਬਾਇਓਨਟੈਕ ਵੱਲੋਂ ਵਿਕਸਤ COVID-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੇਸ਼ ਦੀ ਸਿਹਤ ਏਜੰਸੀ ਸਵਿੱਸਮੇਡਿਕ ਨੇ ਸ਼ਨੀਵਾਰ ਨੂੰ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਮਾਹਰ ਟੀਮਾਂ ਵੱਲੋਂ ਧਿਆਨ ਨਾਲ ਜਾਂਚ ਤੋਂ ਬਾਅਦ ਦੇਸ਼ ਲਈ ਇਸ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਹਾਲਾਂਕਿ, ਏਜੰਸੀ ਨੇ ਇਹ ਨਹੀਂ ਦੱਸਿਆ ਕਿ ਸਵਿਟਜ਼ਰਲੈਂਡ ਵਿਚ ਟੀਕਾਕਰਨ ਕਦੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਬ੍ਰਿਟੇਨ, ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਬਹਿਰੀਨ ਇਸ ਤਰ੍ਹਾਂ ਦੀ ਮਨਜ਼ੂਰੀ ਦੇ ਚੁੱਕੇ ਹਨ। ਗੌਰਤਲਬ ਹੈ ਕਿ ਬ੍ਰਿਟੇਨ, ਕੈਨੇਡਾ, ਅਮਰੀਕਾ ਅਤੇ ਬਹਿਰੀਨ ਵਿਚ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਨੂੰ ਇਹ ਲਾਇਆ ਜਾ ਰਿਹਾ ਹੈ। ਫਾਈਜ਼ਰ-ਬਾਇਓਨਟੈਕ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਬ੍ਰਿਟੇਨ ਪਹਿਲਾ ਦੇਸ਼ ਹੈ।
ਇੰਨਾ ਹੀ ਨਹੀਂ ਅਮਰੀਕਾ ਨੇ ਮੋਡੇਰਨਾ ਦੇ ਟੀਕੇ ਨੂੰ ਵੀ ਸੰਕਟਕਾਲੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਹੁਣ ਖ਼ਬਰ ਹੈ ਕਿ ਬ੍ਰਿਟੇਨ ਵੀ ਦਸੰਬਰ ਖ਼ਤਮ ਹੋਣ ਤੋਂ ਪਹਿਲਾਂ ਦੂਜੇ ਟੀਕੇ ਨੂੰ ਮਨਜ਼ੂਰੀ ਦੇ ਸਕਦਾ ਹੈ। 'ਦਿ ਡੇਲੀ ਟੈਲੀਗ੍ਰਾਫ' ਨੇ ਸੀਨੀਅਰ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ, '' ਸੋਮਵਾਰ ਨੂੰ ਅੰਤਿਮ ਅੰਕੜੇ ਮੁਹੱਈਆ ਕਰਾਏ ਜਾਣ ਤੋਂ ਬਾਅਦ 28 ਜਾਂ 29 ਦਸੰਬਰ ਨੂੰ ਮੈਡੀਸਨਜ਼ ਐਂਡ ਹੈਲਥਕੇਅਰ ਰੈਗੂਲੇਟਰ ਏਜੰਸੀ (ਐੱਮ. ਐੱਚ. ਆਰ. ਏ.) ਵੱਲੋਂ ਐਸਟ੍ਰਾਜ਼ੇਨੇਕਾ-ਆਕਸਫੋਰਡ ਟੀਕੇ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ।''
ਬੰਗਲਾਦੇਸ਼ 'ਚ ਬੱਸ ਤੇ ਰੇਲ ਗੱਡੀ ਵਿਚਕਾਰ ਟੱਕਰ, 12 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
NEXT STORY