ਅਨੰਤਪੁਰ- ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਰਾਏਦੁਰਗਾਮ ਖੇਤਰ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਰਾਏਦੁਰਗਾਮ ਸ਼ਹਿਰ ਦੇ ਪੈਲੇਸ ਸਿਨੇਮਾ ਥੀਏਟਰ 'ਚ ਫਿਲਮ 'ਪੁਸ਼ਪਾ 2' ਦੇਖਦੇ ਹੋਏ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਉਦੇ ਗੋਲਮ ਪਿੰਡ ਵਾਸੀ ਮੱਧਯਨੱਪਾ ਵਜੋਂ ਹੋਈ ਹੈ।ਘਟਨਾ ਦੇ ਸਮੇਂ ਮੌਜੂਦ ਲੋਕਾਂ ਮੁਤਾਬਕ ਮੱਧਯਨੱਪਾ ਅੱਲੂ ਅਰਜੁਨ ਦਾ ਪ੍ਰਸ਼ੰਸਕ ਸੀ ਅਤੇ ਫਿਲਮ ਦੇਖਣ ਆਇਆ ਸੀ। ਹਾਲਾਂਕਿ ਸਕਰੀਨਿੰਗ ਦੌਰਾਨ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਥੀਏਟਰ ਪ੍ਰਬੰਧਕਾਂ ਨੇ ਕਥਿਤ ਤੌਰ 'ਤੇ ਘਟਨਾ ਬਾਰੇ ਪਤਾ ਹੋਣ ਦੇ ਬਾਵਜੂਦ ਫਿਲਮ ਚਲਾਉਣਾ ਜਾਰੀ ਰੱਖਿਆ। ਇਸ ਨੂੰ ਲੈ ਕੇ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਥੀਏਟਰ ਸਟਾਫ ਵਿਚਕਾਰ ਤਕਰਾਰਬਾਜ਼ੀ ਵੀ ਹੋਈ। ਬਾਅਦ ਵਿਚ ਪੁਲਸ ਨੇ ਦਖਲ ਦੇ ਕੇ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ। ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕਾਮੇਡੀਅਨ ਸੁਨੀਲ ਪਾਲ ਨੇ ਆਪਣੀ ਕਿਡਨੈਪਿੰਗ ਦੀ ਖੁਦ ਰਚੀ ਸੀ ਸਾਜਿਸ਼!
ਤੁਹਾਨੂੰ ਦੱਸ ਦੇਈਏ ਕਿ ਪਾਵਰ ਸਟਾਰ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 2 ਸਿਨੇਮਾਘਰਾਂ ਵਿੱਚ ਹਲਚਲ ਮਚਾ ਰਹੀ ਹੈ। ਕਰੀਬ 3 ਸਾਲ ਬਾਅਦ ਵਾਪਸੀ ਕਰਨ ਵਾਲੀ 'ਪੁਸ਼ਪਾ' ਲਈ ਪ੍ਰਸ਼ੰਸਕਾਂ ਦਾ ਕ੍ਰੇਜ਼ ਕਾਫੀ ਜ਼ਿਆਦਾ ਹੈ। ਸਿਨੇਮਾਘਰਾਂ ਦੇ ਬਾਹਰ ਤਿਉਹਾਰ ਦਾ ਮਾਹੌਲ ਹੈ। ਇੰਟਰਨੈੱਟ 'ਤੇ ਪੁਸ਼ਪਾ ਬਾਰੇ ਹੀ ਚਰਚਾ ਹੈ। ਪਰ ਇਸ ਤੋਂ ਪਹਿਲਾਂ ਵੀ ਖੁਸ਼ੀ ਅਤੇ ਉਤਸ਼ਾਹ ਦੇ ਵਿਚਕਾਰ ਇੱਕ ਪ੍ਰਸ਼ੰਸਕ ਦੀ ਮੌਤ ਦੀ ਘਟਨਾ ਵਾਪਰੀ ਸੀ।4 ਦਸੰਬਰ ਨੂੰ ਅੱਲੂ ਦੀ ਫਿਲਮ ਪੁਸ਼ਪਾ 2 ਦਾ ਪ੍ਰੀਮੀਅਰ ਸ਼ੋਅ ਸੰਧਿਆ ਥੀਏਟਰ, ਹੈਦਰਾਬਾਦ ਵਿਖੇ ਆਯੋਜਿਤ ਕੀਤਾ ਗਿਆ ਸੀ। ਪ੍ਰਸ਼ੰਸਕਾਂ ਕਾਬੂ ਤੋਂ ਬਾਹਰ ਹੋ ਗਏ ਜਦੋਂ ਉਨ੍ਹਾਂ ਨੇ ਸੁਣਿਆ ਕਿ ਅੱਲੂ ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਆਪਣੇ ਚਹੇਤੇ ਅਦਾਕਾਰ ਨੂੰ ਦੇਖਣ ਲਈ ਲੋਕ ਇੰਨੇ ਇਕੱਠੇ ਹੋ ਗਏ ਕਿ ਉਥੇ ਭਗਦੜ ਮੱਚ ਗਈ। ਇਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਰਧਾਲੂਆਂ ਲਈ ਖੁਸ਼ਖਬਰੀ, ਚਾਰਧਾਮ ਦੀ ਯਾਤਰਾ ਲਈ GMVN ਹੋਟਲਾਂ 'ਚ ਮਿਲੇਗੀ ਛੋਟ
NEXT STORY