ਪਟਿਆਲਾ (ਰਾਜੇਸ਼)-ਇੰਡਸਟ੍ਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਸ਼ਾਹੀ ਵੱਲੋਂ ਇਕ ਮੀਟਿੰਗ ਰਖਵਾਈ ਗਈ। ਇਸ ਵਿਚ ਸਰਬਸੰਮਤੀ ਨਾਲ ਉੱਘੇ ਸਮਾਜ-ਸੇਵੀ ਅਤੇ ਪਿਛਲੇ ਕਾਫੀ ਸਮੇਂ ਤੋਂ ਇੰਡਸਟ੍ਰੀਅਲ ਐਸੋਸੀਏਸ਼ਨ ਲਈ ਲਗਨ ਨਾਲ ਕੰਮ ਕਰ ਰਹੇ ਪਰਮਜੀਤ ਸਿੰਘ ਪੰਮੀ ਬੇਦੀ ਨੂੰ ਇੰਡਸਟ੍ਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ (ਆਈ. ਐੈੱਫ. ਪੀ. ਏ.) ਦਾ ਵਾਈਸ-ਚੇਅਰਮੈਨ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਪਾਲ ਸਿੰਘ ਕੁਲੇਮਾਜਰਾ ਨੂੰ ਐਸੋਸੀਏਸ਼ਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੋਵੇਂ ਨਵੇਂ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪਰਮਜੀਤ ਸਿੰਘ ਬੇਦੀ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਦਿੱਤੀ ਅਹਿਮ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਲਗਨ ਨਾਲ ਨਿਭਾਉਣਗੇ। ਇੰਡਸਟਰੀ ਨੂੰ ਹੋਰ ਅੱਗੇ ਲਿਜਾਣ ਲਈ ਵਚਨਬੱਧ ਹੋਣਗੇ। ਇਸ ਸਮੇਂ ਕੌਂਸਲਰ ਬੰਟੀ ਸਹਿਗਲ, ਸਤੀਸ਼ ਅਨੇਜਾ, ਨਰੇਸ਼ ਅਨੇਜਾ, ਗੁਰਦੇਵ ਪੂਨੀਆਂ, ਵਿਕਾਸ ਚੌਹਾਨ ਅਤੇ ਬਾਬੂ ਰਾਮ ਆਦਿ ਤੋਂ ਇਲਾਵਾ ਸਮੁੱਚੀ ਐਸੋਸੀਏਸ਼ਨ ਦੇ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।
ਸ਼ਿਵ ਸੈਨਾ ਹਿੰਦੁਸਤਾਨ ਦੀ ਸ਼ਾਖਾ ਹਿੰਦੁਸਤਾਨ ਮਹਿਲਾ ਸੈਨਾ ਦੀ ਹੋਈ ਰਾਜ ਪੱਧਰੀ ਮੀਟਿੰਗ
NEXT STORY