ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਵਲੋਂ ਸਾਲ 2019 ਦੌਰਾਨ ਹੋਣ ਵਾਲੀਆਂ ਜਨਤਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਨੋਟੀਫਿਕੇਸ਼ਨ ਮੁਤਾਬਕ ਸਾਲ 2019 ਦੌਰਾਨ ਸਾਰੇ ਸ਼ਨੀਵਾਰ ਤੇ ਐਤਵਾਰ ਨੂੰ ਸਰਕਾਰੀ ਦਫ਼ਤਰਾਂ 'ਚ ਪਹਿਲਾਂ ਦੀ ਤਰ੍ਹਾਂ ਹੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਗਜ਼ਟਿਡ ਛੁੱਟੀਆਂ ਦੇ ਰੂਪ 'ਚ 25 ਦਿਨਾਂ ਦੀਆਂ ਛੁੱਟੀਆਂ ਨੋਟੀਫਾਈ ਕੀਤੀਆਂ ਗਈਆਂ ਹਨ ਪਰ ਇਨ੍ਹਾਂ 'ਚ 10 ਦਿਨਾਂ ਦੀਆਂ ਛੁੱਟੀਆਂ ਸ਼ਨੀਵਾਰ ਜਾਂ ਐਤਵਾਰ ਨੂੰ ਪੈ ਰਹੀਆਂ ਹਨ, ਜਿਸ ਕਾਰਨ ਸਰਕਾਰੀ ਕਰਮਚਾਰੀ ਸਿਰਫ਼ 15 ਦਿਨਾਂ ਦੀਆਂ ਗਜ਼ਟਿਡ ਛੁੱਟੀਆਂ ਦਾ ਹੀ ਲਾਭ ਲੈ ਸਕਣਗੇ। ਇਸ ਦੇ ਨਾਲ ਹੀ ਇਕ ਦਿਨ ਦੀ ਛੁੱਟੀ ਲੈ ਕੇ ਕਰਮਚਾਰੀ ਜੂਨ ਮਹੀਨੇ 'ਚ ਬੱਚਿਆਂ ਦੀਆਂ ਛੁੱਟੀਆਂ ਦੌਰਾਨ 5 ਦਿਨ ਦੀ ਆਊਟਿੰਗ ਦਾ ਪ੍ਰੋਗਰਾਮ ਬਣਾ ਸਕਦੇ ਹਨ।
ਸਰਕਾਰ ਵਲੋਂ ਐਲਾਨੀਆਂ 25 ਗਜ਼ਟਿਡ ਛੁੱਟੀਆਂ ਵਿਚੋਂ 13 ਜਨਵਰੀ, 26 ਜਨਵਰੀ, 13 ਅਪ੍ਰੈਲ, 14 ਅਪ੍ਰੈਲ, 24 ਅਗਸਤ, 31 ਅਗਸਤ, 29 ਸਤੰਬਰ, 13 ਅਕਤੂਬਰ, 27 ਅਕਤੂਬਰ ਤੇ 1 ਦਸੰਬਰ ਨੂੰ ਸ਼ਨੀਵਾਰ ਜਾਂ ਐਤਵਾਰ ਕਾਰਨ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਲਈ ਸਰਕਾਰੀ ਕਰਮਚਾਰੀਆਂ ਨੂੰ ਇਨ੍ਹਾਂ 10 ਛੁੱਟੀਆਂ ਦਾ ਲਾਭ ਨਹੀਂ ਮਿਲੇਗਾ।
ਇਹ ਹਨ ਐਕਸਟੈਂਡਿੰਗ ਵੀਕੈਂਡ
ਦੂਸਰੇ ਪਾਸੇ ਕਰਮਚਾਰੀ ਸਾਲ ਦੌਰਾਨ ਗਜ਼ਟਿਡ ਛੁੱਟੀਆਂ ਕਰਨ 6 ਵਾਰ ਤੇ ਬਦਲਵੀਂ ਛੁੱਟੀ ਦੀ ਮਦਦ ਨਾਲ 2 ਹੋਰ ਐਕਸਟੈਂਡਿੰਗ ਵੀਕੈਂਡ ਦਾ ਲਾਭ ਲੈ ਸਕਦੇ ਹਨ। 4 ਮਾਰਚ, 17 ਜੂਨ, 12 ਅਗਸਤ ਤੇ 28 ਅਕਤੂਬਰ ਨੂੰ ਸੋਮਵਾਰ ਤੇ 19 ਅਪ੍ਰੈਲ ਤੇ 7 ਜੂਨ ਨੂੰ ਸ਼ੁੱਕਰਵਾਰ ਨੂੰ ਛੁੱਟੀ ਹੋਣ ਕਾਰਨ ਕਰਮਚਾਰੀ 3 ਦਿਨ ਦੇ ਲਗਾਤਾਰ ਵੀਕੈਂਡ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਨੇ 31 ਬਦਲਵੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਵਿਚੋਂ ਕਰਮਚਾਰੀ ਦੋ ਦਿਨ ਦੀ ਬਦਲਵੀਂ ਛੁੱਟੀ ਲੈ ਸਕਦੇ ਹਨ। ਇਸ ਸੂਚੀ ਵਿਚ 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ, 27 ਮਾਰਚ ਸ਼ਹੀਦੀ ਸਭਾ ਸ੍ਰੀ ਫ਼ਤਿਹਗੜ੍ਹ ਸਾਹਿਬ ਸ਼ੁੱਕਰਵਾਰ ਨੂੰ ਹੈ, ਜਦਕਿ 8 ਅਪ੍ਰੈਲ ਗੁਰੂ ਨਾਭਾ ਦਾਸ ਜੀ ਦੀ ਜਯੰਤੀ ਸੋਮਵਾਰ ਨੂੰ ਹੈ।
ਇਹ ਹੋਵੇਗੀ ਸਭ ਤੋਂ ਲੰਬਾ ਵੀਕੈਂਡ
ਸਰਕਾਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਕਰਮਚਾਰੀ ਜੂਨ ਮਹੀਨੇ ਦੇ ਪਹਿਲੇ ਹਫਤੇ 'ਚ ਇਕ ਦਿਨ ਦੀ ਛੁੱਟੀ ਲੈ ਕੇ 5 ਦਿਨ ਦੀ ਆਊਟਿੰਗ ਦਾ ਲਾਭ ਲੈ ਸਕਦੇ ਹਨ। 5 ਜੂਨ ਬੁੱਧਵਾਰ ਨੂੰ ਈਦ ਉਲ ਫਿਤਰ ਦੀ ਛੁੱਟੀ ਹੋਵੇਗੀ, ਜਦਕਿ ਸ਼ੁੱਕਰਵਾਰ 7 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਕਾਰਨ ਸਰਕਾਰੀ ਦਫ਼ਤਰ ਬੰਦ ਰਹਿਣਗੇ ਤੇ ਅੱਗੇ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਵੇਗੀ। ਇਸ ਤਰ੍ਹਾਂ ਜੇਕਰ ਕਰਮਚਾਰੀ ਵੀਰਵਾਰ 6 ਜੂਨ ਦੀ ਕੈਜ਼ੂਅਲ ਲੀਵ ਲੈ ਲੈਣਗੇ ਤਾਂ 5 ਦਿਨ ਦੀ ਪਰਿਵਾਰ ਨਾਲ ਆਊਟਿੰਗ ਪਲਾਨ ਕਰ ਸਕਦੇ ਹਨ।
ਗੁਰਪਤਵੰਤ ਸਿੰਘ ਪੰਨੂੰ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ
NEXT STORY